ਮਾਨਸਾ (ਸਾਰਾ ਯਹਾਂ/ ਬੀਰਬਲ ਧਾਲੀਵਾਲ) : ਮਾਨਸਾ ਜ਼ਿਲ੍ਹੇ ਦੇ ਲੋਕ ਅਜੇ ਸਿੱਧੂ ਮੂਸੇ ਵਾਲਾ ਦੀ ਮੌਤ ਤੋਂ ਉੱਭਰੇ ਵੀ ਨਹੀਂ ਸਨ। ਕਿ ਮਾਨਸਾ ਸ਼ਹਿਰ ਦੇ ਦੋ ਦਰਜਨ ਤੋਂ ਵੱਧ ਵਪਾਰੀਆਂ ਨੂੰ ਫਿਰੌਤੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਹਨ। ਜਿਨ੍ਹਾਂ ਨੇ ਇੱਕ ਵੱਡਾ ਇਕੱਠ ਲਕਸ਼ਮੀ ਨਰਾਇਣ ਮੰਦਰ ਮਾਨਸਾ ਵਿਚ ਰੱਖਿਆ ਜਿਥੇ ਵਪਾਰ ਮੰਡਲ ਮਾਨਸਾ ਤੋਂ ਇਲਾਵਾ ਵੱਖ ਵੱਖ ਯੂਨੀਅਨਾਂ ਦੇ ਵਪਾਰੀ ਇਕੱਠੇ ਹੋਏ ਅਤੇ ਇਸ ਮੌਕੇ ਉਨ੍ਹਾਂ ਨੇ ਪੁਲਸ ਪ੍ਰਸ਼ਾਸਨ ਤੋਂ ਆਪਣੀ ਸੁਰੱਖਿਆ ਦੀ ਮੰਗ ਕੀਤੀ।ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਜ਼ਿਲ੍ਹੇ ਦੇ ਐੱਸਐੱਸਪੀ ਨੇ ਸੰਬੋਧਨ ਕਰਦੇ ਹੋਏ ਸਾਰਿਆਂ ਨੂੰ ਭਰੋਸਾ ਦਿਵਾਇਆ ਕਿ ਹਰ ਇੱਕ ਦੀ ਸੁਰੱਖਿਆ ਯਕੀਨੀ ਬਣਾਈ ਜਾਵੇਗੀ ਅਤੇ ਜਿਹੜੇ ਸ਼ਖ਼ਸ ਨੇ ਧਮਕੀਆਂ ਦਿੱਤੀਆਂ ਹਨ ਉਨ੍ਹਾਂ ਨੂੰ ਜਲਦ ਕਾਬੂ ਕਾਬੂ ਕੀਤੇ ਕੀਤਾ ਜਾਵੇਗਾ। ਸਾਡੀਆਂ ਪੁਲਸ ਦੇ ਸੈਬਰ ਟਰੈਪ ਟੀਮਾਂ ਲੱਗੀਆਂ ਹੋਇਆ ਹਨ। ਬਾਹਰਲੇ ਸੂਬਿਆਂ ਦੇ ਇਨ੍ਹਾਂ ਲੋਕਾਂ ਨੂੰ ਜਲਦੀ ਹੀ ਗ੍ਰਿਫਤਾਰ ਕੀਤਾ ਜਾਵੇਗਾ ਐੱਸਐੱਸਪੀ ਮਾਨਸਾ ਨੇ ਕਿਹਾ ਫਲੈਗ ਮਾਰਚ ਤੋਂ ਇਲਾਵਾ ਹਰ ਤਰ੍ਹਾਂ ਦੀ ਪੁਲਸ ਸੁਰੱਖਿਆ ਸ਼ਹਿਰ ਵਿਚ ਵਧਾਈ ਜਾਵੇਗੀ ਤਾਂ ਜੋ ਕਿਸੇ ਨੂੰ ਵੀ ਜਾਨ ਮਾਲ ਦਾ ਨੁਕਸਾਨ ਨਾ ਹੋਵੇ । ਇਸ ਮੌਕੇ ਵਪਾਰ ਮੰਡਲ ਦੇ ਵਪਾਰੀ ਵਰਗ ਦੇ ਲੋਕਾਂ ਨੇ ਆਪਣੀਆਂ ਮੁਸ਼ਕਲਾਂ ਅਤੇ ਦੱਸਿਆ ਕਿ ਉਨ੍ਹਾਂ ਨੂੰ ਕਿਸ ਤਰ੍ਹਾਂ ਧਮਕੀਆਂ ਆ ਰਹੀਆਂ ਹਨ।