*ਸਿੱਧੂ ਮੂਸੇਵਾਲਾ ਦੀ ਚੰਡੀਗੜ੍ਹ ਪੇਸ਼ੀ, ਅਦਾਲਤ ਨੇ ਜਾਰੀ ਕੀਤਾ ਸੀ ਨੋਟਿਸ*

0
134

ਚੰਡੀਗੜ੍ਹ 02,ਮਾਰਚ (ਸਾਰਾ ਯਹਾਂ/ਬਿਊਰੋ ਨਿਊਜ਼)ਪੰਜਾਬ ਗਾਇਕ ਤੇ ਕਾਂਗਰਸੀ ਉਮੀਦਵਾਰ ਸਿੱਧੂ ਮੂਸੇਵਾਲਾ ਹਮੇਸ਼ਾਂ ਵਿਵਾਦਾਂ ‘ਚ ਰਹਿੰਦੇ ਹਨ। ਸਿੱਧੂ ਮੂਸੇਵਾਲਾ ਆਪਣੇ ਗੀਤਾਂ ਤੇ ਗਨ ਕਲਚਰ ਨੂੰ ਲੈ ਕੇ ਵਿਵਾਦਾਂ ਨਾਲ ਘਿਰੇ ਰਹਿੰਦੇ ਹਨ। ਇਸੇ ਦੌਰਾਨ ਅੱਜ ਚੰਡੀਗੜ੍ਹ ਅਦਾਲਤ ‘ਚ ਸਿੱਧੂ ਮੂਸੇਵਾਲਾ ਦੀ ਪੇਸ਼ੀ ਹੈ। ਇਹ ਕੇਸ ਗੀਤ ਸੰਜੂ ਦੇ ਖ਼ਿਲਾਫ਼ ਐਡਵੋਕੇਟ ਸੁਨੀਲ ਮੱਲ੍ਹਣ ਵੱਲੋਂ ਦਾਇਰ ਕਰਵਾਇਆ ਗਿਆ ਸੀ ਤੇ ਗੀਤ ਵਿੱਚ ਵਕੀਲਾਂ ਦਾ ਅਕਸ ਖਰਾਬ ਕਰਨ ਦੇ ਇਲਜ਼ਾਮ ਲਗਾਏ ਗਏ ਸਨ। 

ਇਹ ਵੀ ਦੱਸਿਆ ਜਾ ਰਿਹਾ ਹੈ ਕਿ ਅਦਾਲਤ ਵੱਲੋਂ ਸਿੱਧੂ ਮੂਸੇਵਾਲਾ ਨੂੰ ਸੰਮਨ ਭੇਜੇ ਗਏ, ਪਰ ਮੂਸੇਵਾਲਾ ਨੇ ਇਹ ਸੰਮਨ ਸਵੀਕਾਰ ਨਹੀਂ ਕੀਤੇ ਸੀ। ਮੂਸੇਵਾਲਾ ਖ਼ਿਲਾਫ਼ ਆਈਪੀਸੀ, ਆਰਮਜ਼ ਐਕਟ ਤੇ ਆਈਟੀ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਨ੍ਹਾਂ ਵਿੱਚ ਦੇਸ਼ ਵਿਰੁੱਧ ਕਾਰਵਾਈਆਂ, ਅਪਰਾਧਿਕ ਸਾਜ਼ਿਸ਼, ਸਾਂਝੀ ਕੋਸ਼ਿਸ਼, ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ, ਅਕਸ ਨੂੰ ਠੇਸ ਪਹੁੰਚਾਉਣਾ, ਡਰਾਉਣਾ ਆਦਿ ਸ਼ਾਮਲ ਹਨ।


ਸਿਵਲ ਜੱਜ ਰਣਦੀਪ ਕੁਮਾਰ ਨੇ ਵਕੀਲ ਸੁਨੀਲ ਕੁਮਾਰ ਮੱਲਣ ਵੱਲੋਂ ਵਕੀਲਾਂ ਦੇ ਅਕਸ ਤੇ ਕਾਨੂੰਨੀ ਪੇਸ਼ੇ ਨੂੰ ਕਥਿਤ ਤੌਰ ‘ਤੇ ਬਦਨਾਮ ਕਰਨ ਦੇ ਦੋਸ਼ ਹੇਠ ਦਾਇਰ ਸਿਵਲ ਮੁਕੱਦਮੇ ‘ਤੇ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਨੂੰ ਨੋਟਿਸ ਜਾਰੀ ਕੀਤਾ। ਮੂਸੇਵਾਲਾ ਤੋਂ ਇਲਾਵਾ, ਮੁਕੱਦਮੇ ਵਿੱਚ ਨਾਮਜ਼ਦ ਹੰਗਾਮਾ ਤੇ ਯੂਟਿਊਬ ਸਮੇਤ 10 ਹੋਰ ਬਚਾਅ ਪੱਖਾਂ ਨੂੰ ਵੀ ਨੋਟਿਸ ਜਾਰੀ ਕੀਤੇ ਗਏ ਹਨ। ਅਦਾਲਤ ਨੇ ਬਚਾਅ ਪੱਖ ਨੂੰ 2 ਮਾਰਚ ਨੂੰ ਜਵਾਬ ਦਾਖ਼ਲ ਕਰਨ ਦੇ ਨਿਰਦੇਸ਼ ਦਿੱਤੇ ਸੀ।

 
ਗਾਇਕ ਸਿੱਧੂ ਮੂਸੇਵਾਲਾ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਕਹੀ ਗਈ ਹੈ। ਪਟੀਸ਼ਨਰ ਅਨੁਸਾਰ ਮੂਸੇਵਾਲਾ ਨੂੰ ਬਰਨਾਲਾ ਜ਼ਿਲ੍ਹੇ ਵਿੱਚ ਏਕੇ-47 ਚਲਾਉਂਦੇ ਹੋਏ ਵੀ ਦੇਖਿਆ ਗਿਆ ਸੀ। ਉਸ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੰਜਾਬ ਪੁਲਿਸ ਨੇ ਉਸਦੇ ਖਿਲਾਫ ਮਾਮਲਾ ਦਰਜ ਕੀਤਾ ਸੀ ਪਰ ਬਾਅਦ ਵਿੱਚ ਉਸਨੂੰ ਟੋਆਏ ਗਨ ਦੱਸ ਕੇ ਮਾਮਲਾ ਸ਼ਾਤ ਕਰ ਦਿੱਤਾ ਗਿਆ। ਮੂਸੇਵਾਲਾ ਵਿਰੁੱਧ ਫਰਵਰੀ 2020 ਵਿੱਚ ਮਾਨਸਾ ਵਿੱਚ ਗੀਤਾਂ ਰਾਹੀਂ ਅਸ਼ਲੀਲ ਸ਼ਬਦਾਂ ਦੀ ਵਰਤੋਂ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਸੀ।

ਕਾਂਗਰਸੀ ਉਮੀਦਵਾਰ ਖ਼ਿਲਾਫ਼ ਸੰਗਰੂਰ ਜ਼ਿਲ੍ਹੇ ਵਿੱਚ ਵੀ ਕੇਸ ਦਰਜ ਹੈ। ਜਦੋਂ ਉਸ ਨੂੰ ਅਪਰਾਧਿਕ ਮਾਮਲੇ ਵਿੱਚ ਜ਼ਮਾਨਤ ਮਿਲੀ ਸੀ ਤਾਂ ਉਸ ਨੇ ਇਹ ਅਹਿਦ ਲਿਆ ਸੀ ਕਿ ਉਹ ਅਜਿਹੇ ਗੀਤ ਨਹੀਂ ਗਾਉਣਗੇ ਪਰ ਜ਼ਮਾਨਤ ’ਤੇ ਰਿਹਾਅ ਹੋਣ ਮਗਰੋਂ ਉਸ ਨੇ ਮੁੜ ਅਜਿਹੇ ਗੀਤ ਗਾਉਣੇ ਸ਼ੁਰੂ ਕਰ ਦਿੱਤੇ ਸਨ।

NO COMMENTS