*ਸਿੱਧੂ ਮੂਸੇਵਾਲਾ ਦੀ ਅੰਤਿਮ ਅਰਦਾਸ ‘ਚ ਪਹੁੰਚੇ ਲੋਕਾਂ ਦੇ ਲਗਪਗ ਇਕ ਦਰਜਨ ਮੋਟਰਸਾਈਕਲ, ਦੋ ਕਾਰਾਂ ਹੋਈਆਂ ਚੋਰੀ*

0
102

ਮਾਨਸਾ, 10 ਜੂਨ-  (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਅੱਜ ਕੱਲ੍ਹ ਚੋਰਾਂ ਦੇ ਹੌਸਲੇ ਬੁਲੰਦ ਹੋ ਚੁੱਕੇ ਹਨ । ਚੋਰ ਪ੍ਰਸ਼ਾਸਨ ਦੀਆਂ ਅੱਖਾਂ ਚ ਘੱਟਾ ਪਾ ਕੇ ਆਪਣੀਆਂ  ਗਤੀਵਿਧੀਆਂ ਨੂੰ ਅੰਜਾਮ ਦੇ ਰਹੇ ਹਨ ਪਰ ਪ੍ਰਸ਼ਾਸਨ  ਉਨ੍ਹਾਂ ਦਾ ਕੁਝ ਵੀ ਵਿਗਾੜ ਨਹੀਂ ਸਕਿਆ । ਇਸੇ ਤਰ੍ਹਾਂ  ਮਰਹੂਮ ਸਿੱਧੂ ਮੂਸੇਵਾਲਾ ਦੇ ਭੋਗ ਤੇ ਅੰਤਿਮ ਅਰਦਾਸ ਮੌਕੇ ਲਗਪਗ ਇੱਕ ਦਰਜਨ ਮੋਟਰਸਾਈਕਲ ਅਤੇ ਦੋ ਕਾਰਾਂ ਚੋਰੀ ਹੋਣ ਦਾ ਸਮਾਚਾਰ ਮਿਲਿਆ ਹੈ । ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ   ਥਾਣਾ ਸਿਟੀ-2 ਮਾਨਸਾ ਦੀ ਪੁਲਿਸ ਨੇ ਇਕ ਕਾਰ ਅਤੇ 7 ਮੋਟਰਸਾਈਕਲ ਚੋਰੀ ਹੋਣ ਦੇ ਮਾਮਲੇ ’ਚ ਨਾਮਾਲੂਮ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪਰ ਵੱਡੀ ਗਿਣਤੀ ’ਚ ਪੁਲਿਸ ਤਾਇਨਾਤ ਹੋਣ ਦੇ ਬਾਵਜੂਦ ਚੋਰ ਵਾਹਨਾਂ ਨੂੰ ਚੋਰੀ ਕਰਨ ’ਚ ਕਾਮਯਾਬ ਹੋ ਗਏ ਜਿਸ ਨਾਲ ਇਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਅਤੇ ਪੁਲਿਸ ਪ੍ਰਸ਼ਾਸਨ ਦੀ ਕਾਰਜਸ਼ੈਲੀ ਤੇ ਪ੍ਰਸ਼ਨ ਚਿੰਨ੍ਹ ਲੱਗ ਗਿਆ ਹੈ । 

ਥਾਣਾ ਸਿਟੀ 2 ਮਾਨਸਾ ਪੁਲਿਸ ਕੋਲ ਮੁਦੱਈ ਗੁਰਪ੍ਰੀਤ ਸਿੰਘ ਵਾਸੀ ਬਨੇਰਾ ਖੁਰਦ ਜ਼ਿਲ੍ਹਾ ਪਟਿਆਲਾ ਨੇ  ਸ਼ਿਕਾਇਤ ਦਰਜ ਕਰਵਾਈ ਹੈ ਕਿ ਉਹ ਆਪਣੀ ਗੱਡੀ ਮਾਰਕਾ ਜੇਨ ਮਾਰੂਤੀ ਕਾਰ ’ਚ ਸਵਾਰ ਹੋ ਕੇ ਸਿੱਧੂ ਮੂਸੇਵਾਲਾ ਦੀ ਅੰਤਿਮ ਅਰਦਾਸ ’ਚ ਸ਼ਾਮਲ ਹੋਣ ਲਈ ਪਹੁੰਚੇ ਸਨ। ਉਨ੍ਹਾਂ ਨੇ ਆਪਣੀ ਗੱਡੀ ਨੂੰ ਅਰਵਿੰਦ ਨਗਰ ਦੇ ਕੋਲ ਪਾਰਕ ‘ਚ ਖੜ੍ਹੀ ਕੀਤੀ ਸੀ ਅਤੇ ਅਨਾਜ ਮੰਡੀ ਵਿਚ ਸਮਾਗਮ ’ਤੇ ਚਲੇ ਗਏ ਜਦੋਂ ਵਾਪਸ ਆਏ ਤਾਂ ਗੱਡੀ ਗਾਇਬ ਸੀ। ਮੁਦੱਈ ਨੇ ਦੱਸਿਆ ਕਿ ਇਸੇ ਤਰ੍ਹਾਂ ਆਏ ਹੋਰ ਵਿਅਕਤੀਆਂ ਦੇ ਮੋਟਰਸਾਈਕਲ ਵੀ ਚੋਰੀ ਹੋਏ, ਜਿਨ੍ਹਾਂ ਵਿੱਚ ਅਰਸ਼ਦੀਪ ਸਿੰਘ ਵਾਸੀ ਘੁੱਦਾ ਦਾ ਮੋਟਰਸਾਈਕਲ ਸਪਲੈਂਡਰ ਨੰਬਰੀ , ਗੁਰਦਿੱਤਾ ਸਿੰਘ ਵਾਸੀ ਵਾਰਡ ਨੰਬਰ. 6 ਮੋਟਰਸਾਈਕਲ ਹੀਰੋ ਹਾਂਡਾ , ਗੁਰਪ੍ਰੀਤ ਸਿੰਘ ਵਾਸੀ ਪਿੰਡ ਪੰਧੇਰ ਮੋਟਰਸਾਈਕਲ ਪਲਟੀਨਾ , ਪਰਮਿੰਦਰ ਸਿੰਘ ਵਾਸੀ ਰੂਪਨਗਰ ਦਾ ਪਲਟੀਨਾ , ਗਗਨਦੀਪ ਸਿੰਘ ਵਾਸੀ ਭਵਾਨੀਗੜ੍ਰ ਮੋਟਰਸਾਈਕਲ ਸਪਲੈਂਡਰ , ਸੁਪਿੰਦਰ ਸਿੰਘ ਵਾਸੀ ਸੰਗਰੂਰ ਦਾ ਡੀ ਲੇਕਸ ਮੋਟਰਸਾਈਕਲ , ਮਾਨਸਾ ਦੇ ਸੰਦੀਪ ਸਿੰਘ ਦਾ ਪਲਟੀਨਾ ਮੋਟਰਸਾਈਕਲ ਵੀ ਨਾਮਾਲੂਮ ਵਿਅਕਤੀ ਚੋਰੀ ਕਰਕੇ ਲੈ ਗਏ। ਸ਼ਿਕਾਇਤ ਦੇ ਅਧਾਰ ’ਤੇ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਇਸੇ ਤਰ੍ਹਾਂ ਥਾਣਾ ਸਦਰ ਮਾਨਸਾ ਪੁਲਿਸ ਨੇ ਜ਼ਿਲ੍ਹਾ ਲੁਧਿਆਣਾ ਦੇ ਪ੍ਰਤਾਪਵਾਲਾ ਵਾਸੀ ਗੁਰਜੋਤ ਸਿੰਘ ਨੇ ਪੁਲਿਸ ਨੂੰ ਦੱਸਿਆ ਹੈ ਕਿ ਉਹ ਸਿੱਧੂ ਮੂਸੇਵਾਲਾ ਦੇ ਭੋਗ ਸਮਾਗਮ ‘ਤੇ ਮੱਥਾ ਟੇਕਣ ਉਪਰੰਤ ਪਿੰਡ ਮੂਸਾ ਚਲਿਆ ਗਿਆ। ਇੱਥੇ ਉਸ ਦੀ ਗੱਡੀ ਚੋਰੀ ਹੋ ਗਈ। ਇਸੇ ਤਰ੍ਹਾਂ ਅਮਨਪ੍ਰੀਤ ਸਿੰਘ ਵਾਸੀ ਪਟਿਆਲਾ ਦਾ ਮੋਟਰਸਾਈਕਲ, ਸੋਨੂ ਰਾਮ ਵਾਸੀ ਫਤਿਹਾਬਾਦ ਦਾ ਟੀਵੀਐਸ , ਬਬਲੀ ਸਿੰਘ ਵਾਸੀ ਪਟਿਆਲਾ ਦਾ ਮੋਟਰਸਾਈਕਲ ਹੀਰੋ ਹਾਂਡਾ ਸਪਲੈਂਡਰ, ਗੁਰਪ੍ਰੀਤ ਸਿੰਘ ਵਾਸੀ ਮੋਹਾਲੀ ਦਾ ਮੋਟਰਸਾਈਕਲ ਚੋਰੀ ਹੋ ਗਿਆ।  ਥਾਣਾ ਸਿਟੀ 1 ਮਾਨਸਾ ਪੁਲਿਸ ਕੋਲ ਤਰਸੇਮ ਸਿੰਘ ਵਾਸੀ ਦੋਦੜਾ ਦੁਆਰਾ ਦਿੱਤੀ ਗਈ ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਉਹ ਸਿੱਧੂ ਮੂਸੇਵਾਲਾ ਦੀ ਅੰਤਿਮ ਅਰਦਾਸ ’ਚ ਸ਼ਾਮਲ ਹੋਣ ਲਈ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਪਹੁੰਚੇ ਸਨ ਜੋ ਉਨ੍ਹਾਂ ਨੇ ਅਨਾਜ ਮੰਡੀ ਕੋਲ ਹੀ ਖੜ੍ਹਾ ਕੀਤਾ ਸੀ ਪਰ ਕੋਈ ਅਣਪਛਾਤਾ ਉਨ੍ਹਾਂ ਦਾ ਮੋਟਰਸਾਈਕਲ ਚੋਰੀ ਕਰਕੇ ਲੈ ਗਿਆ। ਪੁਲਿਸ ਨੇ ਸਾਰੇ ਮਾਮਲਿਆਂ ’ਚ ਅਣਪਛਾਤਿਆਂ ‘ਤੇ ਮਾਮਲਾ ਦਰਜ ਕਰਕੇ ਡੰਗ ਸਾਰ ਦਿੱਤਾ ਹੈ ਪਰ ਪੁਲਿਸ ਦੇ ਹੱਥ ਕੋਈ ਸੁਰਾਗ ਨਹੀਂ ਲੱਗਿਆ ਹੈ ਜਾਂ ਪੁਲੀਸ ਪ੍ਰਸ਼ਾਸਨ ਨੇ ਇਸ ਦਾ ਸੁਰਾਗ ਲਗਾਉਣ ਦੀ ਕੋਈ ਕੋਸ਼ਿਸ਼ ਹੀ ਨਹੀਂ ਕੀਤੀ  । ਇਹ ਪ੍ਰਸ਼ਨ ਮਾਨਸਾ ਜ਼ਿਲ੍ਹੇ ਦੇ ਲੋਕਾਂ ਦੇ ਜ਼ਹਿਨ ਵਿੱਚ ਚੱਲ ਰਿਹਾ ਹੈ 

NO COMMENTS