22 ,ਜੂਨ (ਸਾਰਾ ਯਹਾਂ/ਬਿਊਰੋ ਨਿਊਜ਼): ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਸਬੰਧੀ ਸੋਸ਼ਲ ਮੀਡੀਆ ‘ਤੇ ਪੋਸਟ ਕਰਨ ਵਾਲੇ ਗੈਂਗਸਟਰ ਸਾਰਜ ਸਿੰਘ ਖਿਲਾਫ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਬਠਿੰਡਾ ਜੇਲ੍ਹ ਦੇ ਸੁਪਰਡੈਂਟ ਭੁਪਿੰਦਰ ਸਿੰਘ ਦੀ ਸ਼ਿਕਾਇਤ ’ਤੇ ਕੇਸ ਦਰਜ ਕਰ ਲਿਆ ਹੈ। ਸ਼ਿਕਾਇਤ ‘ਚ ਸੁਪਰਡੈਂਟ ਨੇ ਕਿਹਾ ਕਿ ਜੇਲ੍ਹ ਦੇ ਕੈਦੀ ਸਾਰਜ ਨੇ ਆਪਣੀ ਸੋਸ਼ਲ ਮੀਡੀਆ ਆਈਡੀ @sarajsandhu302 ‘ਤੇ ਕੁਝ ਤਸਵੀਰਾਂ ਅਪਲੋਡ ਕੀਤੀਆਂ ਹਨ। ਇਹ ਵੀ ਪਤਾ ਲੱਗਾ ਹੈ ਕਿ ਦੋਸ਼ੀ ਨੇ ਆਪਣੇ ਸਾਥੀਆਂ ਦੀ ਮਦਦ ਨਾਲ ਕੈਦੀ ਕਾਲਿੰਗ ਸਿਸਟਮ ਦੀ ਵਰਤੋਂ ਕਰਕੇ ਨਸ਼ਾ ਚਲਾਇਆ ਤੇ ਫਿਰੌਤੀ ਦੀ ਮੰਗ ਕੀਤੀ।
ਸੋਮਵਾਰ ਨੂੰ, ਇੱਕ ਸੋਸ਼ਲ ਮੀਡੀਆ ਅਕਾਉਂਟ ‘ਤੇ ਇੱਕ ਵੀਡੀਓ ਸਾਹਮਣੇ ਆਇਆ ਜੋ ਕਥਿਤ ਤੌਰ ‘ਤੇ ਇੱਕ ਜੇਲ੍ਹ ਵਿੱਚ ਬੰਦ ਗੈਂਗਸਟਰ ਵੱਲੋਂ ਵਰਤਿਆ ਗਿਆ ਸੀ ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਪੁਲਿਸ ਗਾਇਕ ਦੇ ਕਾਤਲਾਂ ਨੂੰ ਫੜ ਨਹੀਂ ਪਾਵੇਗੀ।
ਸਿੱਧੂ ਮੂਸੇਵਾਲਾ ਮਾਮਲੇ ‘ਚ ਨਿੱਤ ਨਵੇਂ ਖੁਲਾਸੇ ਹੋ ਰਹੇ ਹਨ। ਇਸ ਨਾਲ ਇਹ ਕਤਲ ਦੇਸ਼ ਦੇ ਸਭ ਤੋਂ ਚਰਚਿਤ ਕਤਲਾਂ ਵਿੱਚੋਂ ਇੱਕ ਬਣ ਗਿਆ ਹੈ। ਹੁਣ ਤੱਕ ਪੰਜਾਬ ਪੁਲਿਸ ਇਸ ਮਾਮਲੇ ਵਿੱਚ 10 ਲੋਕਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਇਸ ਮਾਮਲੇ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਕਈ ਪੋਸਟਾਂ ਆਉਣੀਆਂ ਸ਼ੁਰੂ ਹੋ ਗਈਆਂ। ਗੈਂਗਸਟਰ ਗੁਰਲਾਲ ਬਰਾੜ ਅਤੇ ਵਿੱਕੀ ਮਿੱਡੂਖੇੜਾ ਦੇ ਕਤਲ ਦਾ ਬਦਲਾ ਲੈਣ ਦੀਆਂ ਫੇਸਬੁੱਕ ਪੋਸਟਾਂ ਇਸ ਗੱਲ ਦਾ ਸਬੂਤ ਹਨ।
ਮੇਨ ਲੀਡ ਬਣੀ ਫਤਿਹਾਬਾਦ ਦੇ ਪੈਟਰੋਲ ਪੰਪ ਦੀ ਰਸੀਦ
ਪੁਲਿਸ ਨੂੰ ਸਭ ਤੋਂ ਅਹਿਮ ਸੁਰਾਗ ਫਤਿਹਾਬਾਦ ਦੇ ਪੈਟਰੋਲ ਪੰਪ ਦੀ ਰਸੀਦ ਤੋਂ ਮਿਲਿਆ ਹੈ। ਪੈਟਰੋਲ ਪੰਪ ਦੇ ਸੀ.ਸੀ.ਟੀ.ਵੀ. ਇਸ ‘ਚ ਸੋਨੀਪਤ ਦੇ ਸ਼ੂਟਰ ਪ੍ਰਿਯਵਰਤ ਫੌਜੀ ਦੀ ਤਸਵੀਰ ਮਿਲੀ ਅਤੇ ਫਿਰ ਬੋਲੈਰੋ ਦੇ ਇੰਜਣ ਅਤੇ ਚੈਸੀ ਨੰਬਰ ਤੋਂ ਮਾਲਕ ਦਾ ਪਤਾ ਲਗਾਇਆ ਗਿਆ। ਮੂਸੇਵਾਲਾ ਦੇ ਸ਼ੂਟਰਸ ਵਿੱਚ ਤਰਨਤਾਰਨ ਦਾ ਜਗਰੂਪ ਰੂਪਾ ਅਤੇ ਮਨੂ ਵੀ ਸ਼ਾਮਲ ਹੈ। ਮਨਪ੍ਰੀਤ ਭਾਊ ਨੇ ਸਾਰਜ ਮਿੰਟੂ ਦੇ ਕਹਿਣ ‘ਤੇ ਦੋਵਾਂ ਨੂੰ ਕੋਰੋਲਾ ਕਾਰ ਦਿੱਤੀ ਸੀ।