*ਸਿੱਧੂ ਦੇ ਮੂਸਾ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ ਅੱਗੇ ਛੱਪੜ ਦਾ ਰੂਪ ਧਾਰਨ ਕਰਕੇ ਛੋਟੇ ਸਕੂਲੀ ਬੱਚਿਆਂ ਅਤੇ ਰਾਹਦਾਰੀਆਂ ਨੂੰ ਆ ਰਹੀ ਵੱਡੀ ਸਮੱਸਿਆ ਲਈ ਜ਼ਿਲ੍ਹਾ ਪ੍ਰਸ਼ਾਸਨ ਦੇਵੇ ਧਿਆਨ*

0
24

ਮਾਨਸਾ,16 ਜੁਲਾਈ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਨੇੜਲੇ ਪਿੰਡ ਮੂਸਾ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ ਅੱਗੇ ਪਿੰਡ ਦੇ ਪਾਣੀ ਦਾ ਚੰਗੀ ਤਰ੍ਹਾਂ ਨਿਕਾਸ ਨਾ ਹੋਣ ਕਾਰਨ ਛੱਪੜ ਦਾ ਰੂਪ ਧਾਰਨ ਕਰਕੇ ਛੋਟੇ ਸਕੂਲੀ ਬੱਚਿਆਂ ਅਤੇ ਰਾਹਦਾਰੀਆਂ ਨੂੰ ਆ ਰਹੀ ਵੱਡੀ ਸਮੱਸਿਆ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਪੀਲ।
       ਪ੍ਰੈਸ ਬਿਆਨ ਜਾਰੀ ਕਰਦੇ ਹੋਏ ਸੀ ਪੀ ਆਈ ਐੱਮ ਐੱਲ ਲਿਬਰੇਸ਼ਨ ਦੇ ਤਹਿਸੀਲ ਸਕੱਤਰ ਕਾਮਰੇਡ ਗੁਰਸੇਵਕ ਮਾਨਬੀਬੜੀਆਂ ਨੇ ਕਿਹਾ ਪਿੰਡ ਮੂਸਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਨੇੜਲੇ ਪਾਸੇ ਬਣੇ ਨਿਕਾਸੀ ਨਾਲੇ ਦੀ ਸਹੀ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਸਾਰਾ ਪਾਣੀ ਸੜਕ ਤੇ ਛੱਪੜ ਵਾਂਗ ਆਕਸਰ ਭਰਿਆਂ ਰਹਿੰਦਾ ਹੈ ਇਸ ਨਾਲ ਨੇੜਲੇ ਘਰਾਂ ਨੂੰ ਵੀ ਖੜ੍ਹੇ ਪਾਣੀ ਨਾਲ ਬਹੁਤ ਹੀ ਜ਼ਿਆਦਾ ਤੰਗੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਖੜ੍ਹੇ ਪਾਣੀ ਵਿਚਦੀ ਨੇੜਲੇ ਪਿੰਡਾਂ ਦੇ ਸਕੂਲੀ ਬੱਚੇ ਵੀ ਲੰਘਦੇ ਲੰਘਦੇ ਡਿੱਗਣ ਕਾਰਨ ਸਕੂਲੀ ਵਰਦੀਆਂ ਅਤੇ ਕਿਤਾਬਾਂ ਵੀ ਭਿੱਜੀਆਂ ਹਨ ਅਤੇ ਜੱਟਾਂ ਵੀ ਵੱਜੀਆਂ ਹਨ ਅਤੇ ਇਸ ਪਾਣੀ ਵਿਚੋਂ ਲੰਘਦੀਆਂ ਗੱਡੀਆਂ ਮੋਟਰਸਾਈਕਲ ਵੀ ਖਰਾਬ ਹੋ ਜਾਂਦੇ ਹਨ ਆਗੂ ਨੇ ਕਿਹਾ ਭਗਵੰਤ ਮਾਨ ਸਰਕਾਰ ਨੇ ਪੰਜਾਬ ਦੇ ਬਦਲਾਅ ਤਹਿਤ ਪਿੰਡਾਂ ਅਤੇ ਸਕੂਲਾਂ ਦੀ ਨੁਹਾਰ ਬਦਲਣ ਲਈ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਅਤੇ ਹੋਰ ਲੋਕ ਲੁਭਾਊ ਨਾਹਰਿਆਂ ਤੇ ਸਰਕਾਰ ਬਣਾਈ ਪਰ ਇਸ ਦਾ ਸੱਚ ਹੁਣ ਸਾਹਮਣੇ ਆ ਗਿਆ ਇਸ ਤਰ੍ਹਾਂ ਦੇ ਝੂਠੇ ਸਰਕਾਰ ਦੇ ਪ੍ਰਚਾਰ ਨੇ ਹੁਣ ਲੋਕਾਂ ਨੇ ਸਰਕਾਰ ਨੂੰ ਲੋਕ ਸਭਾ ਚੋਣਾਂ ਵਿੱਚ ਸਬਕ ਸਿਖਾ ਦਿੱਤਾ ।ਅੰਤ ਵਿਚ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਪੀਲ ਹੈ ਕਿ ਇਸ ਸਕੂਲ ਦੇ ਅੱਗੇ ਵਾਲੀ ਸੜਕ ਵਾਲੇ ਨਿਕਾਸੀ ਨਾਲੇ ਨੂੰ ਜਲਦੀ ਬਣਾਇਆ ਜਾਵੇ ਅਤੇ ਜ਼ਿਆਦਾ ਮੀਂਹ ਵਾਲਾ ਮਹੀਨਾ ਹੈ ਪਿੰਡ ਦੇ ਪਾਣੀ ਦੀ ਚੰਗੀ ਤਰ੍ਹਾਂ ਦੀ ਨਿਕਾਸੀ ਕੀਤੀ ਜਾਵੇ ਤਾਂ ਜੋ ਆਉਣ ਵਾਲੇ ਦਿਨਾਂ ਵਿੱਚ ਸਕੂਲੀ ਬੱਚਿਆਂ ਅਤੇ ਰਾਹਦਾਰੀਆਂ ਨੂੰ ਸੜਕ ਤੇ ਖੜ੍ਹੇ ਪਾਣੀ ਤੋਂ ਆ ਰਹੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲ ਜਾਵੇ।

NO COMMENTS