*ਸਿੱਧੂ ਦੀ ਤਾਜਪੋਸ਼ੀ ਮੌਕੇ ਸੁਨੀਲ ਜਾਖੜ ਦਾ ਵੱਡਾ ਦਾਅਵਾ, ਸੋਨੀਆ ਗਾਂਧੀ ਨੂੰ ਭੇਜਿਆ ਸੁਨੇਹਾ*

0
103

ਚੰਡੀਗੜ੍ਹ 22,ਜੁਲਾਈ (ਸਾਰਾ ਯਹਾਂ/ਬਿਊਰੋ ਰਿਪੋਰਟ):: ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਵੱਡਾ ਬਿਆਨ ਦਿੱਤਾ ਹੈ। ਨਵੇਂ ਪ੍ਰਧਾਨ ਨਵਜੋਤ ਸਿੱਧੂ ਦੀ ਤਾਜਪੋਸ਼ੀ ਮੌਕੇ ਬੋਲਦਿਆਂ ਜਾਖੜ ਨੇ ਕਿਹਾ ਕਿ ਕਾਂਗਰਸ ਨੂੰ ਕੈਪਟਨ ਅਮਰਿੰਦਰ ਸਿੰਘ ਨਹੀਂ ਅਫਸਰਸ਼ਾਹੀ ਮਾਰ ਗਈ। ਉਨ੍ਹਾਂ ਕਿਹਾ ਕਿ ਅਫਸਰਸ਼ਾਹੀ ਨੇ ਪਾਰਟੀ ਦਾ ਨੁਕਸਾਨ ਕੀਤਾ ਹੈ। ਹੁਣ ਲੋਕਾਂ ਨੂੰ ਦੱਸਣ ਦਾ ਵੇਲਾ ਹੈ ਕਿ ਕਾਂਗਰਸ ਸਰਕਾਰ ਬਾਬੂਆਂ ਦੀ ਨਹੀਂ।

ਉਨ੍ਹਾਂ ਬੜੇ ਬੇਬਾਕ ਤਰੀਕੇ ਨਾਲ ਹਰੀਸ਼ ਰਾਵਤ ਨੂੰ ਕਿਹਾ ਕਿ ਮੇਰਾ ਸਨੇਹਾ ਲੈ ਕੇ ਜਾਓ ਸੋਨੀਆ ਗਾਂਧੀ ਕੋਲ। ਕਾਂਗਰਸ ਨੇ ਜੇਕਰ ਦੁਬਾਰਾ ਉੱਠਣਾ ਹੈ ਤਾਂ ਉਸ ਦਾ ਰਸਤਾ ਪੰਜਾਬ ਦੇ ਕੋਟਕਪੂਰਾ ਤੋਂ ਹੋ ਕੇ ਜਾਂਦਾ ਹੈ।

ਇਸ ਤੋਂ ਪਹਿਲਾਂ 126 ਦਿਨਾਂ ਬਾਅਦ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸੂਬਾ ਕਾਂਗਰਸ ਦੇ ਨਵੇਂ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਮੁਲਾਕਾਤ ਹੋਈ। ਪੰਜਾਬ ਭਵਨ ਵਿੱਚ ਕਾਂਗਰਸ ਦੇ ਨਵੇਂ ਪ੍ਰਧਾਨ ਸਿੱਧੂ ਨੇ ਪਹਿਲਾਂ ਕੈਪਟਨ ਨੂੰ ਵੇਖਦਿਆਂ ਅੱਖਾਂ ਫੇਰ ਲਈਆਂ ਤੇ ਅੱਗੇ ਹੋ ਗਏ। ਪੰਜਾਬ ਇੰਚਾਰਜ ਹਰੀਸ਼ ਰਾਵਤ ਨੇ ਸਿੱਧੂ ਨੂੰ ਵਾਪਸ ਬੁਲਾਇਆ ਤੇ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਨ ਲਈ ਕਿਹਾ। ਇਸ ਤੋਂ ਪਹਿਲਾਂ 18 ਮਾਰਚ ਨੂੰ ਸਿੱਧੂ ਨੇ ਕੈਪਟਨ ਦੇ ਸੀਸਵਾਂ ਫਾਰਮ ਹਾਊਸ ਵਿੱਚ ਉਨ੍ਹਾਂ ਨਾਲ ਮੁਲਾਕਾਤ ਕੀਤੀ ਸੀ। ਅੱਜ ਦੋਵਾਂ ਨੇ ਕਰੀਬ 40 ਮਿੰਟ ਗੱਲਬਾਤ ਕੀਤੀ।

ਕੈਪਟਨ ਅਮਰਿੰਦਰ ਸਿੰਘ ਹੁਣ ਤੱਕ ਨਵਜੋਤ ਸਿੱਧੂ ਤੋਂ ਨਾਰਾਜ਼ ਸਨ। ਦਰਅਸਲ, ਨਵਜੋਤ ਸਿੱਧੂ ਲਗਾਤਾਰ ਟਵੀਟ ਕਰਕੇ ਪੰਜਾਬ ਸਰਕਾਰ ਦਾ ਵਿਰੋਧ ਕਰ ਰਹੇ ਸਨ। ਜਦੋਂ ਉਨ੍ਹਾਂ ਨੂੰ ਪਾਰਟੀ ਦਾ ਪੰਜਾਬ ਮੁਖੀ ਬਣਾਇਆ ਗਿਆ, ਤਾਂ ਕੈਪਟਨ ਨੇ ਸਪੱਸ਼ਟ ਕਰ ਦਿੱਤਾ ਸੀ ਕਿ ਉਹ ਸਿੱਧੂ ਨੂੰ ਉਦੋਂ ਤੱਕ ਨਹੀਂ ਮਿਲਣਗੇ ਜਦੋਂ ਤੱਕ ਉਹ ਉਨ੍ਹਾਂ ਤੋਂ ਮੁਆਫੀ ਨਹੀਂ ਮੰਗਦੇ। ਪਰ, ਦੋਵੇਂ ਪੰਜਾਬ ਭਵਨ ਵਿਖੇ ਅੱਜ ਇੱਕ-ਦੂਜੇ ਨੂੰ ਮਿਲੇ, ਜਦੋਂਕਿ ਸਿੱਧੂ ਨੇ ਜਨਤਕ ਤੌਰ ‘ਤੇ ਕੈਪਟਨ ਤੋਂ ਮੁਆਫੀ ਨਹੀਂ ਮੰਗੀ। ਪ੍ਰੋਗਰਾਮ ਵਿਚ ਸਾਰਿਆਂ ਨੇ ਅਮਰਿੰਦਰ ਦੇ ਪੈਰ ਛੂਹ ਲਏ, ਪਰ ਸਿੱਧੂ ਨੇ ਉਨ੍ਹਾਂ ਦੇ ਪੈਰੀਂ ਹੱਥ ਨਹੀਂ ਲਾਇਆ।

ਪੰਜਾਬ ਕਾਂਗਰਸ ਭਵਨ ਪੁੱਜ ਕੈਪਟਨ ਸਟੇਜ ਉੱਤੇ ਨਵਜੋਤ ਸਿੱਧੂ ਲਾਗਲੀ ਸੀਟ ਉੱਤੇ ਬੈਠੇ। ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ, ਪੰਜਾਬ ਕਾਂਗਰਸ ਦੀ ਇੰਚਾਰਜ ਹਰੀਸ਼ ਰਾਵਤ, ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ, ਕੈਪਟਨ ਦੀ ਪਤਨੀ ਪ੍ਰਨੀਤ ਕੌਰ ਵੀ ਇਥੇ ਸਟੇਜ ‘ਤੇ ਸਨ। ਸਿੱਧੂ ਤੇ ਕੈਪਟਨ ਇਕੱਠੇ ਬੈਠੇ ਹਨ, ਪਰ ਉਨ੍ਹਾਂ ਗੱਲ ਨਹੀਂ ਕੀਤੀ। ਸਿੱਧੂ ਦੇ ਤਾਜਪੋਸ਼ੀ ਸਮਾਗਮ ਤੋਂ ਬਾਅਦ, ਕੈਪਟਨ ਫਿਰੋਜ਼ਪੁਰ ਜ਼ਿਲ੍ਹੇ ਦੇ ਜ਼ੀਰਾ ਸ਼ਹਿਰ ਦਾ ਦੌਰਾ ਕਰਨਗੇ। ਇੱਥੇ ਉਹ ਮੋਗਾ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਮਿਲਣਗੇ।

ਪਤਾ ਲੱਗਾ ਹੈ ਕਿ ਨਵਜੋਤ ਸਿੱਧੂ ਦੀ ਤਾਜਪੋਸ਼ੀ ਮੌਕੇ ਉਨ੍ਹਾਂ ਦਾ ਪਰਿਵਾਰ ਵੀ ਪਟਿਆਲਾ ਤੋਂ ਚੰਡੀਗੜ੍ਹ ਪੁੱਜਾ ਹੈ। ਸਿੱਧੂ ਪਹਿਲਾਂ ਸ਼ਹਿਰ ਦੇ ਦੋ ਵੱਡੇ ਨੇਤਾਵਾਂ ਨੂੰ ਮਿਲੇ ਤੇ ਫਿਰ ਪਟਿਆਲੇ ਲਈ ਰਵਾਨਾ ਹੋਏ। ਹਾਲਾਂਕਿ ਸਿੱਧੂ ਨੂੰ ਸਿੱਧਾ ਚੰਡੀਗੜ੍ਹ ਜਾਣਾ ਪਿਆ, ਪਰ ਆਖਰੀ ਸਮੇਂ ‘ਤੇ ਸਮਾਂ-ਸੂਚੀ ਬਦਲ ਗਿਆ

NO COMMENTS