ਸਿੱਖਿਆ ਵਿਭਾਗ ਵਲੋਂ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਤੇ ਪ੍ਰਿੰਸੀਪਲਾਂ ਦੀਆਂ ਬਦਲੀਆਂ

0
355

ਮਾਨਸਾ, 15 ਅਪਰੈਲ(ਸਾਰਾ ਯਹਾ, ਬਲਜੀਤ ਸ਼ਰਮਾ) ; ਪੰਜਾਬ ਸਰਕਾਰ ਵੱਲੋਂ ਨਵੇਂ ਸੈਸ਼ਨ ਦੇ ਮੱਦੇਨਜ਼ਰ ਵੱਡੀ ਪੱਧਰ ‘ਤੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਤੇ ਪ੍ਰਿੰਸੀਪਲਾਂ ਦੀਆਂ ਬਦਲੀਆਂ ਕੀਤੀਆਂ ਗਈਆਂ ਹਨ, ਜਿਸ ਤਹਿਤ ਸੁਰਜੀਤ ਸਿੰਘ ਮਾਨਸਾ ਦੇ ਨਵੇਂ ਜ਼ਿਲ੍ਹਾ ਸਿੱਖਿਆ ਅਫ਼ਸਰ(ਸੈ:ਸਿ) ਹੋਣਗੇ।ਮਾਨਸਾ ਵਿਖੇ ਲਗਾਏ ਗਏ ਸਿੱਖਿਆ ਅਧਿਕਾਰੀ ਗੁਆਂਢੀ ਜ਼ਿਲ੍ਹੇ ਬਠਿੰਡਾ ਦੇ ਸਰਕਾਰੀ ਸੈਕੰਡਰੀ ਸਕੂਲ ਕੋਟਸ਼ਮੀਰ ਵਿਖੇ ਪ੍ਰਿੰਸੀਪਲ ਵਜੋਂ ਤਾਇਨਾਤ ਸਨ।
ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਜਾਰੀ ਕੀਤੇ ਪੱਤਰ ਨੰ: 1/35/2019-3ਸਿਪ(ਪੀਐਫ-7)/1639-44,ਮਿਤੀ:13.4.2020 ਰਾਹੀਂ ਮਲਕੀਤ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ ਮੁਕਤਸਰ ਨੂੰ ਸੰਗਰੂਰ,ਡਾ.ਪ੍ਰਭਸਿਮਰਨ ਕੌਰ ਜ਼ਿਲ੍ਹਾ ਸਿੱਖਿਆ ਅਫ਼ਸਰ (ਐ:ਸਿ) ਸੰਗਰੂਰ,ਕਮਲਜੀਤ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ(ਐ:ਸਿ) ਤਰਨਤਾਰਨ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਅੰਮ੍ਰਿਤਸਰ, ਵਰਿੰਦਰ ਕੁਮਾਰ ਪ੍ਰਿੰਸੀਪਲ,ਸਸਸਸ ਨਾਜੋ ਚੱਕ,ਪਠਾਨਕੋਟ ਤੋਂ ਜ਼ਿਲ੍ਹਾ ਸਿੱਖਿਆ ਅਫ਼ਸਰ (ਐ:ਸਿ) ਤਰਨਤਾਰਨ, ਸਤਿੰਦਰਵੀਰ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ(ਐ:ਸਿ) ਫਾਜ਼ਿਲਕਾ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ:ਸਿ) ਅੰਮ੍ਰਿਤਸਰ, ਜ਼ਸਵਿੰਦਰ ਕੌਰ ਪ੍ਰਿੰਸੀਪਲ ਸਸਸਸ ਰੱਛੀ (ਲੁਧਿਆਣਾ) ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ:ਸਿ) ਸ੍ਰੀ ਮੁਕਤਸਰ ਸਾਹਿਬ,ਅਮਰਜੀਤ ਸਿੰਘ ਪ੍ਰਿੰਸੀਪਲ ਸਸਸਸ ਬੱਟਰ (ਗੁਰਦਾਸਪੁਰ) ਤੋਂ ਜ਼ਿਲ੍ਹਾ ਸਿੱਖਿਆ ਅਫ਼ਸਰ (ਐ:ਸਿ)ਫਿਰੋਜ਼ਪੁਰ,ਤਰਲੋਚਨ ਸਿੰਘ ਸਿੱਧੂ ਪ੍ਰਿੰਸੀਪਲ ਸਸਸਸ ਪੱਤਰੇਵਾਲਾ (ਫਾਜ਼ਿਲਕਾ) ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ:ਸਿ) ਫਾਜ਼ਿਲਕਾ,ਬਲਦੇਵ ਰਾਜ ਪ੍ਰਿੰਸੀਪਲ ਸਸਸਸ ਧਾਰ ਕਲਾਂ (ਪਠਾਨਕੋਟ) ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ:ਸਿ) ਹੁਸ਼ਿਆਰਪੁਰ,ਹਰਿੰਦਰ ਕੌਰ ਪ੍ਰਿੰਸੀਪਲ ਸਸਸਸ ਪੁਰਾਣੀ ਪੁਲੀਸ ਲਾਈਨ (ਪਟਿਆਲਾ) ਤੋਂ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ:ਸਿ) ਪਟਿਆਲਾ,ਜਰਨੈਲ ਸਿੰਘ ਪ੍ਰਿੰਸੀਪਲ ਸਸਸਸ ਵਡਾਲਾ (ਜਲੰਧਰ) ਤੋਂ ਜ਼ਿਲ੍ਹਾ ਸਿੱਖਿਆ ਅਫ਼ਸਰ (ਐ:ਸਿ) ਰੂਪ ਨਗਰ,ਬਲਜੀਤ ਕੌਰ ਪ੍ਰਿੰਸੀਪਲ ਸਸਸਸ ਕੰਨਿਆਂ ਬਸਤੀ ਸੇਖ਼(ਜਲੰਧਰ) ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ:ਸਿ) ਫਰੀਦਕੋਟ, ਸੁਖਵੀਰ ਸਿੰਘ ਪ੍ਰਿੰਸੀਪਲ ਸਸਸਸ ਗਹਿਰੀ ਦੇਵੀ ਨਗਰ (ਬਠਿੰਡਾ) ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ:ਸਿ) ਬਠਿੰਡਾ,ਸੁਸ਼ੀਲ ਕੁਮਾਰ ਪ੍ਰਿੰਸੀਪਲ ਸਸਸਸ ਸੁਧਾਰ (ਅੰਮ੍ਰਿਤਸਰ) ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ:ਸਿ) ਨਵਾਂ ਸ਼ਹਿਰ,ਬਰਜਿੰਦਰਪਾਲ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐ:ਸਿ) ਸੰਗਰੂਰ ਨੂੰ ਪ੍ਰਿੰਸੀਪਲ ਸਸਸਸ ਰਾਇਸਰ (ਬਰਨਾਲਾ), ਰਾਜਪਾਲ ਕੌਰ ਪ੍ਰਿੰਸੀਪਲ ਸਸਸਸ ਸ਼ਮਸਪੁਰ (ਫਤਿਹਗੜ੍ਹ ਸਾਹਿਬ) ਨੂੰ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐ:ਸਿ) ਸੰਗਰੂਰ, ਰਸ਼ਮੀ ਪੂਰੀ ਪ੍ਰਿੰਸੀਪਲ ਸਸਸਸ ਪਨਾਮ (ਹੁਸ਼ਿਆਰਪੁਰ) ਨੂੰ ਪ੍ਰਿੰਸੀਪਲ ਸਸਸਸ ਬੇਲਾ (ਰੂਪ ਨਗਰ) ਨੂੰ ਲਾਇਆ ਗਿਆ ਹੈ।
ਇਸੇ ਦੌਰਾਨ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਜਾਰੀ ਕੀਤੇ ਪੱਤਰ ਨੰ: 1/35/2019-3ਸਿਪ(ਪੀਐਫ-7)/1645-50, ਮਿਤੀ: 13.4.2020 ਰਾਹੀਂ 86 ਪ੍ਰਿੰਸੀਪਲਾਂ ਨੂੰ ਇੱਧਰੋ-ਉਧਰ ਕੀਤਾ ਗਿਆ ਹੈ। ਇਸ ਪੱਤਰ ਮੁਤਾਬਕ ਜ਼ਿਨ੍ਹਾਂ ਪ੍ਰਿੰਸੀਪਲ ਦੀ ਬਦਲੀ ਉਪਰੰਤ ਪਿਛਲੇ ਸਟੇਸ਼ਨ ‘ਤੇ ਕੋਈ ਰੈਗੂਲਰ ਪ੍ਰਿੰਸੀਪਲ ਨਹੀਂ ਹੈ, ਉਨ੍ਹਾਂ ਸਕੂਲਾਂ ਵਿੱਚ ਉਹ ਹਫ਼ਤੇ ਦੇ ਆਖ਼ਰੀਲੇ ਤਿੰਨ ਦਿਨ ਨੂੰ ਜਾਣਗੇ ਅਤੇ ਨਵੀਂ ਤਾਇਨਾਤੀ ਵਾਲੀ ਥਾਂ ‘ਤੇ ਹਫ਼ਤੇ ਦੇ ਪਹਿਲੇ ਤਿੰਨ ਦਿਨਾਂ ਨੂੰ ਜਾਣਗੇ।
ਸਿੱਖਿਆ ਵਿਭਾਗ ਮੀਡੀਆ ਕੋਆਰਡੀਨੇਟਰ ਹਰਦੀਪ ਸਿੱਧੂ ਨੇ ਪੱਤਰ ਅਨੁਸਾਰ ਦੱਸਿਆ ਕਿ ਜਿੰਨ੍ਹਾਂ ਸਟੇਸ਼ਨਾਂ ਤੇ ਰੈਗੂਲਰ ਪ੍ਰਿੰਸੀਪਲ ਨਹੀ ਆਉਣਗੇ,ਉਸ ਸਮੇਂ ਤੱਕ ਉਨ੍ਹਾਂ ਸਕੂਲਾਂ ਦਾ ਵਾਧੂ ਚਾਰਜ ਪੁਰਾਣੇ ਪ੍ਰਿੰਸੀਪਲਾਂ ਕੋਲ ਹੀ ਰਹੇਗਾ।

NO COMMENTS