ਸਿੱਖਿਆ ਵਿਭਾਗ ਦੀ ਨਵੀਂ ਪਹਿਲ ਕਦਮੀ,ਘਰ ਬੈਠੇ ਅਧਿਆਪਕਾਂ ਦੇ ਮਸਲੇ ਹੋਣਗੇ ਹੱਲ

0
133

ਮਾਨਸਾ 12 ਜੁਲਾਈ  (ਸਾਰਾ ਯਹਾ/ਹੀਰਾ ਸਿੰਘ ਮਿੱਤਲ) : ਸਿੱਖਿਆ ਵਿਭਾਗ ਹੁਣ ਘਰ ਬੈਠੇ ਅਧਿਆਪਕਾਂ ਦੇ ਮਸਲੇ ਹੱਲ ਦੀਆਂ ਨਵੀਆਂ ਪਹਿਲ ਕਦਮੀਆਂ ਕਰਨ ਲੱਗਿਆ ਹੈ, ਜ਼ਿਲ੍ਹਾ ਪਠਾਨਕੋਟ ਦੀ ਪਹਿਲੀ ਮੀਟਿੰਗ ਦੌਰਾਨ ਅਧਿਆਪਕਾਂ ਨੇ ਜਿੰਨੇ ਮਸਲੇ ਉਠਾਏ ਸਨ ,ਉਨ੍ਹਾਂ ਚੋਂ ਬਹੁਤੇ ਮਸਲੇ ਮੀਟਿੰਗ ਦੌਰਾਨ ਹਾਜ਼ਰ ਸਟੇਟ ਅਤੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਤੁਰੰਤ ਹੱਲ ਕਰਨ ਅਤੇ ਬਾਕੀ ਦੇ ਮਾਮਲਿਆਂ ਦੀਆਂ ਸਾਰੀਆਂ ਫਾਇਲਾਂ ਸਿੱਖਿਆ ਸਕੱਤਰ ਨੇ ਸੋਮਵਾਰ ਨੂੰ ਮੰਗਵਾ ਲਈਆ ਹਨ ਅਤੇ ਸਮੂਹ ਅਧਿਕਾਰੀਆਂ ਨੂੰ ਸਪੱਸ਼ਟ ਰੂਪ ਵਿੱਚ ਕਿਹਾ ਕਿ ਕਿਸੇ ਅਧਿਆਪਕ ਦਾ ਕੋਈ ਮਸਲਾ ਪੈਂਡਿੰਗ ਨਹੀਂ ਰਹਿਣਾ ਚਾਹੀਦਾ ਅਤੇ ਨਾ ਹੀ ਕਿਸੇ ਅਧਿਆਪਕ ਨੂੰ ਜ਼ਿਲ੍ਹਾ ਜਾਂ ਹੈੱਡ ਆਫਿਸ ਦੇ ਗੇੜੇ ਲਾਉਣੇ ਪੈਣਗੇ।
ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਜ਼ੂਮ ਐਪ ਮੀਟਿੰਗ ਦੌਰਾਨ ਘਰ ਬੈਠੇ ਪਠਾਨਕੋਟ ਦੇ ਅਧਿਆਪਕਾਂ ਅਤੇ ਨਾਨ ਟੀਚਿੰਗ ਸਟਾਫ ਨਾਲ ਸਿੱਧੀਆਂ ਗੱਲਾਂ ਕਰਦਿਆਂ ਭਰੋਸਾ ਦਿੱਤਾ ਕਿ ਕੋਈ ਵੀ ਹੱਕੀ ਮਸਲਾ ਹੁਣ ਪੈਂਡਿੰਗ ਨਹੀਂ ਰਹਿਣ ਦਿੱਤਾ ਜਾਵੇਗਾ। ਮੀਟਿੰਗ ਦੌਰਾਨ ਸਿੱਖਿਆ ਵਿਭਾਗ ਦੇ ਸਾਰੇ ਸਟੇਟ ਅਧਿਕਾਰੀ ਹਾਜ਼ਰ ਸਨ,ਜੋ ਵੱਖ ਵੱਖ ਮਾਮਲਿਆਂ ਦੇ ਇੰਚਾਰਜ ਸਨ। ਅਧਿਆਪਕਾਂ ਨੇ ਇਸ ਗੱਲੋਂ ਵੀ ਤਸੱਲੀ ਜ਼ਾਹਿਰ ਕੀਤੀ ਕਿ ਸਿੱਖਿਆ ਸਕੱਤਰ ਹਰ ਮਸਲੇ ਨੂੰ ਖੁਦ ਨੋਟ ਕਰ ਰਹੇ ਸਨ ਅਤੇ ਨਾਲ ਹੀ ਲੋੜੀਂਦੇ ਦਿਸ਼ਾ ਨਿਰਦੇਸ਼ ਦੇ ਰਹੇ ਸਨ।
ਮੀਡੀਆ ਕੋਆਰਡੀਨੇਟਰ ਹਰਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਇਨ੍ਹਾਂ ਵਿੱਚ ਬਹੁਤੇ ਮਸਲੇ ਸੀਨੀਆਰਤਾ ਅਤੇ ਤਰੱਕੀਆਂ ਨਾਲ ਸਬੰਧਤ ਸਨ,ਜੋ ਬਾਹਰੀ ਯੂਨੀਵਰਸਿਟੀ ਤੋਂ ਅਧਿਆਪਕਾਂ ਨੇ ਵੱਖ ਵੱਖ ਤਰ੍ਹਾਂ ਦੀ ਉੱਚ ਸਿੱਖਿਆ ਹਾਸਲ ਕੀਤੀ ਸੀ,ਇਨ੍ਹਾਂ ਸਾਰੇ ਮਸਲਿਆਂ ਦੀਆਂ ਫਾਇਲਾਂ ਦੀ ਫਰੋਲਾ ਫਰਾਲੀ ਸੋਮਵਾਰ ਨੂੰ ਗੰਭੀਰਤਾ ਨਾਲ ਕੀਤੀ ਜਾਵੇਗੀ,ਇਨ੍ਹਾਂ ਫਾਇਲਾਂ ਦੇ ਖੁੱਲਣ ਨਾਲ ਹੋਰਨਾਂ ਜ਼ਿਲ੍ਹਿਆਂ ਨਾਲ ਸਬੰਧਤ ਇਨ੍ਹਾਂ ਮਸਲਿਆਂ ਦੇ ਹੱਲ ਹੋਣ ਦਾ ਰਾਹ ਵੀ ਪੱਧਰਾ ਹੋਵੇਗਾ।
ਮੀਟਿੰਗ ਦੌਰਾਨ ਰੰਜਨਾ ਨੇ ਐੱਚ ਟੀ ਸਿੱਧੀ ਭਰਤੀ ਦੌਰਾਨ ਅਪਣੇ ਜ਼ਿਲ੍ਹੇ ਚ ਸਟੇਸ਼ਨ ਨਾ ਮਿਲਣ,ਸਬੀਨਾ ਗਿੱਲ,ਮਧੂ ਕਪੂਰ ਨੇ 2018 ਦੀਆਂ ਮਾਸਟਰ ਕੇਡਰ ਦੀਆਂ ਤਰੱਕੀਆਂ ਸਬੰਧੀ, ਕਿਸ਼ੋਰ ਕੁਮਾਰ ਨੇ ਚੋਣਾਂ ਦੌਰਾਨ ਕੋਡ ਲੱਗਣ ਦੌਰਾਨ ਹੋਈ ਬੇਇਨਸਾਫ਼ੀ, ਸੁਨੀਲ ਸੀ ਐੱਮ ਟੀ ਨੇ ਸਾਇੰਸ ਵਿਸ਼ੇ ਦੀਆਂ ਤਰੱਕੀਆਂ ਸਬੰਧੀ,ਅਮੀਤਾ ਢੀਂਗਰਾ ਨੇ 3442 ਦੀਆਂ ਐੱਸ ਐੱਸ ਟੀ ਦੀਆਂ ਪੋਸਟਾਂ ਦੌਰਾਨ ਹਾਇਰ ਐਜੂਕੇਸ਼ਨ ਦਾ ਮਾਮਲਾ, ਅਰਜਨ ਨੇ 2011 ਚ ਲੈਕਚਰਾਰਾਂ ਦੀ ਸਿੱਧੀ ਭਰਤੀ ਦੌਰਾਨ ਰੈਗੂਲਰ ਆਡਰ ਨਾ ਹੋਣ,ਮਨੋਜ ਸ਼ਰਮਾ ਦੌਲਤਪੁਰ ,ਮੈਥ ਮਾਸਟਰ ਤੇ ਬਾਹਰੀ ਯੂਨੀਵਰਸਿਟੀ ਤੋਂ ਡਿਗਰੀ ਹਾਸਲ ਕਰਨ ਸਬੰਧੀ ਕੋਈ ਇਤਰਾਜ਼, ਵਿਵੇਕ ਸ਼ਰਮਾ ਗਰਲਜ਼ ਸਕੂਲ ਪਠਾਨਕੋਟ ਦੀ ਕਾਮਰਸ ਲੈਕਚਰਾਰ ਦੀ ਤਰੱਕੀ,ਸੁਨੀਤਾ ਹਿੰਦੀ ਮਿਸਟਰੈੱਸ ਦਾ ਸੀਨੀਅਰਤਾ ਸੂਚੀ ਚ ਨੰਬਰ ਨਾ ਹੋਣਾ, ਪੰਕਜ ਬਾਲਾ ਦਾ ਐੱਸ ਐੱਲ ਏ ਦਾ ਮੁੱਖ ਦਫਤਰ ਨੂੰ ਭੇਜੇ ਅਸਲ ਸਰਟੀਫਿਕੇਟਾਂ ਦਾ ਮਸਲਾ, ਇਸ ਤੋਂ ਇਲਾਵਾ ਸਿਮੀ,ਅਨੁਰਾਧਾ, ਸੁਨੀਲ ਕੁਮਾਰ, ਭੁਪਿੰਦਰ ਕੌਰ,ਜਤਿੰਦਰ, ਪ੍ਰਿੰਸ, ਹੇਮ ਰਾਜ, ਡੀ ਜੀ ਸਿੰਘ,ਰਾਮ ਕੁਮਾਰ, ਸੇਵਾ ਮੁਕਤ ਅਧਿਆਪਕ ਮਨੋਹਰ ਲਾਲ,ਨਵਜੋਤੀ,ਕਿਸ਼ੋਰ ਕੁਮਾਰ, ਦੀਪਕ ਕਮਲ ਅਤੇ ਹੋਰਨਾਂ ਅਧਿਆਪਕਾਂ ਨੇ ਅਪਣੇ ਮਸਲੇ ਸਿੱਖਿਆ ਸਕੱਤਰ ਦੇ ਧਿਆਨ ਚ ਲਿਆਂਦੇ ,ਜਿਨ੍ਹਾਂ ਨੇ ਸਬੰਧਤ ਅਧਿਕਾਰੀਆਂ ਨੂੰ ਇਹ ਮਾਮਲੇ ਨੋਟ ਕਰਵਾਏ ਅਤੇ ਕਈ ਮਸਲਿਆਂ ਦੀਆਂ ਫਾਇਲਾਂ ਸੋਮਵਾਰ ਨੂੰ ਮੰਗਵਾਕੇ ਮਾਮਲੇ ਜਲਦੀ ਨਿਬੇੜਨ ਦਾ ਭਰੋਸਾ ਦਿੱਤਾ।
ਇਸ ਮੌਕੇ ਡੀ ਪੀ ਆਈ ਐਲੀਮੈਂਟਰੀ ਸਿੱਖਿਆ ਲਲਿਤ ਕਿਸ਼ੋਰ ਘਈ, ਐਸ ਸੀ ਈ ਆਰ ਟੀ ਦੇ ਡਾਇਰੈਕਟਰ ਜਗਤਾਰ ਸਿੰਘ,ਸਟੇਟ ਡਾਇਰੈਕਟਰ ਪੜ੍ਹੋ ਪੰਜਾਬ ਡਾ ਦੇਵਿੰਦਰ ਬੋਹਾ, ਸਹਾਇਕ ਡਾਇਰੈਕਟਰ ਟਰੇਨਿੰਗਾਂ ਸਲਿੰਦਰ ਸਿੰਘ ਅਤੇ ਹੋਰ ਉੱਚ ਅਧਿਕਾਰੀਆਂ ਤੋਂ ਇਲਾਵਾ ਪਠਾਨਕੋਟ ਜ਼ਿਲ੍ਹੇ ਦੇ ਸਿੱਖਿਆ ਅਧਿਕਾਰੀ ਸ਼ਾਮਲ ਸਨ।

NO COMMENTS