ਸਿੱਖਿਆ ਵਿਭਾਗ ਦਾ ਨਵੇਂ ਵਿੱਦਿਅਕ ਸੈਸ਼ਨ ਬਾਰੇ ਅਹਿਮ ਫੈਸਲਾ

0
480

ਚੰਡੀਗੜ੍ਹ 31,ਮਾਰਚ (ਸਾਰਾ ਯਹਾਂ /ਬਿਓਰੋ ਰਿਪੋਰਟ): ਕੋਰੋਨਾ ਕਹਿਰ ਦੇ ਬਾਵਜੂਦ ਪੰਜਾਬ ਦੇ ਸਕੂਲਾਂ ਵਿੱਚ ਨਵਾਂ ਵਿੱਦਿਅਕ ਸੈਸ਼ਨ ਪਹਿਲੀ ਅਪ੍ਰੈਲ ਤੋਂ ਹੀ ਸ਼ੁਰੂ ਹੋ ਰਿਹਾ ਹੈ। ਅੱਜ ਗੈਰ ਬੋਰਡ ਜਮਾਤਾਂ ਦੇ ਸਾਲਾਨਾ ਨਤੀਜੇ ਐਲਾਨ ਦਿੱਤੇ ਗਈ ਹੈ। ਉਂਝ ਹਾਲ ਦੀ ਘੜੀ ਆਨਲਾਈਨ ਕਲਾਸਾਂ ਹੀ ਲੱਗਣਗੀਆਂ। ਪੰਜਾਬ ਸਰਕਾਰ ਨੇ 10 ਅਪਰੈਲ ਤੱਕ ਪਾਬੰਦੀਆਂ ਵਧਾ ਦਿੱਤੀਆਂ ਹਨ ਜਿਸ ਵਿੱਚ ਸਕੂਲ ਬੰਦ ਰਹਿਣ ਦਾ ਫੈਸਲਾ ਵੀ ਸ਼ਾਮਲ ਹੈ। ਇਸ ਮਗਰੋਂ ਸਰਕਾਰ ਇਸ ਬਾਰੇ ਚਰਚਾ ਕਰੇਗੀ।


ਦੱਸ ਦਈਏ ਕਿ ਪੰਜਾਬ ਦੇ ਸਕੂਲੀ ਵਿਦਿਆਰਥੀਆਂ ਦੀਆਂ ਕੋਰੋਨਾ ਪਾਬੰਦੀਆਂ ‘ਚ ਘਿਰੀਆਂ ਸਾਲਾਨਾ ਪ੍ਰੀਖਿਆਵਾਂ ਦੌਰਾਨ ਸਾਲਾਨਾ ਨਤੀਜਿਆਂ ਤੇ ਨਵੇਂ ਵਿੱਦਿਅਕ ਸੈਸ਼ਨ ਦੀ ਸ਼ੁਰੂਆਤ ਬਾਰੇ ਕਾਫੀ ਭੰਬਲਭੂਸਾ ਸੀ। ਲੋਕਾਂ ਦੇ ਤੌਖਲਿਆਂ ਨੂੰ ਦੂਰ ਕਰਦਿਆਂ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਦਾ ਨਵਾਂ ਵਿੱਦਿਅਕ ਸੈਸ਼ਨ ਪਹਿਲੀ ਅਪ੍ਰੈਲ ਤੋਂ ਹੀ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਲਈ ਅੱਜ ਗੈਰ ਬੋਰਡ ਜਮਾਤਾਂ ਦੇ ਸਾਲਾਨਾ ਨਤੀਜੇ ਐਲਾਨੇ ਗਏ ਹਨ।



ਸਿੱਖਿਆ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਦੀਆਂ ਗ਼ੈਰ ਬੋਰਡ ਜਮਾਤਾਂ ਦੀਆਂ ਸਾਲਾਨਾ ਪ੍ਰੀਖਿਆਵਾਂ ਸੰਪੂਰਨ ਕਰਵਾਉਣ ਲਈ ਕੋਰੋਨਾ ਪਾਬੰਦੀਆਂ ਦੇ ਖਾਤਮੇ ਤੱਕ ਦੀ ਉਡੀਕ ਕਰਨ ਦੀ ਬਜਾਏ ਹੋ ਚੁੱਕੀਆਂ ਸਾਲਾਨਾ ਪ੍ਰੀਖਿਆਵਾਂ, ਸਾਲਾਨਾ ਪ੍ਰੀਖਿਆਵਾਂ ਨਾ ਹੋਣ ਵਾਲੇ ਵਿਸ਼ਿਆਂ ਲਈ ਪ੍ਰੀ-ਬੋਰਡ ਪ੍ਰੀਖਿਆਵਾਂ ਤੇ ਪੰਜਾਬ ਅਚੀਵਮੈਂਟ ਸਰਵੇ ਦੀਆਂ ਪ੍ਰੀਖਿਆਵਾਂ ਨੂੰ ਆਧਾਰ ਮੰਨ ਕੇ ਵਿਦਿਆਰਥੀਆਂ ਦੇ ਸਾਲਾਨਾ ਨਤੀਜਿਆਂ ਦੀ ਘੋਸ਼ਣਾ ਜਾ ਰਹੀ ਹੈ। ਇਸ ਦੇ ਨਾਲ ਨਤੀਜਿਆਂ ‘ਚ ਪ੍ਰਯੋਗੀ ਤੇ ਸੀਸੀਈ ਅੰਕ ਵੀ ਜੋੜੇ ਗਏ ਹਨ।

NO COMMENTS