ਸਿੰਘਲ ਸਟਾਰਜ਼ ਸੀਨੀਅਰ ਸੈਕੰਡਰੀ ਸਕੂਲ ਅਤੇ ਕਿੱਡਜੀ ਸਕੂਲ ਮਾਨਸਾ ਦੇ ਸਟਾਫ ਦੇ ਸਾਰੇ ਕੋਵਿਡ-19 ਟੈਸਟਾਂ ਦੀਆਂ ਰਿਪੋਰਟਾਂ ਆਈਆਂ ਨੈਗੇਟਿਵ

0
438

ਮਾਨਸਾ 28, ਜਨਵਰੀ (ਸਾਰਾ ਯਹਾ /ਜੋਨੀ ਜਿੰਦਲ) ਸਿੰਘਲ ਸਟਾਰਜ਼ ਸੀਨੀਅਰ ਸੈਕੰਡਰੀ ਸਕੂਲ ਮਾਨਸਾ ਅਤੇ ਕਿੱਡਜੀ ਸਕੂਲ ਮਾਨਸਾ ਦੇ ਸਟਾਫ ਦੇ ਸਾਰੇ ਕੋਵਿਡ-19 ਦੇ ਟੈਸਟਾਂ ਦੀਆਂ ਰਿਪੋਰਟਾਂ ਨੈਗੇਟਿਵ ਆਈਆਂ ਹਨ।

ਪੰਜਾਬ ਸਰਕਾਰ ਦੇ ਸਕੂਲ ਖੋਲ੍ਹਣ ਸਬੰਧੀ ਫੈਸਲੇ ਤੋਂ ਬਾਅਦ ਸਿੰਘਲ ਸਟਾਰਜ ਸੀਨੀਅਰ ਸੈਕੰਡਰੀ ਸਕੂਲ ਅਤੇ ਕਿੱਡਜੀ ਸਕੂਲ ਮਾਨਸਾ ਦੇ ਸਾਰੇ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਦਾ ਕਰੋਨਾ ਟੈਸਟ ਮਾਨਸਾ ਜਿਲ੍ਹੇ ਦੇ ਸਿਵਲ ਸਰਜਨ ਡਾ. ਸੁਖਵਿੰਦਰ ਸਿੰਘ ਦੀਆਂ ਹਦਾਇਤਾਂ ਅਤੇ ਉਨ੍ਹਾਂ ਦੀ ਹਾਜ਼ਰੀ ਵਿੱਚ ਕਿੱਡਜੀ ਸਕੂਲ ਵਿੱਚ ਮਿਤੀ 27.1.2021 ਨੂੰ ਕੈਂਪ ਲਗਾ ਕੇ ਕਰੋਨਾ ਟੈਸਟ ਕੀਤੇ ਗਏ। ਇਸ ਸਮੇਂ ਕਰੋਨਾ ਪ੍ਰੋਜੈਕਟ ਅਫਸਰ ਡਾ. ਰਣਜੀਤ ਰਾਏ ਦੀ ਟੀਮ ਵੱਲੋਂ ਸੈਂਪਲ ਲਏ ਗਏ। ਇਸ ਸਮੇਂ ਮਾਨਸਾ ਦੇ ਸਿਵਲ ਸਰਜਨ ਡਾ. ਸੁਖਵਿੰਦਰ ਸਿੰਘ ਨੇ ਸਕੂਲ ਦੇ ਸਟਾਫ ਨੂੰ ਕਰੋਨਾ ਮਹਾਂਮਾਰੀ ਦੇ ਬਚਾਓ ਅਤੇ ਰੋਕਥਾਮ ਬਾਰੇ ਅਵਗਤ ਕਰਵਾਇਆ ਗਿਆ ਅਤੇ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਡਰੋਨਾ ਮਹਾਂਮਾਰੀ ਤੋਂ ਡਰਨ ਦੀ ਲੋੜ ਨਹੀਂ। ਜੇਕਰ ਕੋਈ ਲੱਛਣ ਕਰੋਨਾ ਸਬੰਧੀ ਆਉਂਦੇ ਹਨ ਤਾਂ ਤੁਰੰਤ ਨਜ਼ਦੀਕੀ ਸਰਕਾਰੀ ਸਿਹਤ ਕੇਂਦਰ ਜਾ ਕੇ ਆਪਣੇ ਕਰੋਨਾ ਟੈਸਟ ਕਰਵਾਏ ਜਾਣ। ਪੰਜਾਬ ਸਰਕਾਰ ਕਰੋਨਾਂ ਦੀ ਰੋਕਥਾਮ ਲਈ ਬਹੁਤ ਜ਼ਿਆਦਾ ਗੰਭੀਰ ਹੈ ਅਤੇ ਕਰੋਨਾਂ ਮਹਾਂਮਾਰੀ ਦੇ ਖਿਲਾਫ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਰਹਿਨੁਮਾਈ ਵਿੱਚ ਪੰਜਾਬ ਇਸ ਮਹਾਂਮਾਰੀ ਦੇ ਖਾਤਮੇ ਦੀ ਜੰਗ ਵਿੱਚ ਦੋਸ਼ ਭਰ ਵਿਚੋਂ ਮੋਹਰੀ ਰਿਹਾ ਹੈ। ਇਸ ਸਮੇਂ ਸਿੰਘਲ ਸਟਾਰਜ ਮੈਨੇਜਮੈਂਟ ਵੱਲੋਂ ਦੱਸਿਆ ਗਿਆ ਕਿ ਸਿੰਘਲ ਸਟਾਰਜ ਅਤੇ ਕਿਡਜੀ ਸਕੂਲ ਦੇ ਸਾਰੇ ਸਟਾਫ ਦੇ ਕਰੋਨਾ ਸੈਂਪਲਾਂ ਦੀ ਰਿਪੋਰਟ ਆ ਗਈ ਹੈ ਜਿਸ ਵਿੱਚ ਕੋਈ ਵੀ ਸਟਾਫ ਮੈਂਬਰ ਕਰੋਨਾ ਪਾਜੀਟਿਵ ਨਹੀਂ ਪਾਇਆ ਗਿਆ। ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ

ਅਨੁਸਾਰ ਸਕੂਲ ਦੇ ਵਿੱਚ ਆਮ ਵਾਂਗ ਪੜ੍ਹਾਈ ਸ਼ੁਰੂ ਹੋ ਚੁੱਕੀ ਹੈ ਅਤੇ 80% ਤੋਂ ਵੱਧ ਬੱਚੇ ਰੋਜ਼ਾਨਾ ਹਾਜਰ ਆ ਰਹੇ ਹਨ। ਇਸ ਸਮੇਂ ਕਿਡਜੀ ਸਕੂਲ ਅਤੇ ਸਿੰਘਲ ਸਟਾਰਜ ਸਕੂਲ ਦੀ ਮੈਨੇਜਮੈਂਟ ਦੇ ਆਰ ਕੇ ਸਿੰਘਲ ਵੱਲੋਂ ਸਿਹਤ ਵਿਭਾਗ ਮਾਨਸਾ ਦਾ ਧੰਨਵਾਦ ਕੀਤਾ ਗਿਆ ਜਿਸ ਨੇ ਉਨ੍ਹਾਂ ਦੇ ਸਕੂਲ ਵਿੱਚ ਸਾਰੇ ਸਟਾਫ ਦੇ ਜਿਥੇ ਕਰੋਨਾ ਟੈਸਟ ਕੀਤੇ, ਉਥੇ ਹੀ ਉਨ੍ਹਾਂ ਦੇ ਸਟਾਫ ਨੂੰ ਕਰੋਨਾ ਮਹਾਂਮਾਰੀ ਦੇ ਫੈਲਣ ਤੋਂ ਬਚਣ ਬਾਰੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਬਾਰੇ ਜਾਣੂ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਸਕੂਲ ਪੰਜਾਬ ਸਰਕਾਰ ਦੀਆਂ ਸਾਰੀਆਂ ਹਦਾਇਤਾਂ ਦਾ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਦੀ ਇੰਨ ਬਿੰਨ ਪਾਲਣਾ ਕਰੇਗਾ।

NO COMMENTS