ਸਿੰਗਲਾ ਨੇ ਅੰਬੈਸਡਰ ਆਫ ਹੋਪ ਦੇ ਜੇਤੂਆਂ ਦਾ ਕੀਤਾ ਐਲਾਨ

0
88

ਚੰਡੀਗੜ, 23 ਜੁਲਾਈ   (ਸਾਰਾ ਯਹਾ, ਬਲਜੀਤ ਸ਼ਰਮਾ) :ਪੰਜਾਬ ਦੇ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਵਲੋਂ ਪਠਾਨਕੋਟ ਜ਼ਿਲੇ ਨਾਲ ਸਬੰਧਤ ਜੇਤੂਆਂ ਦੇ ਨਾਂ ਸਬੰਧੀ ਜਾਣਕਾਰੀ  ਦੇਣ ਤੋਂ ਬਾਅਦ ਵੀਰਵਾਰ ਨੂੰ ਸਕੂਲੀ ਵਿਦਿਆਰਥੀਆਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦਾ ਵਿਸ਼ਵ ਰਿਕਾਰਡ ਬਣਾਉਣ ਵਾਲਾ ਆਨਲਾਈਨ ਮੁਕਾਬਲਾ ‘ਅੰਬੈਸਡਰ ਆਫ ਹੋਪ’ ਸੋਸ਼ਲ ਮੀਡੀਆ ’ਤੇ ਛਾ ਗਿਆ ਹੈ।ਕ੍ਰਾਈਸਟ ਦਿ ਕਿੰਗ ਕਾਨਵੈਂਟ ਸਕੂਲ ਦੇ 5 ਵੀਂ ਜਮਾਤ ਦੇ ਵਿਦਿਆਰਥੀ ਆਰਿਤ ਕੁਮਾਰ ਨੇ ਪਹਿਲਾ, ਸੇਂਟ ਜੋਸਫ਼ ਕਾਨਵੈਂਟ ਸਕੂਲ ਦੀ ਅੱਠਵੀਂ ਜਮਾਤ ਦੀ ਵਿਦਿਆਰਥਣ ਯਤੀ  ਨੇ ਦੂਜਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੱਧਨੀ ਦੀ 11 ਵੀਂ ਜਮਾਤ ਦੀ ਵਿਦਿਆਰਥੀ ਭਾਰਤੀ ਨੂੰ ਤੀਜਾ ਇਨਾਮ ਹਾਸਲ ਕੀਤਾ।ਮੰਤਰੀ ਨੇ ਕਿਹਾ, ‘ਅਸੀਂ ਬਾਕੀ ਰਹਿੰਦੇ 21 ਜ਼ਿਲਿਆਂ ਦੇ ਜੇਤੂਆਂ ਦਾ ਪੜਾਅਵਾਰ ਢੰਗ ਨਾਲ ਐਲਾਨ ਕਰਾਂਗੇ ਕਿਉਂਕਿ ਅਗਲੇ ਤਿੰਨ ਹਫ਼ਤਿਆਂ ਵਿਚ ਇਕ ਜ਼ਿਲੇ ਦੇ ਚੋਟੀ ਦੇ 3 ਵਿਦਿਆਰਥੀਆਂ ਦੀ ਸੂਚੀ ਹਰ ਦਿਨ ਸਾਂਝੀ ਕੀਤੀ ਜਾਵੇਗੀ। ਉਨਾਂ ਨੇ ਪਹਿਲਾਂ ਹੀ ਪਿਛਲੇ ਹਫਤੇ ਇਕ ਹਜ਼ਾਰ ਇਨਾਮ ਜੇਤੂਆਂ ਦੀ ਸੂਚੀ ਸਾਂਝੀ ਕੀਤੀ ਸੀ।ਮੈਗਾ ਆਨਲਾਈਨ ਮੁਕਾਬਲਾ ਜਿਸ ਨੇ ਪਹਿਲਾਂ ਹੀ ਇਕ ਵਿਸ਼ਵ ਰਿਕਾਰਡ ਬਣਾਇਆ ਹੈ, ਸੋਸ਼ਲ ਮੀਡੀਆ ‘ਤੇ ਛਾਇਆ ਰਿਹਾ ਕਿਉਂਕਿ ਹਜ਼ਾਰਾਂ ਲੋਕਾਂ ਨੇ ਟਵਿੱਟਰ ਅਤੇ ਹੋਰ ਸੋਸ਼ਲ ਮੀਡੀਆ ਸਾਈਟਾਂ ਰਾਹੀਂ ਮੁਕਾਬਲੇ ਬਾਰੇ ਆਪਣੇ ਤਜ਼ਰਬੇ

ਸਾਂਝੇ ਕੀਤੇ। ਕਈ ਵਿਦਿਆਰਥੀਆਂ ਨੇ ਮੰਤਰੀ ਪ੍ਰਤੀ ਧੰਨਵਾਦ ਪ੍ਰਗਟਾਉਂਦਿਆਂ ਆਪਣੀ ਭਾਗੀਦਾਰੀ ਦੇ ਸਰਟੀਫਿਕੇਟ ਸਾਂਝੇ ਕੀਤੇ।ਆਪਣੀ ਕਿਸਮ ਦਾ ਇਹ ਪਹਿਲਾ ਮੁਕਾਬਲਾ, ‘ਅੰਬੈਸਡਰ ਆਫ ਹੋਪ’ ਨੇ ਸਿਰਫ ਅੱਠ ਦਿਨਾਂ ਵਿੱਚ ਸਕੂਲੀ ਵਿਦਿਆਰਥੀਆਂ ਦੀਆਂਂ 1.05 ਲੱਖ ਤੋਂ ਵੱਧ ਐਂਟਰੀਆਂ ਪ੍ਰਾਪਤ ਕਰਕੇ ਵਿਸ਼ਵ ਰਿਕਾਰਡ ਬਣਾਇਆ। ਮੰਤਰੀ ਨੇ ਜੇਤੂਆਂ ਦੇ ਡਾਕ ਪਤੇ ’ਤੇ ਭੇਜੇ ਐਪਲ ਆਈਪੈਡ, ਲੈਪਟਾਪ ਅਤੇ ਟੇਬਲੇਟ ਨੂੰ ਪੈਕ ਕਰਨ ਵਾਲੀ ਇਕ ਵੀਡੀਓ ਸਾਂਝੀ ਕੀਤੀ ਹੈ। ਵੀਡਿਓ ਨੇ ਸੋਸ਼ਲ ਮੀਡੀਆ ‘ਤੇ ਧੁੰਮਾ ਪਾਈਆਂ ਸੀ ਕਿਉਂਕਿ ਲੱਖਾਂ ਵਿਦਿਆਰਥੀਆਂ ਨੇ ਇਸਨੂੰ ਫੇਸਬੁੱਕ ਅਤੇ ਟਵਿੱਟਰ ‘ਤੇ ਦੇਖਿਆ ਅਤੇ ਸਾਂਝਾ ਕੀਤਾ ਸੀ।ਸ੍ਰੀ ਸਿੰਗਲਾ, ਅਗਲੇ ਹਫਤੇ ਵੀਡੀਓ ਕਾਨਫਰੰਸ ਰਾਹੀਂ ਜੇਤੂਆਂ ਨੂੰ ਮਿਲਣ ਅਤੇ ਉਨਾਂ ਦਾ ਸਨਮਾਨ ਕਰਨਗੇ ਅਤੇ ਪੰਜਾਬ ਦੀ ਬਿਹਤਰੀ ਲਈ ਉਨਾਂ ਦੇ ਵਿਚਾਰ ਸੁਣਨਗੇ। ਕੋਵਿਡ ਮਹਾਂਮਾਰੀ ਦੌਰਾਨ ਸਕੂਲੀ ਵਿਦਿਆਰਥੀਆਂ ਅਤੇ ਉਨਾਂ ਦੇ ਪਰਿਵਾਰਾਂ ਰਾਹੀਂ ਰਾਜ ਵਿੱਚ ਸਕਾਰਾਤਮਕਤਾ ਲਿਆਉਣ ਵਿੱਚ ਅੰਬੈਸਡਰ ਆਫ ਹੋਪ ਨੇ ਵੱਡੀ ਭੂਮਿਕਾ ਨਿਭਾਈ।

NO COMMENTS