*ਸਿਹਤ ਸਹੂਲਤ ਦੇਣ ਦੀ ਥਾਂ ਖੁਦ ਬਿਮਾਰ ਪਿਆ ਬਰੇਟਾ ਦਾ ਹਸਪਤਾਲ*

0
10

ਬਰੇਟਾ(ਸਾਰਾ ਯਹਾਂ/ ਰੀਤਵਾਲ) ਸੂਬੇ ‘ਚ ਸਮੇਂ ਦੀਆਂ ਸਰਕਾਰਾਂ ਵੱਲੋਂ ਦਿੱਤਾ ਨਾਅਰਾ
ਰਾਜ ਨਹੀਂ ਸੇਵਾ ਸਥਾਨਕ ਲੋਕਾਂ ਲਈ ਮਜਾਕ ਬਣ ਕੇ ਰਹਿ ਗਿਆ ਹੈ ‘ਕਿਉਕਿ
ਸਥਾਨਕ ਸ਼ਹਿਰ ਦਾ ਕਰੋੜਾਂ ਰੁਪਏ ਦੀ ਲਾਗਤ ਨਾਲ ਬਣਿਆ 30 ਬਿਸਤਰਿਆਂ ਵਾਲਾ
ਸਿਵਲ ਹਸਪਤਾਲ ਡਾਕਟਰਾਂ ਤੇ ਸਟਾਫ ਬਿਨ੍ਹਾਂ ਚਿੱਟਾ ਹਾਥੀ ਬਣ ਕੇ ਰਹਿ ਗਿਆ ਹੈ ।
ਦੱਸਣਯੋਗ ਹੈ ਕਿ ਸਰਕਾਰੀ ਹਸਪਤਾਲਾਂ ਵਿਚ ਲੋਕਾਂ ਨੂੰ ਵਧੀਆ ਸਿਹਤ ਸਹ¨ਲਤਾਂ ਦੇਣ
ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਲੇਕਿਨ ਇਹ ਦਾਅਵੇ ਉਸ ਸਮੇਂ
ਖੋਖਲੇ ਸਾਬਤ ਹੰੁਦੇ ਹਨ ਜਦੋ ਸਟਾਫ ਦੀ ਘਾਟ ਕਾਰਨ ਹਸਪਤਾਲਾਂ ਵਿੱਚ ਲੋਕਾਂ ਨੂੰ
ਖੱਜਲ ਖੁਆਰ ਹੋਣਾ ਪੈਦਾ ਹੈ । ਅਜਿਹੀ ਹੀ ਮਿਸਾਲ ਬਰੇਟਾ ਦੇ ਸਿਵਲ ਹਸਪਤਾਲ
ਤੋਂ ਮਿਲਦੀ ਹੈ । ਜਿੱਥੇ ਕੁੱਲ 54 ਆਸਮੀਆਂ ਮਨਜੂਰ ਹਨ ਪ੍ਰੰਤੂ ਚਿੰਤਾ ਦੀ
ਗੱਲ ਇਹ ਹੈ ਕਿ ਇਨ੍ਹਾਂ ਕੁੱਲ ਆਸਮੀਆਂ ਵਿੱਚੋਂ 42 ਦੇ ਕਰੀਬ ਅਸਾਮੀਆਂ
ਲੰਮੇ ਸਮੇਂ ਤੋਂ ਖਾਲੀ ਪਈਆਂ ਹਨ । ਇਲਾਕੇ ਦੇ ਲੋਕਾਂ ਲਈ ਮੰਦਭਾਗੀ
ਗੱਲ ਇਹ ਵੀ ਹੈ ਕਿ ਇਹ ਹਸਪਤਾਲ ਬਰੇਟਾ ਇਲਾਕੇ ਦੇ 22 ਪਿੰਡਾਂ ਤੋ ਇਲਾਵਾ
ਸਥਾਨਕ ਮੰਡੀ ਅਤੇ ਦੂਰੋ ਪਾਰ ਆਏ ਹੋਰ ਮਰੀਜ਼ਾਂ ਲਈ ਵੀ ਸਿਹਤ ਸਹੂਲਤਾਂ
ਪ੍ਰਦਾਨ ਕਰਨ ਲਈ ਸਥਾਪਿਤ ਕੀਤਾ ਗਿਆ ਸੀ । ਜੋ ਹੁਣ ਖੁਦ ਹੀ ਸੱਖਣੇ ਪਣ ਦਾ
ਸੰਤਾਪ ਹੰਢਾ ਰਿਹਾ ਹੈ । ਇਸ ਤੋਂ ਇਲਾਵਾ ਗਰਭਵਤੀ ਔਰਤਾਂ ਨੂੰ ਕਿਸੇ
ਵੇਲੇ ਵੀ ਲੋੜ ਪੈਣ ਤੇ ਮਹਿਲਾ ਡਾਕਟਰ ਦਾ ਕੋਈ ਯੋਗ ਪ੍ਰਬੰਧ ਨਾ ਹੋਣ ਕਾਰਨ
ਇਨ੍ਹਾਂ ਔਰਤਾਂ ਨੂੰ ਬੁਢਲਾਡਾ ਜਾਂ ਮਾਨਸਾ ਦੇ ਹਸਪਤਾਲਾਂ ‘ਚ ਜਣੇਪੇ ਲਈ
ਜਾਣਾ ਪੈਦਾ ਹੈ । ਸਰਕਾਰ ਵੱਲੋ ਇਸ ਹਸਪਤਾਲ ਤੇ ਵੱਡਾ ਬਜਟ ਖਰਚ ਕੀਤੇ ਜਾਣ ਦੇ
ਬਾਵਜੂਦ ਵੀ ਇਹ ਸਿਰਫ ਮਰੀਜ਼ਾ ਨੂੰ ਬਾਹਰਲੇ ਹਸਪਤਾਲਾਂ ਲਈ ਰੈਫਰ ਕਰਨ ਦਾ ਹੀ
ਇੱਕ ਸਾਧਨ ਬਣਕੇ ਰਹਿ ਗਿਆ ਹੈ । ਜਦ ਖਾਲੀ ਪਈਆਂ ਆਸਮੀਆਂ ਨੂੰ ਲੈ ਕੇ
ਡਾਕਟਰ ਸਿਮਰਨਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਖਾਲੀ ਪਈਆਂ
ਆਸਮੀਆਂ ਨੂੰ ਪੂਰਾ ਕਰਨ ਦੇ ਲਈ ਅਸੀਂ ਲਿਖਤੀ ਰੂਪ ‘ਚ ਵਿਭਾਗ ਦੇ ਉੱਚ
ਅਧਿਕਾਰੀਆਂ ਨੂੰ ਜਾਣੂ ਕਰਵਾ ਚੁੱਕੇ ਹਾਂ ।

NO COMMENTS