*ਸਿਹਤ ਵਿਭਾਗ ਵੱਲੋਂ 17 ਸਤੰਬਰ ਤੱਕ ਮਨਾਇਆ ਜਾ ਰਿਹੈ ਰੋਗੀ ਸੁਰੱਖਿਆ ਸਪਤਾਹ : ਸਿਵਲ ਸਰਜਨ*

0
7

ਮਾਨਸਾ 13 ਸਤੰਬਰ (ਸਾਰਾ ਯਹਾਂ/ਹਿਤੇਸ਼ ਸ਼ਰਮਾ): ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ 17 ਸਤੰਬਰ 2021 ਤੱਕ ਰੋਗੀ ਸੁਰੱਖਿਆ ਸਪਤਾਹ ਮਨਾਇਆ ਜਾ ਰਿਹਾ ਹੈ, ਜਿਸ ਤਹਿਤ ਜਿ਼ਲ੍ਹਾ ਮਾਨਸਾ ਦੇ ਸਿਵਲ ਹਸਪਤਾਲ ਸਬ—ਡਵੀਜਨਲ ਹਸਪਤਾਲਾਂ, ਪੀ.ਐਚ.ਸੀ, ਸੀ.ਐਚ.ਸੀ, ਹੈਲਥ ਵੈਲਨੈਸ ਸੈਂਟਰਾਂ ਵਿਖੇ ਮਨਾਇਆ ਜਾ ਰਿਹਾ ਹੈ।ਇਸ ਸਪਤਾਹ ਤਹਿਤ ਡਾ. ਹਿਤਿੰਦਰ ਕੌਰ ਸਿਵਲ ਸਰਜਨ ਮਾਨਸਾ ਦੇ ਦਿਸ਼ਾ—ਨਿਰਦੇਸ਼ਾਂ ਤਹਿਤ ਜੱਚਾ—ਬੱਚਾ ਹਸਪਤਾਲ ਮਾਨਸਾ ਵਿਖੇ ਨਵਜੰਮੇਂ ਬੱਚੇ ਅਤੇ ਗਰਭਵਤੀ ਔਰਤਾਂ ਦੀ ਦੇਖਭਾਲ ਸਬੰਧੀ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਡਾ. ਅਰਸ਼ਦੀਪ ਸਿੰਘ ਜਿ਼ਲ੍ਹਾ ਐਪੀਡੀਮਾਲੋਜਿਸਟ—ਕਮ—ਜਿ਼ਲ੍ਹਾ ਨੋਡਲ ਅਫ਼ਸਰ ਰੋਗੀ ਸੁਰੱਖਿਆ ਸਪਤਾਹ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਜਾਰੀ ਕੀਤੇ ਗਏ 080470—93141 ਵਟਸ ਐਪ ਨੰਬਰ *ਤੇ ਮਿਸਡ ਕਾਲ ਕਰਕੇ ਮਾਂ ਅਤੇ ਨਵਜਾਤ ਬੱਚੇ ਦੀ ਸਿਹਤ ਸਬੰਧੀ ਮੁਫ਼ਤ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ, ਜਿਸ ਨਾਲ ਮਾਂ ਅਤੇ ਬੱਚੇ ਦੀ ਦੇਖਭਾਲ ਵਿੱਚ ਆਉਣ ਵਾਲੀਆਂ ਮੁਸ਼ਕਿਲਾਂ ਨੂੰ ਘੱਟ ਕੀਤਾ ਜਾ ਸਕੇਗਾ। ਉਨ੍ਹਾਂ ਦੱਸਿਆ ਕਿ ਗਰਭਵਤੀ ਹੋਣ ਦੌਰਾਨ ਚਾਰ ਏ.ਐਨ.ਸੀ ਚੈੱਕਐਪ ਜ਼ਰੂਰ ਕਰਵਾਇਆ ਜਾਣ ਇਹ ਚੈਕਅਪ ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਮੁਫ਼ਤ ਕੀਤੇ ਜਾਂਦੇ ਹਨ।ਗਰਭ ਦੌਰਾਨ ਅਤੇ ਜਣੇਪੇ ਤੋਂ ਬਾਅਦ ਵਿੱਚ ਔਰਤਾਂ ਨੂੰੂੰ ਪੋਸ਼ਟਿਕ ਖੁਰਾਕ ਲੈਣੀ ਚਾਹੀਦੀ ਹੈ, ਜਿਸ ਨਾਲ ਮਾਂ ਤੰਦਰੁਸਤ ਰਹੇ ਅਤੇ ਬੱਚੇ ਦਾ ਸੰਪੂਰਣ ਵਿਕਾਸ ਹੋ ਸਕੇ। ਗੁਰਵਿੰਦਰ ਕੌਰ ਨਰਸਿੰਗ ਸਿਸਟਰ ਨੇ ਗਰਭਵਤੀ ਔਰਤਾਂ ਅਤੇ ਨਵਜੰਮੇਂ ਬੱਚਿਆਂ ਦੀ ਦੇਖਭਾਲ ਲਈ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਨਵਜੰਮੇਂ ਬੱਚੇ ਨੂੰ ਜਨਮ ਦੇ ਇਕ ਘੰਟੇ ਦੇ ਅੰਦਰ—ਅੰਦਰ ਮਾਂ ਦਾ ਦੁੱਧ ਪਿਲਾਇਆ ਜਾਵੇ ਅਤੇ ਜਨਮ ਤੋਂ 6 ਮਹੀਨੇ ਤੱਕ ਬੱਚੇ ਨੂੰ ਸਿਰਫ਼ ਮਾਂ ਦਾ ਦੁੱਧ ਹੀ ਪਿਲਾਓ।ਗੁੜਤੀ ਦੀ ਜਗ੍ਹਾਂ ਤੇ ਵੀ ਮਾਂ ਦਾ ਪਹਿਲਾਂ ਬਹੁਲਾ ਦੁੱਧ ਪਿਲਾਓ, ਸ਼ਹਿਦ ਜਾਂ ਪਾਣੀ ਨਾ ਦੇਵੋ। ਉਨ੍ਹਾਂ ਦੱਸਿਆ ਕਿ ਮਾਂ ਦੇ ਦੁੱਧ ਵਿੱਚ ਬੱਚੇ ਨੂੰ ਰੋਗਾਂ ਤੋਂ ਬਚਾਉਣ ਦੀ ਸ਼ਕਤੀ ਹੁੰਦੀ ਹੈ।ਉਨ੍ਹਾਂ ਕਿਹਾ ਕਿ ਬੱਚੇ ਅਤੇ ਮਾਂ ਦੀ ਸਾਂਭ—ਸੰਭਾਲ ਦੌਰਾਨ ਦੋਨਾਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਆਪਣੀ ਅਤੇ ਆਪਣੇ ਘਰ ਦੀ ਸਫ਼ਾਈ ਦਾ ਧਿਆਨ ਰੱਖੋ ਅਤੇ ਆਪਣੇ ਹੱਥਾਂ ਨੂੰ ਚੰਗੀ ਤਰ੍ਹਾਂ ਧੋਕੇ ਹੀ ਬੱਚੇ ਨੂੰ ਛੂਹੋ ਅਤੇ ਦੁੱਧ ਪਿਲਾਓ।

NO COMMENTS