—ਸਿਹਤ ਵਿਭਾਗ ਵਿਖੇ ਮਨਾਇਆ ਵਰਲਡ ਨੋ ਤੰਬਾਕੂ ਡੇਅ

0
16

ਮਾਨਸਾ, 29 ਮਈ (ਸਾਰਾ ਯਹਾ/ ਬਲਜੀਤ ਸ਼ਰਮਾ ) : ਸਿਹਤ ਵਿਭਾਗ ਮਾਨਸਾ ਵੱਲੋਂ ਵਰਲਡ ਨੋ ਤੰਬਾਕੂ ਡੇਅ ਸਿਵਲ ਸਰਜਨ ਮਾਨਸਾ ਡਾ. ਲਾਲ ਚੰਦ ਠਕਰਾਲ ਦੇ ਦਿਸ਼ਾ—ਨਿਰਦੇਸ਼ਾਂ ਹੇਠ ਸਿਵਲ ਹਸਪਤਾਲ ਮਾਨਸਾ ਵਿਖੇ ਮਨਾਇਆ ਗਿਆ।ਸੀਨੀਅਰ ਮੈਡੀਕਲ ਅਫ਼ਸਰ ਡਾ. ਅਸ਼ੋਕ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਜਨਤਕ ਥਾਵਾਂ *ਤੇ ਤੰਬਾਕੂਨੋਸੀ ਰੋਕਣ ਲਈ ਬਣਾਏ ਗਏ ਤੰਬਾਕੂ ਕੰਟਰੋਲ ਐਕਟ ਤਹਿਤ ਜਿਥੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਤੰਬਾਕੂ ਵੇਚਣ ਅਤੇ ਖਰੀਦਣ ਦੀ ਮਨਾਹੀ ਹੈ, ਉਥੇ ਹੀ ਜਨਤਕ ਥਾਵਾਂ ਜਿਵੇਂ ਕਿ ਬੱਸ ਅੱਡਿਆਂ, ਰੇਲਵੇ ਸਟੇਸ਼ਨਾਂ ਅਤੇ ਸਕੂਲਾਂ—ਕਾਲਜਾਂ ਦੇ ਨਜ਼ਦੀਕ ਤੰਬਾਕੂ ਯੁਕਤ ਪਦਾਰਥਾਂ ਦਾ ਸੇਵਨ ਕਰਨ *ਤੇ ਵੀ ਸਖ਼ਤ ਪਾਬੰਦੀ ਹੈ।
ਮਾਸ ਮੀਡੀਆ ਅਫ਼ਸਰ ਸ਼੍ਰੀ ਸੁਖਮਿੰਦਰ ਸਿੰਘ ਅਤੇ ਏ.ਐਮ.ਓ. ਸ੍ਰੀ ਕੇਵਲ ਸਿੰਘ ਨੇ ਹਾਜ਼ਰ ਵਿਅਕਤੀਆਂ ਨੂੰ ਤੰਬਾਕੂ ਕੰਟਰੋਲ ਐਕਟ ਅਤੇ ਫੂਡ ਸੇਫਟੀ ਐਕਟ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਤੰਬਾਕੂ ਦੇ ਦੋ ਤਰ੍ਹਾਂ ਦੇ ਪ੍ਰਭਾਵ ਹੁੰਦੇ ਹਨ ਇੱਕ ਐਕਟਿਵ ਸਮੋਕਿੰਗ ਅਤੇ ਦੂਜੀ ਪੈਸਿਵ ਸਮੋਕਿੰਗ। ਉਨ੍ਹਾਂ ਦੱਸਿਆ ਕਿ ਐਕਟਿਵ ਸਮੋਕਿੰਗ ਉਹ ਹੈ ਜਿਹੜਾ ਵਿਅਕਤੀ ਖੁਦ ਸਿਗਰੇਟ ਦਾ ਇਸਤੇਮਾਲ ਕਰਦਾ ਅਤੇ ਪੈਸਿਵ ਸਮੋਕਿੰਗ ਉਹ ਹੈ ਜਿਹੜਾ ਵਿਅਕਤੀ ਐਕਟਿਵ ਸਮੋਕਰ ਕੋਲ ਬੈਠ ਕੇ ਸਿਵਰੇਟਨੋਸ਼ੀ ਦਾ ਪ੍ਰਭਾਵ ਲੈਂਦਾ ਹੈ। ਉਨ੍ਹਾਂ ਦੱਸਿਆ ਕਿ ਐਕਟਿਵ ਸਮੋਕਰ 30 ਫੁੱਟ ਤੱਕ ਦੇ ਏਰੀਏ ਨੂੰ ਪ੍ਰਭਾਵਿਤ ਕਰਦਾ ਹੈ।
ਮੈਡੀਕਲ ਸਪੈਸ਼ਲਿਸਟ ਡਾ. ਸੁਨੀਲ ਬਾਂਸਲ ਨੇ ਦੱਸਿਆ ਕਿ ਤੰਬਾਕੂ ਪਦਾਰਥਾਂ ਦੇ ਬਹੁਤ ਮਾੜੇ ਪ੍ਰਭਾਵ ਹਨ ਅਤੇ ਇਹਨਾਂ ਪਦਾਰਥਾਂ ਦਾ ਸੇਵਨ ਕਰਨ ਨਾਲ ਵਿਅਕਤੀ ਨੂੰ ਮੂੰਹ, ਗਲੇ ਅਤੇ ਫੇਫੜਿਆਂ ਦਾ ਕੈਂਸਰ ਹੋ ਜਾਂਦਾ ਹੈ।ਇਸ ਤੋਂ ਇਲਾਵਾ ਟੀ.ਬੀ, ਸਾਹ ਰੋਗ ਅਤੇ ਬਲੱਡ ਪ੍ਰੈਸ਼ਰ ਆਦਿ ਵਰਗੇ ਰੋਗ ਵੀ ਹੋ ਜਾਂਦੇ ਹਨ ਅਤੇ ਪੀਤੀ ਜਾਣ ਵਾਲੀ ਹਰ ਸਿਗਰੇਟ ਨਾਲ ਹੋਣ ਵਾਲੀਆਂ ਬਿਮਾਰੀਆਂ ਕਾਰਨ ਵਿਅਕਤੀ ਦੀ ਜਿੰਦਗੀ ਦੇ ਪੰਜ ਮਿੰਟ ਘਟ ਜਾਂਦੇ ਹਨ।
ਇਸ ਮੌਕੇ ਤੰਬਾਕੂ ਟੀਮ ਵੱਲੋਂ ਐਕਟ ਦੀ ਉਲੰਘਣਾ ਕਰਨ ਵਾਲੇ 3 ਵਿਅਕਤੀਆਂ ਦੇ ਚਲਾਨ ਕੱਟੇ ਗਏ।ਇਸ ਮੌਕੇ ਏ.ਐਚ.ਏ ਕਾਜ਼ਲ ਜੁਮਨਾਨੀ, ਏੇ.ਐਮ.ਓ ਗੁਰਜੰਟ ਸਿੰਘ, ਆਈ.ਸੀ ਕ੍ਰਿਸ਼ਨ ਕੁਮਾਰ, ਨਰਸਿੰਗ ਸਿਸਟਰ ਜਸਪਾਲ ਕੌਰ ਅਤੇ ਸਟਾਫ਼ ਹਾਜ਼ਰ ਸਨ।

NO COMMENTS