ਸਿਹਤ ਵਿਭਾਗ ਦੀ ਟੀਮ ਨੇ ਡੇਂਗੂ ਪ੍ਰਭਾਵਿਤ ਪਿੰਡ ਦਾ ਕੀਤਾ ਸਰਵੇਖਣ

0
15

ਮਾਨਸਾ, ,09 ਨਵੰਬਰ (ਸਾਰਾ ਯਹਾ /ਔਲਖ ) ਡੇਂਗੂ ਬੁਖਾਰ ਦਾ ਪ੍ਰਕੋਪ ਸਿਰਫ ਸ਼ਹਿਰਾਂ ਤਕ ਹੀ ਸੀਮਤ ਨਹੀਂ ਸਗੋਂ ਕਈ ਪਿੰਡਾਂ ਵਿੱਚ ਵੀ ਕੇਸਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਸਿਵਲ ਸਰਜਨ ਮਾਨਸਾ ਡਾ,ਲਾਲ ਚੰਦ ਠਕਰਾਲ ਜੀ ਦੇ ਨਿਰਦੇਸ਼ਾਂ ਤਹਿਤ ਅੱਜ ਸਿਹਤ ਵਿਭਾਗ ਮਾਨਸਾ ਦੀ ਟੀਮ ਵੱਲੋਂ ਡਾਂ,ਅਰਸ਼ਦੀਪ ਅਤੇ ਸੰਤੋਸ਼ ਭਾਰਤੀ ਜਿਲਾ ਐਪੀਡੀਮਾਲੋਜਿਸਟ ਦੀ ਅਗਵਾਈ ਵਿਚ ਪਿੰਡ ਬੁਰਜ ਹਰੀ ਵਿਖੇ ਘਰ-2 ਜਾ ਕੇ ਸਰਵੇਖਣ ਕੀਤਾ। ਟੀਮ ਵੱਲੋਂ ਘਰਾਂ ਦੀਆਂ ਛੱਤਾਂ, ਟੈਂਕੀਆਂ, ਕੂਲਰਾਂ, ਫਰਿੱਜ ਦੀਆਂ ਟਰੇਆਂ, ਕਬਾੜ, ਗਮਲਿਆਂ ਦੀ ਜਾਂਚ ਕੀਤੀ ਗਈ। ਸਰਵੇ ਦੌਰਾਨ ਕਈ ਘਰਾਂ ਵਿੱਚ ਪਾਣੀ ਵਾਲੀਆਂ ਖੇਲਾਂ ਵਿੱਚੋਂ ਵੱਡੀ ਮਾਤਰਾ ਵਿੱਚ ਡੇਂਗੂ ਦਾ ਲਾਰਵਾ ਮਿਲਿਆ। ਇਸ ਮੌਕੇ ਟੀਮ ਵੱਲੋਂ ਡੇਂਗੂ ਸਬੰਧੀ ਜਾਣਕਾਰੀ ਹਿੱਤ

ਪੈਂਫਲੈਟ ਵੰਡੇ ਗਏ। ਡੇਂਗੂ ਪ੍ਰਭਾਵਿਤ ਏਰੀਏ ਵਿੱਚ ਮੱਛਰ ਮਾਰ ਸਪਰੇਅ ਦਾ ਛਿੜਕਾਅ ਕਰਵਾਇਆ ਗਿਆ। ਇਸ ਮੌਕੇ ਡਾ,ਅਰਸ਼ਦੀਪ ਜਿਲਾ ਐਪੀਡੀਮਾਲੋਜਿਸਟ ਨੇ ਕਿਹਾ ਕਿ ਵਾਰ ਵਾਰ ਸਮਝਾਉਣ ਦੇ ਬਾਵਜੂਦ ਅਜੇ ਵੀ ਲੋਕ ਗਲਤੀਆਂ ਦਾ ਸ਼ਿਕਾਰ ਹੋ ਰਹੇ ਹਨ। ਡੇਂਗੂ ਦਾ ਮੱਛਰ ਸਾਫ ਖੜ੍ਹੇ ਪਾਣੀ ਤੇ ਪੈਦਾ ਹੁੰਦਾ ਹੈ ਅਤੇ ਆਮ ਤੌਰ ਤੇ ਦਿਨ ਵੇਲੇ ਲੜਦਾ ਹੈ। ਡੇਂਗੂ ਤੋਂ ਬਚਣ ਲਈ ਆਪਣੇ ਸਰੀਰ ਨੂੰ ਪੂਰੀ ਤਰ੍ਹਾਂ ਢੱਕ ਕੇ ਰੱਖਣਾ ਚਾਹੀਦਾ ਹੈ ਤਾਂ ਕਿ ਮੱਛਰ ਕੱਟ ਨਾ ਸਕੇ।ਇਸ ਮੌਕੇ ਸਹਾਇਕ ਮਲੇਰੀਆ ਅਫਸਰ ਵਲੋਂ ਕੇਵਲ ਸਿੰਘ

ਨੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਘਰਾਂ ਵਿੱਚ ਵਾਧੂ ਕਬਾੜ ਨਾ ਰੱਖਿਆ ਜਾਵੇ। ਹਨੇਰੀਆਂ ਅਤੇ ਮੱਛਰ ਦੇ ਆਰਾਮ ਕਰਨ ਵਾਲੀਆਂ ਥਾਵਾਂ ਤੇ ਕੀਟਨਾਸ਼ਕ ਦਵਾਈਆਂ ਦਾ ਛਿੜਕਾਅ ਕੀਤਾ ਜਾਵੇ।ਉਨ੍ਹਾਂ ਕਿਹਾ ਕਿ ਡੇਂਗੂ ਦਾ ਮੱਛਰ ਏਡੀਜ ਜਿਆਦਾ ਸਰਦੀ ਅਤੇ ਗਰਮੀ ਵਿੱਚ ਮਰ ਜਾਂਦਾ ਹੈ ਜਿਸ ਕਰਕੇ ਸਾਨੂੰ ਸਾਨੂੰ ਆਲੇ ਦੁਆਲੇ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਟੀਮ ਵਿੱਚ ਗੁਰਜੰਟ ਸਿੰਘ ਸਹਾਇਕ ਮਲੇਰੀਆ ਅਫਸਰ,ਗੁਰਜੰਟ ਸਿੰਘ ਸਿਹਤ ਸੁਪਰਵਾਈਜ਼ਰ, ਕ੍ਰਿਸ਼ਨ ਕੁਮਾਰ ਇੰਸੈਕਟ ਕਰੈਕਟਰ, ਇਕਬਾਲ ਸਿੰਘ, ਮਲਕੀਤ ਸਿੰਘ, ਨਿਰਮਲ ਸਿੰਘ, ਅਜੇ ਕੁਮਾਰ ਉਪਵੇਦ ਸ਼ਾਮਲ ਸਨ।

NO COMMENTS