*ਸਿਹਤ ਵਿਭਾਗ ਅਤੇ ਸ਼ਕਤੀ ਕੀਰਤਨ ਮੰਡਲ ਦੇ ਸਹਿਯੋਗ ਨਾਲ ਕੋਰੋਨਾ ਵੈਕਸੀਨ ਕੈਂਪ ਲਗਾਇਆ ਗਿਆ*

0
98

ਮਾਨਸਾ 19ਅਗਸਤ (ਸਾਰਾ ਯਹਾਂ/1ਬੀਰਬਲ ਧਾਲੀਵਾਲ ) ਸ਼ਕਤੀ ਕੀਰਤਨ ਮੰਡਲ ਜੈ ਮਾਂ ਮੰਦਿਰ ਵਾਲਿਆਂ ਵਲੋਂ ਵੈਕਸੀਨ ਕੈਂਪ ਜੈ ਮਾਂ ਮਦਿੰਰ ਰਮਨ ਸਿਨੇਮਾ ਰੋਡ ਵਿਖੇ ਲਗਾਇਆਂ ਗਿਆ॥ ਕੋਰੋਨਾ ਮਹਾਂਮਾਰੀ ਦੇ ਚਲਦਿਆ ਪੰਜਾਬ ਸਰਕਾਰ ਵੱਲੋਂ ਪੰਜਾਬ ਵਾਸੀਆਂ ਨੂੰ ਕੋਰੋਨਾ ਵੈਕਸੀਨ ਲਗਾਈ ਜਾ ਰਹੀ ਹੈ। ਪੰਜਾਬ ਸਰਕਾਰ ਦੇ ਹੁਕਮਾਂ ਤੇ ਸਿਹਤ ਵਿਭਾਗ ਪੰਜਾਬ  ਪੂਰੇ ਪੰਜਾਬ ਵਿਚ ਸਮਾਜ ਸੇਵੀ ਸੰਸਥਾਵਾ ਐੱਨਜੀਓ ਦੇ ਸਹਿਯੋਗ ਨਾਲ ਵੱਡੇ ਪੱਧਰ ਤੇ ਵੇੈਕਸੀਨ ਲਗਾ ਰਿਹਾ ਹੈ। ਇਸੇ ਲੜੀ ਤਹਿਤ ਮਾਨਸਾ ਵਿਖੇ ਇਹ ਕੈਂਪ ਸਮਾਜ ਸੇਵੀ ਸੰਸਥਾ  ਸ਼ਕਤੀ ਕੀਰਤਨ ਮੰਡਲ ਜੈ ਮੰਦਿਰ ਵਾਲਿਆਂ  ਦੇ ਸਹਿਯੋਗ ਨਾਲ ਲਗਾਇਆ ਗਿਆ। ਜਿਸ ਵਿਚ ਵੱਡੀ ਗਿਣਤੀ ਵਿਚ ਸ਼ਹਿਰ ਵਾਸੀਆਂ ਨੇ ਪਹਿਲੀ ਦੂਜੀ ਅਤੇ ਤੀਜੀ ਵੈਕਸੀਨ ਦੀ ਡੋਜ਼ ਲਗਵਾਈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ  ਮੈਡਮ ਸੁਖਜੀਤ ਕੋਰ ਸਟਾਫ ਨਰਸ ,ਉਹਨਾਂ ਨਾਲ ਆਸ਼ਾ ਵਰਕਰ  ਲਖਵਿੰਦਰ ਕੌਰ , ਰੋਸ਼ਨੀ ਰਾਣੀ ਸਿਹਤ ਵਿਭਾਗ ਦੇ ਇਨ੍ਹਾਂ ਮੁਲਾਜ਼ਮਾਂ ਨੇ ਕੈਂਪ ਦੌਰਾਨ ਪੂਰੀ ਤਨਦੇਹੀ ਨਾਲ ਡਿਊਟੀ ਨਿਭਾਉਂਦੇ ਹੋਏ ਕੋਰੋਨਾ ਵੈਕਸੀਨ ਲਗਵਾਉਣ ਆਏ ਲੋਕਾਂ ਨੂੰ ਵੈਕਸੀਨ ਲਗਾਈ ਅਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਿਹਤ ਵਿਭਾਗ ਨੂੰ ਸਖਤ ਹਦਾਇਤਾਂ ਹਨ ।ਕਿ ਰੋਜ਼ਾਨਾ ਵੱਧ ਤੋਂ ਵੱਧ ਲੋਕਾਂ ਨੂੰ ਕੋਰੋਨਾ ਵੈਕਸੀਨ ਲਗਵਾਈ ਜਾਵੇ ।ਅਤੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਕਿ ਉਹ ਖੁਦ ਅੱਗੇ ਆ ਕੇ ਕੋਰੋਨਾ ਵੈਕਸੀਨ ਜ਼ਰੂਰ ਲਗਾਵਉਣ ਤਾਂ ਜੋ ਇਸ ਚੱਲ ਰਹੀ ਕੋਰੋਨਾ ਮਹਾਮਾਰੀ ਤੋਂ ਆਪਣੇ ਆਪਣੇ ਪਰਿਵਾਰਾਂ ਨੂੰ ਬਚਾ ਸਕਣ।ਇਸ ਮੌਕੇ ਕੈਂਪ ਵਿੱਚ ਸ਼ਾਮਲ ਸਿਵਲ ਹਸਪਤਾਲ ਮਾਨਸਾ ਦੇ ਸਹਿਯੋਗ ਨਾਲ ਜੈ ਮਾਂ ਮੰਦਿਰ ਰਮਨ ਸਿਨੇਮਾ ਰੋਡ ਵਿਖੇ ਵੈਕਸੀਨ ਕੈਂਪ ਲਗਾਇਆ ਗਿਆ ਅਤੇ ਇਸ ਕੈਂਪ ਵਿਚ ਪਹਿਲੀ ਅਤੇ ਦੂਜੀ ਵੈਕਸੀਨ ਲਗਾਈ ਗਈ ਅਤੇ ਇਸ ਕੈਂਪ ਵਿੱਚ ਜੈ ਮਾਂ ਮਦਿੰਰ ਕਮੇਟੀ ਸ਼ਕਤੀ ਕੀਰਤਨ ਮੰਡਲ ਮਾਨਸਾ ਦੀ ਇਸਤਰੀ ਸਤਿਸੰਗ ਅਤੇ ਸ਼ਕਤੀ ਕੀਰਤਨ ਮੰਡਲ ਦੇ ਪ੍ਰਧਾਨ ਸ਼੍ਰੀ ਵਿਨੋਦ ਕੁਮਾਰ’ ਜਰਨਲ ਸੈਕਟਰੀ ਬਿੰਦਰ ਪਾਲ ,ਇਸ ਮੰਡਲ ਦੇ ਸੀਨੀਅਰ ਮੈਂਬਰ ਤੇ ਜਾਗਰਣ ਇੰਨਚਰਾਜ ਰਾਜ ਮਿੱਤਲ, ਤੇ ਕੈਸ਼ੀਅਰ ਕ੍ਰਿਸ਼ਨ ਕੁਮਾਰ, ਅਤੇ ਨਿਤਿਨ ਖੂੰਗਰ, ਭਗਵਾਨ ਦਾਸ ,ਅਤੇ ਪੁਨੀਤ ਕੁਮਾਰ ,ਇਸਤਰੀ ਸਤਿਸੰਗ ਮਹਿਲਾ ਮੰਡਲ ਦੀ ਪ੍ਰਧਾਨ ਰੈਨੂ ਅਰੋੜਾ, ਵਾਇਸ ਪ੍ਰਧਾਨ ਨੀਸ਼ਾ ਹੰਸ, ਆਸ਼ਾ ਹੋਡਲਾ,

NO COMMENTS