*ਸਿਹਤ ਮੰਤਰੀ ਸ੍. ਚੇਤਨ ਸਿੰਘ ਜੋੜਾ ਮਾਜਰਾ ਨੇ ਮੈਡੀਕਲ ਪੈ੍ਕਟੀਸ਼ਨਰਾਂ ਦੀਆਂ ਮੰਗਾਂ ਜਲਦੀ ਹੱਲ ਕਰਨ ਦਾ ਦਵਾਇਆ ਭਰੋਸਾ*

0
61

ਮੋਹਾਲੀ  (ਸਾਰਾ ਯਹਾਂ/ ਮੁੱਖ ਸੰਪਾਦਕ ) ਮੈਡੀਕਲ ਪੈ੍ਕਟੀਸ਼ਨਰਜ਼ ਐਸੋਸ਼ੀਏਸ਼ਨ ਪੰਜਾਬ ਦਾ ਵਫ਼ਦ ਸੂਬਾ ਪ੍ਰਧਾਨ ਧੰਨਾ ਮੱਲ ਗੋਇਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਮੋਹਾਲੀ ਜ਼ਿਲ੍ਹਾ ਪ੍ਰਧਾਨ ਬਲਵੀਰ ਸਿੰਘ ਅਤੇ ਸਮੂਹ ਜ਼ਿਲ੍ਹਾ ਆਗੂਆਂ ਦੀ ਅਗਵਾਈ ਵਿੱਚ ਸਿਹਤ ਮੰਤਰੀ ਪੰਜਾਬ ਸ੍ਰ. ਚੇਤਨ ਸਿੰਘ ਜੋੜਾਂ ਮਾਜਰਾ ਨੂੰ ਉਹਨਾਂ ਦੀ ਕੋਠੀ ਵਿਖੇ ਮਿਲਿਆ ਅਤੇ ਮੈਡੀਕਲ ਪੈ੍ਕਟੀਸ਼ਨਰਾਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਸਬੰਧੀ ਅਤੇ ਪਿਛਲੇ ਦਿਨੀਂ ਪੰਜਾਬ ਦੇ ਕਈ ਜ਼ਿਲਿਆਂ ਅੰਦਰ ਸਾਫ ਸੁਥਰੀ ਪ੍ਰੈਕਟਿਸ ਕਰਦੇ ਮੈਡੀਕਲ ਪੈ੍ਕਟੀਸ਼ਨਰਾਂ ਨੂੰ ਤੰਗ ਪ੍ਰੇਸਾਨ ਕਰਨ ਸਬੰਧੀ ਜਾਣੂ ਕਰਵਾਉਦੇ ਹੋਏ ਦੱਸਿਆ ਕਿ ਵਿਧਾਨ ਸਭਾ ਦੀਆਂ ਚੋਣਾਂ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਅਤੇ ਵਿਧਾਇਕਾਂ ਨੇ ਸਾਡੀ ਐਸੋਸ਼ੀਏਸ਼ਨ ਨਾਲ ਸਰਕਾਰ ਬਣਨ ਤੇ ਪਹਿਲ ਦੇ ਅਧਾਰ ਤੇ ਅਣਰਜਿਸਟਰਡ ਮੈਡੀਕਲ ਪੈ੍ਕਟੀਸ਼ਨਰਾਂ ਨੂੰ ਟ੍ਰੇਨਿੰਗ ਦੇ ਕੇ ਪਰੈਕਟਿਸ ਕਰਨ ਦਾ ਕਾਨੂੰਨੀ ਅਧਿਕਾਰ ਦੇਣ ਦਾ ਵਾਅਦਾ ਕੀਤਾ ਸੀ। ਪ੍ਰੰਤੂ ਅੱਠ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਸਾਡੇ ਮਸਲੇ ਦਾ ਹੱਲ ਨਹੀਂ ਕੀਤਾ ਗਿਆ ਸਾਡੀ ਸੂਬਾ ਕਮੇਟੀ ਪਹਿਲਾਂ ਵੀ ਕਈ ਵਾਰ ਸੂਬਾ ਪ੍ਰਧਾਨ ਧੰਨਾ ਮੱਲ ਗੋਇਲ ਦੀ ਅਗਵਾਈ ਵਿੱਚ ਸਰਕਾਰ ਤੱਕ ਪਹੁੰਚ ਬਣਾ ਚੁੱਕੀ ਹੈ । ਇਸ ਸਬੰਧੀ ਸਿਹਤ ਮੰਤਰੀ ਸ੍ਰ. ਚੇਤਨ ਸਿੰਘ ਜੋੜਾ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਫ ਸੁਥਰੀ ਪਰੈਕਟਿਸ ਕਰਦੇ ਮੈਡੀਕਲ ਪੈ੍ਕਟੀਸ਼ਨਰਾਂ ਨੂੰ ਤੰਗ ਪ੍ਰੇਸਾਨ ਨਹੀਂ ਕੀਤਾ ਜਾਵੇਗਾ ਸਗੋਂ ਜਲਦੀ ਇਸ ਸਬੰਧੀ ਮਾਨਯੋਗ ਮੁੱਖ ਮੰਤਰੀ ਸਾਹਿਬ ਨਾਲ ਵਿਚਾਰ ਵਟਾਂਦਰਾ ਕਰਕੇ ਇਸ ਮਸਲੇ ਦਾ ਪੱਕਾ ਹੱਲ ਕੀਤਾ ਜਾਵੇਗਾ ਅਤੇ ਨਸ਼ਾ ਅਤੇ ਭਰੂਣ ਹੱਤਿਆਂ ਕਰਨ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ । ਇਸ ਸਮੇਂ ਵਫ਼ਦ ਵਿੱਚ ਜ਼ਿਲ੍ਹਾ ਸਕੱਤਰ ਸੁਖਵੀਰ ਸਿੰਘ, ਵਿੱਤ ਸਕੱਤਰ ਸੁਖਦੇਵ ਸਿੰਘ, ਜ਼ਿਲ੍ਹਾ ਇੰਚਾਰਜ ਅਸ਼ੋਕ ਕੁਮਾਰ ਡੇਰਾ ਬਸੀ , ਵਾਇਸ ਪ੍ਰਧਾਨ ਅਨੂਪ ਮੇਹਲੀ, ਜ਼ਿਲ੍ਹਾ ਆਗੂ ਜਸਵੀਰ ਸਿੰਘ,ਬਲਾਕ ਡੇਰਾ ਬਸੀ ਦੇ ਪ੍ਰਧਾਨ ਧਰਮਪਾਲ, ਸਕੱਤਰ ਸਲੀਮ,ਐਕਟਿੰਗ ਪ੍ਰਧਾਨ ਮਹਿੰਦਰ ਸਿੰਘ, ਵਾਇਸ ਪ੍ਰਧਾਨ ਮੇਜਰ ਖਾਨ, ਬਲਾਕ ਪ੍ਰਧਾਨ ਮੋਹਾਲੀ ਹਰਪ੍ਰੀਤ ਸਿੰਘ, ਵਾਇਸ ਪ੍ਰਧਾਨ ਗੁਰਨਾਮ ਸਿੰਘ, ਕੈਸ਼ੀਅਰ ਜਸਵਿੰਦਰ ਸਿੰਘ, ਸਕੱਤਰ ਰਜੇਸ਼ ਕੁਮਾਰ, ਬਲਾਕ ਖਰੜ ਦੇ ਪ੍ਰਧਾਨ ਮਹਾਂਵੀਰ, ਸਕੱਤਰ ਹਰੀਸ਼ ਕੁਮਾਰ, ਵਿੱਤ ਸਕੱਤਰ ਨੀਰਜ ਕੁਮਾਰ, ਬਲਾਕ ਬਨੂੜ ਦੇ ਪ੍ਰਧਾਨ ਬਲਵਿੰਦਰ ਸਿੰਘ, ਅਸ਼ੋਕ ਕੁਮਾਰ,ਅਮਨ ਸਿੰਘ, ਅਮਰ ਸਿੰਘ , ਸੰਜੀਤ ਸਿੰਘ, ਮੁਹਾਲੀ ਦੇ ਸੰਜੋਲ ਕੁਮਾਰ, ਅਨਿਰਾਧਾ ਸਾਹੂ, ਐਮ ਜੇ ਮੁਕਰਜੀ,ਐਮ ਸਾਹਿਬ, ਸੁਨੀਲ ਖੁਸਵਾਹਾ,ਐਮ ਕੇ ਮਲਾਕਰ , ਧਰਮਪਾਲ ਮਨੌਲੀ , ਪੰਕਜ਼, ਵਿਪਲਵ ਮੁਹਾਲੀ ਆਦਿ ਆਗੂ ਸਾਥੀ ਸ਼ਾਮਲ ਸਨ ।

NO COMMENTS