ਸਿਹਤ ਮੰਤਰੀ ਦਾ ਅੱਗਰਵਾਲ ਸਭਾ ਨੇ ਕੀਤਾ ਸਨਮਾਨ

0
77

ਮਾਨਸਾ 13ਜ਼ੂਨ  (ਸਾਰਾ ਯਹਾ/ ਬਲਜੀਤ ਸ਼ਰਮਾ) : ਜ਼ਿਲਾ ਮਾਨਸਾ ਵਿਚ ਕੋਰੋਨਾ ਦੌਰਾਨ ਵਧੀਆ ਸਿਹਤ ਸੇਵਾਵਾਂ ਦੇਣ ਲਈ ਅੱਗਰਵਾਲ ਸਭਾ ਮਾਨਸਾ ਵੱਲੋਂ ਸਾਬਕਾ ਵਿਧਾਇਕ ਤੇ ਜ਼ਿਲਾ ਯੋਜਨਾ ਕਮੇਟੀ ਮਾਨਸਾ ਦੇ ਚੇਅਰਮੈਨ ਪ੍ਰੇਮ ਮਿੱਤਲ ਦੀ ਅਗਵਾਈ ਵਿਚ ਮੈਂਬਰਾਂ ਤੇ ਅਹੁਦੇਦਾਰਾਂ ਨੇ ਸਨਮਾਨ ਕੀਤਾ। ਸਭਾ ਦਾ ਕਹਿਣਾ ਹੈ ਕਿ ਸਿਹਤ ਮੰਤਰੀ ਸ ਬਲਵੀਰ ਸਿੰਘ ਸਿੱਧੂ ਦੀ ਅਗਵਾਈ ਵਿਚ ਪੰਜਾਬ ਵਿਚ ਕੋਰੋਨਾ ਨਾਮੀ ਮਹਾਂਮਾਰੀ ਦੌਰਾਨ ਲੋਕਾਂ ਨੂੰ ਅੱਵਲ ਦਰਜੇ ਦੀਆਂ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ।

ਸ਼ਨੀਵਾਰ ਨੂੰ ਸੂਬੇ ਦੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਵਿਸੇਸ਼ ਤੌਰ ਤੇ ਮਾਨਸਾ ਪੁੱਜੇ। ਉਨਾਂ ਇਸ ਦੌਰਾਨ ਕਿਹਾ ਕਿ ਮਾਨਸਾ ਵਿਚ ਸੂਬੇ ਦੇ ਹੋਰਨਾਂ ਜ਼ਿਲਿਆਂ ਵਾਂਗ ਅੱਵਲ ਦਰਜੇ ਦੀਆਂ ਸਿਹਤ ਸਹੂਲਤਾਂ ਦਿੱਤੀਆਂ ਜਾਣਗੀਆਂ ਤੇ ਪੰਜਾਬ ਸਰਕਾਰ ਨੇ ਕੋਰੋਨਾ ਤੇ ਆਪਣੇ ਯਤਨਾਂ ਸਦਕਾ ਫਤਹਿ ਹਾਸਿਲ ਕੀਤੀ ਹੈ। ਇਸ ਦੌਰਾਨ ਉਨਾਂ ਨੁੰ ਅੱਗਰਵਾਲ ਸਭਾ ਦੇ ਸੂਬਾ ਉਪ ਪ੍ਰਧਾਨ ਅਸੋਕ ਗਰਗ ਦੀ ਅਗਵਾਈ ਵਿਚ ਲੋਈ ਤੇ ਬੁੱਕਾ ਆਦਿ  ਦੇ ਕੇ ਸਨਮਾਨਿਤ ਕੀਤਾ ਗਿਆ। ਉਨਾਂ ਕਿਹਾ ਕਿ ਵੈਸੇ ਤਾਂ ਇਸ ਮਹਾਂਮਾਰੀ ਨਾਲ ਨਜਿੱਠਣ ਤੇ ਜਿੱਤ ਹਾਸਿਲ ਕਰਨ ਲਈ ਪੂਰੀ ਸੂਬਾ ਸਰਕਾਰਾਂ ਵਧਾਈ ਦੀ ਹੱਕਦਾਰ ਹੈ, ਪਰ ਇਸ ਵਾਸਤੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਖਾਸ ਤੌਰ ਤੇ ਸਨਮਾਨ ਦੇ ਹੱਕਦਾਰ ਹਨ। ਉਨਾਂ ਕਿਹਾ ਕਿ ਇਸ ਸਨਮਾਨ ਨਾਲ ਉਨਾਂ ਦੀ ਵੀ ਕੱਦ ਵਧਿਆ ਹੈ।ਇਸ ਮੌਕੇ ਜਗਤ ਰਾਮ ਗਰਗ, ਪਵਨ ਕੋਟਲੀ, ਪ੍ਰਸ਼ੋਤਮ ਬਾਂਸਲ, ਤੀਰਥ ਮਿੱਤਲ ਆਦਿ ਹਾਜ਼ਰ ਸਨ।

NO COMMENTS