*ਸਿਹਤ ਮੰਤਰੀ ਡਾ ਵਿਜੈ ਸਿੰਗਲਾ ਨੇ ਮਾਨਸਾ ਵਾਸੀਆਂ ਨਾਲ ਸਾਂਝੀ ਕੀਤੀ ਯੋਜਨਾਬੰਦੀ-ਸਮੱਸਿਆਵਾਂ ਨੂੰ ਕਰਾਂਗੇ ਜੜ੍ਹੋਂ ਖਤਮ*

0
144

ਮਾਨਸਾ, 04 ਮਈ:-  (ਸਾਰਾ ਯਹਾਂ/ ਗੁਰਪ੍ਰੀਤ ਧਾਲੀਵਾਲ) ਆਮ ਆਦਮੀ ਪਾਰਟੀ ਦੇ ਸਿਹਤ ਮੰਤਰੀ ਡਾ ਵਿਜੈ ਸਿੰਗਲਾ ਨੇ ਮਾਨਸਾ ਵਾਸੀਆਂ ਨੂੰ ਇਹ ਭਰੋਸਾ ਦਵਾਉਂਦੇ ਹੋਏ ਕਿਹਾ ਕਿ ਤੁਹਾਡੇ ਨਾਲ ਆਪਣੇ ਮਾਨਸਾ ਦੇ ਭਵਿੱਖੀ ਕਾਰਜਾਂ ਤੇ ਉਨ੍ਹਾ ਨੂੰ ਨੇਪਰੇ ਚਾੜ੍ਹਣ ਦੀ ਪੂਰੀ ਯੋਜਨਾਬੰਦੀ ਤੁਹਾਡੇ ਨਾਲ ਸਾਂਝੀ ਕਰ ਰਿਹਾ….ਜੋ ਕਾਰਜ  ਮੇਰੇ ਦਿਲੋਂ ਦਿਮਾਗ ਵਿੱਚ ਘੁੰਮ ਰਹੇ ਨੇ ਤੇ ਜਲਦ ਹੱਲ ਵੀ ਹੋ ਰਹੇ ਨੇ(1) ਉੱਚ ਪੱਧਰੀ ਸਿਹਤ ਸਹੂਲਤਾਂ (2) ਹਾਈ ਟੈੱਕ ਵਿੱਦਿਅਕ ਇੰਸਟੀਚਿਊਟ (3) ਸੀਵਰੇਜ ਪੱਧਰ, ਸਾਫ਼ ਸਫਾਈ (4)ਪਾਣੀ ਦੀ ਸਮੱਸਿਆ ਨੂੰ ਜੜ੍ਹੋਂ ਖਤਮ ਕਰਨਾ (5) ਮਾਨਸਾ ਜ਼ਿਲ੍ਹੇ ਨੂੰ ਹਰ ਭਰਾ ਤੇ ਵਧੀਆ ਸ਼ੜਕਾਂ ਪਹਿਲ ਦੇ ਅਧਾਰ ਤੇ ਹੱਲ ਹੋ ਰਹੇ ਹਨਹਲਕਾ ਵਾਸੀਓ ਮਾਨਸਾ ਦੇ ਉਤਸ਼ਾਹੀ ਜਾਗਰੂਕ ਮਾਨਸਾ ਦੀ ਹਰ ਸਮੱਸਿਆ ਲਈ ਚਿੰਤਾ ਰੱਖਣ ਵਾਲੇ ਕੁੱਝ ਵੀਰਾਂ ਦਾ ਮੰਨਣਾ ਕਿ ਮੈਡੀਕਲ ਕਾਲਜ ਸੰਗਰੂਰ ਦਾ ਮੂੰਹ ਮਾਨਸਾ ਵੱਲ ਕਿਉਂ ਨਹੀਂ ਹੋਇਆ ਉਸ ਦੇ ਲਈ ਕੇਂਦਰ ਸਰਕਾਰ ਤੇ ਨੈਸਨਲ ਮੈਡੀਕਲ ਕੌਂਸਲ ਦੀਆਂ ਹਦਾਇਤਾਂ ਅਨੁਸਾਰ ਕਿਸੇ ਵੀ ਸ਼ਹਿਰ ਮੈਡੀਕਲ ਕਾਲਜ ਖੋਲ੍ਹਣ ਲਈ ਮੁੱਖ ਸ਼ਰਤ ਉਸ ਸ਼ਹਿਰ ਵਿੱਚ ਪਿਛਲੇ ਦੋ ਸਾਲਾਂ ਤੋਂ 330 ਬਿਸਤਰਿਆਂ ਵਾਲਾ ਹਸਪਤਾਲ ਹੋਣਾ ਜ਼ਰੂਰੀ ਹੈ ਸੋ ਇਹ ਰੁਕਾਵਟ ਮੁੱਖ ਰਹੀ, ਪਰ ਇਸਦੇ ਨਾਲ ਹੀ ਜਲਦ ਹੀ ਇੱਕ ਵੱਡੀ ਖ਼ੁਸ਼ੀ ਤੁਹਾਡੇ ਨਾਲ ਜਲਦ ਹੀ ਸਾਂਝੀ ਕਰਾਂਗੇ ਜਿਸ ‘ਚ ਹਾਈਟੈੱਕ ਸਹੂਲਤਾਂ ਵਾਲਾ ਮੈਡੀਕਲ ਇੰਸਟੀਚਿਊਟ ਮਾਨਸਾ ਵਿੱਚ ਲਿਆਉਣ ਦੀ ਯੋਜਨਾ ਹੈ ਤਾਂ ਜੋ ਮਾਨਸਾ ਵਾਲੇ ਉੱਚ ਸਿਹਤ ਸਹੂਲਤਾਂ ਪ੍ਰਾਪਤ ਕਰ ਸਕਣਇੱਥੇ ਹੀ ਬੱਸ ਨਹੀਂ ਨੌਜਵਾਨੀ ਨੂੰ ਖੇਡਾਂ ਨਾਲ ਜੋੜਣ ਤੇ ਨਸਿਆਂ ਵਰਗੀਆਂ ਅਲਾਮਤਾਂ ਤੋਂ ਦੂਰ ਰੱਖਣ ਲਈ ਹਰੇ ਭਰੇ ਖੇਡ ਮੈਦਾਨ ਤੇ ਉੱਚ ਪੱਧਰੀ ਸਟੇਡੀਅਮ ਬਣਾਏ ਜਾਣਗੇ।
ਇਸ ਤੋਂ ਇਲਾਵਾ ਨੌਜਵਾਨਾਂ ਨੂੰ ਰੋਜ਼ਗਾਰ ਮੁਹਈਆ ਕਰਵਾਉਣ ਲਈ ਕਿਸੇ ਵੱਡੀ ਇੰਡਸਟਰੀ ਨੂੰ ਮਾਨਸਾ ਲਿਆਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ।

ਆਪਣੇ ਹਲਕੇ ਮਾਨਸਾ ਦੀ ਹਰ ਸਮੱਸਿਆ ਨੂੰ ਮੇਰੇ ਤੇ ਪੰਜਾਬ ਸਰਕਾਰ ਦੇ ਧਿਆਨ ਹਿੱਤ ਲਿਆਉਣ ਲਈ ਮਾਨਸਾ ਸਥਿਤ ਦਫਤਰ ਅਨਾਹਤ ਹੋਟਲ ਨੇੜੇ ਨਹਿਰੂ ਕਾਲਜ ਵਿੱਚ ਪਹੁੰਚਦਾ ਕਰੋ ਹਫਤੇ ਦੇ ਅੰਤਲੇ ਦੋ ਦਿਨ ਤੁਸੀਂ ਖੁਦ ਵੀ ਮੈਨੂੰ ਮਿਲ ਸਕਦੇ  ਹੋਂ

NO COMMENTS