ਸਿਹਤ ਮੰਤਰਾਲੇ ਦਾ ਵੱਡਾ ਦਾਅਵਾ..!!ਕੋਰੋਨਾ ‘ਤੇ ਜਿੱਤ ਵੱਲ ਵਧਿਆ ਭਾਰਤ

0
82

ਨਵੀਂ ਦਿੱਲੀ: ਦੇਸ਼ ‘ਚ ਕੋਵਿਡ-19 (covid-19) ਦੇ ਮਾਮਲੇ ਵਧ ਕੇ 42,533 ਹੋ ਗਏ ਹਨ। ਇਸ ‘ਤੇ 29,453 ਐਕਟਿਵ ਕੇਸ ਹਨ। ਕੇਂਦਰੀ ਸਿਹਤ ਮੰਤਰਾਲੇ (health ministry) ਨੇ ਇਸ ਬਾਰੇ ਜਾਣਕਾਰੀ ਦਿੱਤੀ। ਇਸ ਦੇ ਨਾਲ ਦੱਸਿਆ ਗਿਆ ਕਿ ਹੁਣ ਤੱਕ 11,000 ਤੋਂ ਵੱਧ ਮਰੀਜ਼ ਇਲਾਜ ਤੋਂ ਬਾਅਦ ਠੀਕ ਹੋ ਚੁੱਕੇ ਹਨ। ਕੁੱਲ 11707 ਮਰੀਜ਼ ਰਿਕਵਰ ਹੋਏ ਹਨ ਤੇ ਇਹ ਕੁੱਲ ਮਾਮਲਿਆਂ ਦਾ 27.52 ਫੀਸਦ ਹੈ।

ਸਿਹਤ ਮੰਤਰਾਲੇ ਦੇ ਜੁਆਇੰਟ ਸੈਕਟਰੀ ਲਵ ਅਗਰਵਾਲ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਵਿੱਚ 1074 ਵਿਅਕਤੀ ਇਲਾਜ ਤੋਂ ਬਾਅਦ ਠੀਕ ਹੋਏ ਹਨ ਤੇ 2553 ਨਵੇਂ ਕੇਸ ਸਾਹਮਣੇ ਆਏ ਹਨ। ਲਵ ਅਗਰਵਾਲ ਨੇ ਕਿਹਾ ਕਿ ਕੋਵਿਡ-19 ਵਰਗੇ ਮਹਾਮਾਰੀ ਵਿਚ ਇਤਿਹਾਸਕ ਤੌਰ ‘ਤੇ ਇਹ ਪਾਇਆ ਗਿਆ ਹੈ ਕਿ ਜੇ ਪਾਬੰਦੀਆਂ ਨੂੰ ਢਿੱਲ ਦੇਣ ਤੋਂ ਬਾਅਦ ਸਮਾਜਿਕ ਦੂਰੀਆਂ ਦਾ ਸਹੀ ਤਰੀਕੇ ਨਾਲ ਪਾਲਣ ਨਹੀਂ ਕੀਤਾ ਜਾਂਦਾ ਹੈ, ਤਾਂ ਸੰਕਰਮਣ ਦਾ ਫੈਲਣ ਦੀ ਸੰਭਾਵਨਾ ਤੇਜ਼ੀ ਨਾਲ ਵਧ ਜਾਂਦੀ ਹੈ।

ਇਸ ਦੇ ਨਾਲ ਉਨ੍ਹਾਂ ਕਿਹਾ ਕਿ ਉਨ੍ਹਾਂ ਜ਼ਿਲ੍ਹਿਆਂ ਵਿੱਚ ਜਿੱਥੇ ਰਿਪੋਰਟਾਂ ਨਹੀਂ ਆਈਆਂ ਤੇ ਜੇਕਰ ਕੇਸ ਹੁੰਦੇ ਹਨ ਤਾਂ ਰਿਆਇਤਾਂ ਵਾਪਸ ਲੈ ਲਈਆਂ ਜਾਣਗੀਆਂ। ਇਹ ਬਿਮਾਰੀ ਗੁਣਾਤਮਕ ਢੰਗ ਨਾਲ ਵਧਦੀ ਹੈ ਪਰ ਲੌਕਡਾਊਨ ਤੇ ਸਮਾਜਕ ਦੂਰੀਆਂ ਕਾਰਨ ਅਜਿਹਾ ਨਹੀਂ ਹੋਇਆ। ਇਸ ਲਈ ਸਾਰਿਆਂ ਨੂੰ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਤੇ ਸੰਭਾਲ ਕਰਨੀ ਚਾਹੀਦੀ ਹੈ।

NO COMMENTS