*ਸਿਹਤ ਮੁਲਾਜ਼ਮ ਵਰਦੇ ਮੀਂਹ ਵਿੱਚ ਪਟਿਆਲਾ ਮਹਾਂ ਰੈਲੀ ਲਈ ਰਵਾਨਾ*

0
68

ਮਾਨਸਾ, 29 ਜੁਲਾਈ(ਸਾਰਾ ਯਹਾਂ/ ਔਲਖ, ): ਛੇਵਾਂ ਪੇਅ ਕਮਿਸ਼ਨ ਜਿਸਦੀਆਂ ਉਡੀਕਾਂ ਪੰਜਾਬ ਭਰ ਦੇ ਮੁਲਾਜ਼ਮ ਅਤੇ ਪੈਨਸ਼ਨਰਜ਼ 2016 ਤੋਂ ਕਰ ਰਹੇ ਸਨ। ਕਈ ਵਾਰ ਤਰੀਕਾਂ ਅੱਗੇ ਪਾਉਂਦਿਆਂ ਆਖਿਰ ਪੰਜਾਬ ਸਰਕਾਰ ਨੇ ਇਸਦੀ ਰਿਪੋਰਟ ਪੇਸ਼ ਕੀਤੀ ਪਰ ਉਸ ਰਿਪੋਰਟ ਵਿੱਚ ਤਰੁਟੀਆਂ ਹੀ ਤਰੁਟੀਆਂ ਹਨ। ਇਸ ਰਿਪੋਰਟ ਦੀਆਂ ਸਿਫਾਰਸ਼ਾਂ ਅਨੁਸਾਰ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵਧਣ ਦੀ ਥਾਂ ਘਟਣ ਦਾ ਖਦਸ਼ਾ ਹੈ। ਜਿਸਦਾ ਮੁਲਾਜ਼ਮ ਵਰਗ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪੰਜਾਬ-ਯੂ ਟੀ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝੇ ਫਰੰਟ ਵੱਲੋਂ ਲਗਾਤਾਰ ਇਸ ਦੇ ਵਿਰੋਧ ਵਿੱਚ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਅੱਜ ਪਟਿਆਲਾ ਵਿਖੇ ਪੰਜਾਬ-ਯੂ ਟੀ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝੇ ਫਰੰਟ  ਦੇ ਸੱਦੇ ਤੇ ਮਹਾਂ ਰੈਲੀ ਰੱਖੀ ਗਈ ਹੈ। ਜਿਸ ਵਿੱਚ ਪੰਜਾਬ ਭਰ ਦੇ ਮੁਲਾਜ਼ਮ ਅਤੇ ਪੈਨਸ਼ਨਰਜ਼ ਬਹੁਤ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਜਾ ਰਹੇ ਹਨ।  ਇਸ ਮਹਾਂ ਰੈਲੀ ਵਿੱਚ ਸ਼ਾਮਲ ਹੋਣ ਲਈ ਮਾਨਸਾ ਜ਼ਿਲ੍ਹੇ ਦੀਆਂ ਸਮੂਹ ਸਿਹਤ ਮੁਲਾਜ਼ਮ ਜਥੇਬੰਦੀਆਂ ਦੀ ਸਾਂਝੀ ਕਮੇਟੀ ਸਿਹਤ ਮੁਲਾਜ਼ਮ ਤਾਲਮੇਲ ਕਮੇਟੀ ਦੇ ਬੈਨਰ ਹੇਠ ਵੱਖ-ਵੱਖ ਬਲਾਕਾਂ ਦੇ ਸਿਹਤ ਮੁਲਾਜ਼ਮ ਤਿੰਨ ਬੱਸਾਂ ਅਤੇ ਕੁਝ ਛੋਟੀਆਂ ਗੱਡੀਆਂ ਤੇ ਰਵਾਨਾ ਹੋਏ। ਇਸ ਮੌਕੇ ਮੁਲਾਜ਼ਮ ਆਗੂ ਕੇਵਲ ਸਿੰਘ, ਬਰਜਿੰਦਰ ਸਿੰਘ, ਸੰਦੀਪ ਸਿੰਘ ਆਦਿ ਨੇ ਦੱਸਿਆ ਕਿ ਵਰਦੇ ਮੀਂਹ ਵਿੱਚ ਵੀ ਮੁਲਾਜ਼ਮਾਂ ਦੇ ਹੌਸਲੇ ਬੁਲੰਦ ਹਨ। ਉਨ੍ਹਾਂ ਕਿਹਾ ਕਿ ਅੱਜ ਵੱਡੀ ਗਿਣਤੀ ਵਿੱਚ ਸਿਹਤ ਮੁਲਾਜ਼ਮ ਸਮੂਹਿਕ ਛੁੱਟੀ ਲੈ ਕੇ ਇਸ ਮਹਾਂ ਰੈਲੀ ਦਾ ਹਿੱਸਾ ਬਣਨ ਜਾ ਰਹੇ ਹਨ। ਇਸ ਮੌਕੇ ਡਾ ਅਰਸ਼ਦੀਪ ਸਿੰਘ, ਜਗਦੀਸ਼ ਸਿੰਘ ਪੱਖੋ, ਵਿਸ਼ਵਜੀਤ ਸਿੰਘ, ਗੁਰਪ੍ਰੀਤ ਸਿੰਘ, ਕੇਵਲ ਸਿੰਘ ਬੀ ਈ ਈ, ਪ੍ਰਤਾਪ ਸਿੰਘ, ਸ਼ਿੰਦਰ ਕੌਰ, ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਿਹਤ ਮੁਲਾਜ਼ਮ ਹਾਜ਼ਰ ਸਨ।

NO COMMENTS