ਮਾਨਸਾ, 9 ਜੁਲਾਈ(ਸਾਰਾ ਯਹਾਂ/ਔਲਖ ) ਪੰਜਾਬ ਐਂਡ ਯੂ. ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝੇ ਫਰੰਟ ਦੇ ਸੱਦੇ ਤੇ ਪੰਜਾਬ ਭਰ ਦੀਆਂ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਵੱਲੋਂ 8 ਅਤੇ 9 ਜੁਲਾਈ ਨੂੰ ਕਲਮ ਛੋੜ ਹੜਤਾਲ ਕੀਤੀ ਗਈ। ਮਾਨਸਾ ਜ਼ਿਲ੍ਹੇ ਵਿੱਚ ਕੱਲ੍ਹ ਜ਼ਿਲ੍ਹਾ ਕਚਹਿਰੀ ਵਿਖੇ ਇਸ ਸਬੰਧੀ ਰੱਖੇ ਇਕੱਠ ਵਿੱਚ ਮਲਟੀਪਰਪਜ ਹੈਲਥ ਇੰਪਲਾਈਜ ਯੁਨੀਅਨ, ਮੈਡੀਕਲ ਲੈਬ ਟੈਕਨੀਸ਼ੀਅਨ ਯੁਨੀਅਨ , ਫਾਰਮੇਸੀ ਅਫਸਰ ਐਸੋਸੀਏਸ਼ਨ, ਕਲੈਰੀਕਲ ਸਟਾਫ ਯੂਨੀਅਨ ਤਹਿਤ ਸਿਹਤ ਮੁਲਾਜ਼ਮਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਮੁਲਾਜ਼ਮ ਆਗੂ ਕੇਵਲ ਸਿੰਘ, ਸਿਕੰਦਰ ਸਿੰਘ ਘਰਾਣਾ, ਸ਼ਿੰਦਰ ਕੌਰ, ਡਾ. ਅਰਸ਼ਦੀਪ ਸਿੰਘ, ਜਗਦੀਸ਼ ਸਿੰਘ ਪੱਖੋ, ਚਾਨਣ ਦੀਪ ਸਿੰਘ, ਸੰਦੀਪ ਸਿੰਘ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਾਵੇਂ ਸਰਕਾਰ ਨੇ ਮੀਡੀਆ ਰਾਹੀਂ ਛੇਵੇਂ ਪੇਅ ਕਮਿਸ਼ਨ ਨੂੰ ਮੁਲਾਜ਼ਮਾਂ ਨੂੰ ਗੱਫੇ ਕਹਿ ਕੇ ਪ੍ਰਚਾਰਿਆ ਗਿਆ ਪਰ ਪੇਅ ਕਮਿਸ਼ਨ ਦੀ ਰਿਪੋਰਟ ਅਨੁਸਾਰ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵੱਧਣ ਦੀ ਥਾਂ ਘਟਣ ਦਾ ਖਦਸ਼ਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਇਸ ਰਿਪੋਰਟ ਵਿੱਚ ਸੋਧ ਕਰਕੇ ਲਾਗੂ ਨਾ ਕੀਤੀ ਤਾਂ 29 ਜੁਲਾਈ ਨੂੰ ਮੁਲਾਜ਼ਮ ਪਟਿਆਲਾ ਵੱਲ ਕੂਚ ਕਰਨਗੇ। ਹੜਤਾਲ ਦੇ ਦੂਜੇ ਦਿਨ ਵੀ ਅੱਜ ਬਾਲ ਭਵਨ ਵਿਖੇ ਮੁਲਾਜ਼ਮ ਵੱਡੀ ਗਿਣਤੀ ਵਿੱਚ
ਇਕੱਤਰ ਹੋਏ ਵੱਖ-ਵੱਖ ਮੁਲਾਜ਼ਮ ਆਗੂਆਂ ਨੇ ਆਪਣੇ ਸੰਬੋਧਨ ਵਿੱਚ ਸਰਕਾਰ ਦੇ ਘਟੀਆ ਰਵੱਈਏ ਦੀ ਨਿੰਦਾ ਕੀਤੀ ਇਸ ਪਿੱਛੋਂ ਵਿੱਤ ਮੰਤਰੀ ਦੀ ਅਰਥੀ ਨੂੰ ਬੱਸ ਸਟੈਂਡ ਚੌਂਕ ਤੱਕ ਪਿੱਟ ਸਿਆਪਾ ਕਰਦੇ ਲਿਜਾਇਆ ਗਿਆ। ਚੌਂਕ ਵਿੱਚ ਜ਼ਬਰਦਸਤ ਨਾਅਰੇਬਾਜ਼ੀ ਤੋਂ ਬਾਅਦ ਵਿੱਤ ਮੰਤਰੀ ਦੀ ਅਰਥੀ ਨੂੰ ਸਾੜਿਆ ਗਿਆ। ਇਸ ਮੌਕੇ ਸੁਖਪਾਲ ਸਿੰਘ, ਸੰਜੀਵ ਕੁਮਾਰ, ਅਵਤਾਰ ਸਿੰਘ, ਬਲਜਿੰਦਰ ਸਿੰਘ, ਜਸਵੀਰ ਸਿੰਘ, ਬਰਜਿੰਦਰ ਸਿੰਘ, ਅਮਰਨਾਥ, ਚੰਦਰਕਾਂਤ, ਗਿਰਧਾਰੀ ਲਾਲ, ਸਿਸਨ ਕੁਮਾਰ, ਅਮਰਜੀਤ ਸਿੰਘ, ਗੁਰਪ੍ਰੀਤ ਸਿੰਘ, ਨਰਿੰਦਰ ਸਿੰਘ, ਗੁਰਪ੍ਰੀਤ ਬਾਂਸਲ, ਮਨੋਜ ਕੁਮਾਰ, ਗੁਰਪਾਲ ਸਿੰਘ, ਅਜੈਬ ਸਿੰਘ, ਹਰਦੀਪ ਸਿੰਘ, ਰਾਜਿੰਦਰ ਸਿੰਘ, ਮਲਕੀਤ ਸਿੰਘ, ਅੰਗਰੇਜ਼ ਸਿੰਘ, ਮੱਖਣ ਸਿੰਘ, ਸੁਖਵੀਰ ਸਿੰਘ, ਯਾਦਵਿੰਦਰ ਸਿੰਘ, ਕਰਮਜੀਤ ਕੌਰ, ਕੁਲਵਿੰਦਰ ਕੌਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਹੋਰ ਸਿਹਤ ਮੁਲਾਜ਼ਮ ਹਾਜ਼ਰ ਸਨ।