ਮਾਨਸਾ, 17 ਜੁਲਾਈ (ਸਾਰਾ ਯਹਾ/ ਔਲਖ) ਮੁਲਾਜ਼ਮਾਂ ਦੀਆਂ ਮੰਗਾਂ ਮਨਵਾਉਣ ਲਈ ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਪੰਜਾਬ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਦਰਸ਼ਨ ਕਰਨ ਅਤੇ ਐਮ. ਐਲ. ਏ. ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਭੇਜਣ ਦਾ ਫ਼ੈਸਲਾ ਕੀਤਾ ਹੈ। ਅੱਜ ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਮਾਨਸਾ ਦੀ ਮੀਟਿੰਗ ਮਾਨਸਾ ਵਿਖੇ ਕੇਵਲ ਸਿੰਘ ਜਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ । ਮੀਟਿੰਗ ਦੋਰਾਨ ਸੂਬਾ ਸਰਕਾਰ ਵੱਲੋਂ ਸਿਹਤ ਵਿਭਾਗ ਵਿੱਚ ਖਾਲੀ ਪਈਆ ਅਸਾਮੀਆਂ ਭਰਨ ਦੇ ਕੀਤੇ ਐਲਾਨ ਤਹਿਤ ਸਿਹਤ ਵਿਭਾਗ ਵਿੱਚ ਐਨ ਐਚ ਐਮ ਅਤੇ ਠੇਕੇ ਤੇ ਅਧਾਰਿਤ ਮਲਟੀਪਰਪਜ ਹੈਲਥ ਵਰਕਰ ਫੀਮੇਲ ਨੂੰ ਪੱਕਾ ਕਰਨ,1263 ਨਵ ਨਿਯੁਕਤ ਹੈਲਥ ਵਰਕਰਾਂ ਦਾ ਪ੍ਰੋਬੇਸ਼ਨ ਪੀਰੀਅਡ ਘਟਾ ਕੇ 2 ਸਾਲ ਕਰਨ, ਮਲਟੀਪਰਪਜ ਹੈਲਥ ਵਰਕਰ ਦੀਆਂ ਪੋਸਟਾਂ ਵਿੱਚ ਵਾਧਾ ਕਰਨ ਆਦਿ ਦੀ ਮੰਗ ਕਰਦਿਆਂ ਸਿਹਤ ਕਾਮਿਆਂ ਨੇ ਕਾਲੇ ਬਿੱਲੇ ਅਤੇ ਕਾਲੇ ਮਾਸਕ ਲਗਾ ਕੇ ਸਰਕਾਰ ਵਿਰੁੱਧ ਰੋਸ ਪ੍ਰਦਰਸਨ ਕੀਤਾ । ਇਸੇ ਲੜੀ ਤਹਿਤ ਸੀ ਐਚ ਸੀ ਖਿਆਲਾ ਕਲਾਂ ਵਿਖੇ ਮਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ ਖਿਆਲਾ ਕਲਾਂ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਦੀ ਅਗਵਾਈ ਵਿੱਚ ਸਿਹਤ ਮੁਲਾਜ਼ਮਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟ ਕੀਤਾ। ਮੁਲਾਜ਼ਮ ਆਗੂ ਚਾਨਣ ਦੀਪ ਸਿੰਘ ਨੇ ਦੱਸਿਆ ਕਿ ਸਿਹਤ ਮੁਲਾਜ਼ਮ ਪਿਛਲੇ ਪੰਜ ਮਹੀਨਿਆਂ ਤੋਂ ਕਰੋਨਾ ਮਹਾਂਮਾਰੀ ਦੌਰਾਨ ਬਿਨਾ ਕਿਸੇ ਐਤਵਾਰ ਅਤੇ ਗਜਟਡ ਛੁੱਟੀ ਦੇ ਦਿਨ ਰਾਤ ਡਿਉਟੀ ਨਿਭਾ ਰਹੇ ਹਨ। ਸਰਕਾਰ ਇਸਦੇ ਬਦਲੇ ਸਪੈਸ਼ਲ ਭੱਤਾ ਆਦਿ ਦੇਣ ਦੀ ਥਾਂ ਤੇ ਪਿਛਲੇ 12 ਸਾਲ ਤੋਂ ਠੇਕਾ ਅਧਾਰਿਤ ਕੰਮ ਕਰ ਰਹੀਆਂ ਸਿਹਤ ਵਰਕਰ ਫੀਮੇਲ ਨੂੰ ਦਰਕਿਨਾਰ ਕਰਕੇ ਨਵੀਆਂ ਪੋਸਟਾਂ ਕੱਢ ਰਹੀ ਹੈ। ਜਦੋਂ ਕਿ ਪਹਿਲਾਂ ਉਨ੍ਹਾਂ ਨੂੰ ਰੈਗੁਲਰ ਕਰਨਾ ਬਣਦਾ ਸੀ। ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਦੀਆਂ ਸਿਹਤ ਵਰਕਰ ਫੀਮੇਲ ਨੂੰ ਰੈਗੂਲਰ ਕਰਨ, ਨਵ ਨਿਯੁਕਤ ਮਲਟੀਪਰਪਜ਼ ਹੈਲਥ ਵਰਕਰਾਂ ਦਾ ਪਰਖ ਅਧੀਨ ਸਮਾਂ ਦੋ ਸਾਲ ਕਰਨ ਅਤੇ ਕਰੋਨਾ ਮਹਾਂਮਾਰੀ ਵਿੱਚ ਆਪਣੀ ਜਾਨ ਜੋਖਮ ਵਿੱਚ ਪਾ ਕੇ ਡਿਊਟੀ ਕਰਨ ਵਾਲੇ ਸਿਹਤ ਕਾਮਿਆਂ ਨੂੰ ਮਾਣ ਭੱਤਾ ਦੇਣ ਜਾਇਜ ਮੰਗਾਂ ਨੂੰ ਤੁਰੰਤ ਮੰਨਣਾ ਚਾਹੀਦਾ ਹੈ। ਇਸ ਮੌਕੇ ਸੁਖਪਾਲ ਸਿੰਘ, ਭੋਲਾ ਸਿੰਘ, ਅਵਤਾਰ ਸਿੰਘ, ਤਰਸੇਮ ਸਿੰਘ ਆਦਿ ਹਾਜ਼ਰ ਸਨ।