*ਸਿਵਲ ਹਸਪਤਾਲ ਵਿੱਚ ਮਰੀਜ਼ਾਂ ਦੇ ਵਾਰਸਾਂ ਨੂੰ ਦੋ ਵਾਰ ਅੰਦਰ ਮਰੀਜ਼ ਦੀ ਦੇਖਭਾਲ ਲਈ ਜਾਣ ਦਿੱਤਾ ਜਾਵੇ*

0
44

ਮਾਨਸਾ 17ਮਾਈ  (ਸਾਰਾ ਯਹਾਂ/ਬੀਰਬਲ ਧਾਲੀਵਾਲ) : ਸਿਵਲ ਹਸਪਤਾਲ ਵਿੱਚ ਦਾਖ਼ਲ ਕੋਰੋਨਾ ਪੋਜਟਵਿ ਮਰੀਜ਼ਾਂ ਦੇ ਵਾਰਸਾਂ ਨੇ ਦੱਸਿਆ ਕਿ ਬੀਤੇ ਦਿਨੀਂ ਜਦੋਂ ਡਿਪਟੀ ਕਮਿਸ਼ਨਰ ਮਾਨਸਾ ਸਿਵਲ ਹਸਪਤਾਲ ਵਿਚ ਆਏ ਸਨ ।ਤਾਂ ਉਨ੍ਹਾਂ ਨੂੰ ਸ਼ਾਮ ਤੱਕ ਆਪਣੇ ਵਾਰਸਾਂ ਕੋਲ ਜਾਣ  ਨਹੀਂ ਦਿੱਤਾ ਗਿਆ ਜਿਸ ਕਾਰਨ ਕੁਝ ਮਰੀਜ਼ ਜੋ ਬਜ਼ੁਰਗ ਸਨ ਉਹ ਸ਼ਾਮ ਤਕ ਬਗੈਰ ਕੁਝ ਖਾਧੇ ਪੀਤੇ ਅਤੇ ਬਾਥਰੂਮ ਜਾ ਗਏ ਇਸੇ ਤਰ੍ਹਾਂ ਔਖੇ ਹੁੰਦੇ ਰਹੇ ।ਭੀਖੀ ਤੋਂ ਬਹਾਦਰ ਖਾਨ ਨੇ  ਦੱਸਿਆ ਕਿ ਮੇਰੇ ਪਿਤਾ ਜੀ ਦੇ ਆਕਸੀਜਨ ਲੱਗੀ ਹੋਈ ਹੈ ਅਤੇ ਬੀਤੇ ਦਿਨੀਂ ਸਾਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ ਜਦੋਂ ਮੈਂ ਸ਼ਾਮ ਨੂੰ ਅੰਦਰ ਜਾ ਕੇ ਵੇਖਿਆ ਤਾਂ ਕੋਲ ਪਏ ਮੇਜ਼ ਉੱਪਰ ਚਾਹ ਪਾਣੀ ਜੂਸ ਸਾਰਾ ਕੁਝ ਉਸੇ ਤਰ੍ਹਾਂ  ਪਿਆਸੀ ਬਜ਼ੁਰਗ ਲੈਟਰੀਨ ਬਾਥਰੂਮ ਜਾਣ ਲਈ ਤਰਲੋਮੱਛੀ ਹੋ ਰਿਹਾ ਸੀ ।ਤਾਂ ਮੈਂ ਤੁਰਤ ਲਿਜਾ ਕੇ ਉਨ੍ਹਾਂ ਨੂੰ ਬਾਥਰੂਮ ਕਰਵਾਇਆ ਅਤੇ ਫਿਰ ਕੁਝ ਖਵਾਇਆ ਪਿਆਇਆ ਅੱਜ ਵੀ ਇਸੇ ਤਰ੍ਹਾਂ ਹੀ ਕੀਤਾ ਜਾ ਰਿਹਾ ਹੈ ਸਾਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ।  ਅਸੀਂ ਸਿਵਲ ਹਸਪਤਾਲ ਦੇ ਪ੍ਰਸ਼ਾਸਨ ਪਾਸੋਂ ਮੰਗ ਕਰਦੇ ਹਾਂ ਕਿ ਜਾਂ ਤਾਂ ਸਾਨੂੰ ਦਿਨ ਵਿੱਚ ਦੋ ਵਾਰ ਅੰਦਰ ਜਾਣ ਦੀ ਆਗਿਆ ਦਿੱਤੀ ਜਾਵੇ ਨਹੀਂ ਤਾਂ ਕੋਈ ਵਾਰਡ ਅਟੈਂਡੈਂਟ ਰੱਖਿਆ ਜਾਵੇ  ਜਿਸ ਨੂੰ ਅਸੀਂ ਸਾਰੇ ਮਰੀਜ਼ਾਂ ਦੇ ਵਾਰਸ ਪੈਸੇ ਇਕੱਠੇ ਕਰਕੇ ਮਹੀਨੇ ਦੀ ਤਨਖ਼ਾਹ ਦੇਣ ਲਈ ਵੀ ਤਿਆਰ ਹਾਂ ਅਸਲ ਵਿੱਚ ਹਸਪਤਾਲ

ਵਿੱਚ ਦਾਖ਼ਲ ਜਿੰਨੇ ਵੀ ਮਰੀਜ਼ ਹੁੰਦੇ ਹਨ ਉਨ੍ਹਾਂ ਦੀ ਸਾਂਭ ਸੰਭਾਲ  ਵਾਸਤੇ ਦੋ ਚਾਰ ਵਲੰਟੀਅਰ ਜ਼ਰੂਰ ਰੱਖੇ ਜਾਣ ।ਸਾਰੇ ਵਾਰਡਾਂ ਵਿੱਚ ਦੋ ਦੋ ਵਲੰਟੀਅਰ ਰੱਖੇ ਜਾਣ ਜਿਸ ਤਰ੍ਹਾਂ ਪਿਛਲੇ ਸਾਲ ਪੰਜਾਬ ਸਰਕਾਰ ਨੇ ਰੱਖੇ ਸੀ ਇਸ ਵਾਰੀ ਵੀ ਰੱਖਣੇ ਜ਼ਰੂਰੀ ਹਨ। ਤਾਂ ਜੋ ਮਰੀਜ਼ਾਂ ਨੂੰ ਖਾਣ ਪੀਣ ਦੀ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ ।ਉਨ੍ਹਾਂ ਕਿਹਾ ਕਿ ਬਹੁਤ ਸਾਰੇ ਲੋਕ ਸਮਾਜ ਸੇਵਾ ਦੇ ਤੌਰ ਤੇ ਵੀ ਕੰਮ ਕਰਦੇ ਹਨ। ਜਾਂ ਉਨ੍ਹਾਂ ਸੰਸਥਾਵਾਂ ਦੇ ਮੈਂਬਰਾਂ ਨੂੰ ਇਹ ਇਜਾਜ਼ਤ ਦਿੱਤੀ ਜਾਵੇ ਕਿ ਉਹ ਦਿਨ ਵਿੱਚ ਦੋ ਜਾਂ ਤਿੰਨ ਵਾਰ ਇਨ੍ਹਾਂ ਜੋ ਮਰੀਜ਼ ਖੁਦ ਉੱਠ ਕੇ ਖਾ ਪੀ ਨਹੀਂ ਸਕਦੇ ਉਨ੍ਹਾਂ ਲਈ ਖਾਣ ਪੀਣ ਦਾ ਪ੍ਰਬੰਧ ਕੀਤਾ ਜਾਵੇ ।ਇਸ ਸਬੰਧੀ ਜਦੋਂ ਐੱਸ ਐੱਮ ਓ ਡਾ ਰੂਬੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਨੂੰ ਉੱਪਰੋਂ ਹਦਾਇਤਾਂ ਹਨ ਕਿ ਅੰਦਰ ਕਿਸੇ ਵੀ ਮਰੀਜ਼ ਦੇ ਵਾਰਸ ਨੂੰ ਨਹੀਂ ਜਾਣ ਦੇਣਾ ਜਿਸ ਦੀ ਅਸੀਂ ਪਾਲਣਾ ਕਰ ਰਹੇ ਹਨ।  ਜੇਕਰ ਕਿਸੇ ਮਰੀਜ਼ ਨੇ ਮਰੀਜ਼ ਦੇ ਬਾਰਸ਼ ਨੇ ਆਪਣੇ ਮਰੀਜ਼ ਦੀ ਕੁਝ ਖਾਣ ਪੀਣ ਨੂੰ ਭੇਜਣਾ ਹੈ ਤਾਂ ਉਹ ਵਾਰਡ ਅਟੈਂਡੈਂਟ ਨੂੰ ਦੇਵੇ ਉਸ ਦੇ ਹੱਥ ਰਾਹੀਂ ਅੰਦਰ ਭੇਜੇ ਉਹ ਖੁਦ ਜਾ ਕੇ ਉਹ ਖਵਾਵੇ ਪਿਆਵੇਂਗਾ ਅਤੇ ਮਰੀਜ਼ਾਂ ਦਾ ਧਿਆਨ ਰੱਖੇਗਾ।  

NO COMMENTS