ਸਿਵਲ ਹਸਪਤਾਲ ਦੇ SMO ਦੀ ਕੋਰੋਨਾ ਨਾਲ ਮੌਤ, ਅੰਤਿਮ ਯਾਤਰਾ ‘ਚ ਸਿਹਤ ਮੰਤਰੀ ਵੀ ਹੋਏ ਸ਼ਾਮਿਲ

0
334

ਅੰਮ੍ਰਿਤਸਰ 30 ਅਗਸਤ (ਸਾਰਾ ਯਹਾ/ਬਿਓਰੋ ਰਿਪੋਰਟ): ਸਿਵਲ ਹਸਪਤਾਲ ਦੇ ਐਸਐਮੋ ਦੇ ਕੋਰੋਨਾਵਾਇਰਸ ਕਾਰਨ ਹੋਏ ਦਿਹਾਂਤ ਤੋਂ ਬਾਅਦ ਅੱਜ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ।ਇਸ ਮੌਕੇ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੱਧੂ ਵੀ ਉਨ੍ਹਾਂ ਦੀ ਅੰਤਿਮ ਯਾਤਰਾ ‘ਚ ਸ਼ਾਮਲ ਹੋਏ।ਸਿੱਧੂ ਨੇ ਕਿਹਾ ਕਿ ਸਰਕਾਰ ਨੇ ਕੋਰੋਨਾ ਖਿਲਾਫ਼ ਜੰਗ ‘ਚ ਆਪਣਾ ਇੱਕ ਜਰਨੈਲ ਗੁਵਾਅ ਲਿਆ ਹੈ।

ਡਾ. ਅਰੁਣ ਸ਼ਰਮਾ SMO ਇੰਚਾਰਜ ਸਿਵਲ ਹਸਪਤਾਲ ਅੰਮ੍ਰਿਤਸਰ, ਜੋ ਕਿ ਕੋਵਿਡ -19 ਤੋਂ ਪੀੜਤ ਸੀ ਅਤੇ ਉਨ੍ਹਾਂ ਅੱਜ ਸਵੇਰੇ ਅੰਮ੍ਰਿਤਸਰ ਦੇ ਹਸਪਤਾਲ ਵਿਖੇ ਆਖਰੀ ਸਾਹ ਲਿਆ। ਡਾ. ਸ਼ਰਮਾ ਦੇ ਅਚਾਨਕ ਦੇਹਾਂਤ ‘ਤੇ ਡੂੰਘੇ ਸਦਮੇ ਦਾ ਪ੍ਰਗਟਾਵਾ ਕਰਦਿਆਂ ਸਿੱਧੂ ਨੇ ਕਿਹਾ ਕਿ ਉਹ ਸਿਹਤ ਵਿਭਾਗ ਦੇ ਇਕ ਹੁਸ਼ਿਆਰ ਅਤੇ ਮਿਹਨਤੀ ਅਫ਼ਸਰਾਂ ਵਿਚੋਂ ਇਕ ਸੀ। ਜੋ ਸਿਰਫ 53 ਸਾਲ ਦੇ ਸੀ। ਉਹ ਮਾਰਚ ਤੋਂ ਹੀ ਫਰੰਟ ਲਾਈਨ ਵਿੱਚ ਕੋਵਾਈਡ -19 ਦੇ ਵਿਰੁੱਧ ਉਤਸ਼ਾਹ ਨਾਲ ਲੜ ਰਿਹਾ ਸੀ ਅਤੇ ਜ਼ਿਲਾ ਹਸਪਤਾਲ ਅੰਮ੍ਰਿਤਸਰ ਵਿੱਚ ਪੂਰੀ ਰਾਤ ਜੋਸ਼ ਨਾਲ ਆਪਣੀ ਡਿਊਟੀ ਨਿਭਾ ਰਿਹਾ ਸੀ। ਉਸ ਨੂੰ ਆਪਣੀਆਂ ਸੇਵਾਵਾਂ ਲਈ ਹਮੇਸ਼ਾਂ ਇੱਕ ਸੱਚੇ ਕੋਰੋਨਾ ਵਾਰੀਅਰ ਵਜੋਂ ਯਾਦ ਕੀਤਾ ਜਾਵੇਗਾ।

ਸਿੱਧੂ ਨੇ ਕਿਹਾ ਕਿ ਪੰਜਾਬ ‘ਚ ਕੋਰੋਨਾ ਨੇ ਹੁਣ ਨਵਾਂ ਰੂਪ ਧਾਰ ਲਿਆ ਹੈ।ਸ਼ੁਰੂਆਤ ‘ਚ ਤਾਂ ਇਹ ਕੰਨਟਰੋਲ ਵਿੱਚ ਸੀ ਪਰ ਬਾਅਦ ‘ਚ ਇਸ ਨੇ ਹੌਲੀ ਹੌਲੀ ਆਪਣਾ ਕਹਿਰ ਵੱਧਾ ਦਿੱਤਾ।ਉਨ੍ਹਾਂ ਅੱਗੇ ਕਿਹਾ ਕਿ ਅੱਜ ਅਸੀਂ ਉਸ ਇਨਸਾਨ ਨੂੰ ਗੁਵਾਅ ਲਿਆ ਹੈ ਜਿਸਨੇ ਕੋਰੋਨਾ ਤੋਂ ਕਈ ਲੋਕਾਂ ਦੀ ਜਾਨ ਬਚਾਉਣੀ ਸੀ।ਸਿੱਧੂ ਨੇ ਕਿਹਾ ਕਿ ਸਰਕਾਰ ਕੋਰੋਨਾ ਨਾਲ ਲੜ੍ਹਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ।ਉਨ੍ਹਾਂ ਕਿਹਾ ਕਿ ਜਦੋਂ ਤੱਕ ਕੋਰੋਨਾ ਦੀ ਕੋਈ ਵੈਕਸੀਨ ਨਹੀਂ ਆਉਂਦੀ ਉਦੋਂ ਤੱਕ ਹਲਾਤ ਮੁਸ਼ਕਿਲ ਹੀ ਰਹਿਣਗੇ।

NO COMMENTS