ਸਿਵਲ ਸਰਜਨ ਮਾਨਸਾ ਵੱਲੋਂ ਡੇਂਗੂ ਅਤੇ ਕੋਰੋਨਾ ਮਹਾਂਮਾਰੀ ਪ੍ਰਤੀ ਸਾਵਧਾਨੀਆਂ ਵਰਤਣ ਦੀ ਅਪੀਲ

0
56

ਮਾਨਸਾ 21 ਅਕਤੂਬਰ (ਸਾਰਾ ਯਹਾ / ਮੁੱਖ ਸੰਪਾਦਕ) : ਕੋੋਵਿਡ—19 ਦੇ ਮੱਦੇਨਜ਼ਰ ਸਿਹਤ ਵਿਭਾਗ ਵੱਲੋੋਂ ਲਗਾਤਾਰ ਕੋੋਰੋੋਨਾ ਟੈਸਟ ਕੀਤੇ ਜਾ ਰਹੇ ਹਨ ਅਤੇ ਜੋ ਕੇਸ ਪਾਜ਼ੀਟਿਵ ਪਾਏ ਜਾਂਦੇ ਹਨ, ਉਨ੍ਹਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਮਰੀਜ਼ਾਂ ਨੂੰ ਹੋਮ ਆਈਸੋੋਲੇਟ ਅਤੇ ਹੋੋਸਪੀਟਲਾਈਜਡ ਕੀਤਾ ਜਾ ਰਿਹਾ ਹੈ।  ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਲਾਲ ਚੰਦ ਠਕਰਾਲ ਨੇ ਦੱਸਿਆ ਕਿ ਸਿਹਤ ਮੰਤਰੀ ਸ੍ਰੀ ਬਲਬੀਰ ਸਿੰਘ ਸਿੱਧੂ ਵੱਲੋੋਂ ਹੋੋਮ ਆਈਸੋੋਲੇਟ ਮਰੀਜ਼ਾਂ ਨੂੰ ਮਿਸ਼ਨ ਫਤਹਿ ਤਹਿਤ ਮੈਡੀਕਲ ਕਿੱਟਾਂ ਮੁਹਈਆ ਕਰਵਾਈਆ ਜਾ ਰਹੀਆਂ ਹਨ, ਜਿਨ੍ਹਾਂ ਵਿੱਚ ਮਰੀਜ਼ ਦੀ ਸਿਹਤ ਜਾਂਚਣ ਲਈ ਲੋੋੜੀਂਦਾ ਸਮਾਨ ਉਪਲਬਧ ਹੁੰਦਾ ਹੈ, ਪਰ ਦੇਖਣ ਵਿੱਚ ਆਇਆ ਹੈ ਕਿ ਲੋੋਕਾਂ ਵੱਲੋੋਂ ਮਾਸਕ ਦੀ ਵਰਤੋੋਂ ਲਈ ਅਤੇ ਭੀੜ ਭੜੱਕੇ ਵਾਲੀਆਂ ਥਾਵਾਂ ਤੇ ਜਾਣ ਸਮੇਂ ਅਣਗਹਿਲੀ ਵਰਤੀ ਜਾ ਰਹੀ ਹੈ। ਉਨ੍ਹਾਂ ਲੋੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਅਜੇ ਕਰੋੋਨਾ ਵਾਇਰਸ ਪ੍ਰਤੀ ਸਾਵਧਾਨੀਆਂ ਵਰਤਣੀਆਂ ਲਾਜ਼ਮੀ ਹਨ। ਘਰ ਤੋੋਂ ਬਾਹਰ ਜਾਣ ਸਮੇਂ ਮਾਸਕ ਦੀ ਵਰਤੋੋ ਕੀਤੀ ਜਾਵੇ ਅਤੇ ਹੱਥਾ ਨੂੰ ਸੈਨੀਟਾਈਜ਼ ਕੀਤਾ ਜਾਵੇ। ਭੀੜ ਭੜੱਕੇ ਵਾਲੀਆਂ ਥਾਵਾਂ ਤੇ ਜਾਣ ਤੋੋਂ ਵੀ ਗੁਰੇਜ਼ ਕਰਨਾ ਚਾਹੀਦਾ ਹੈ।  ਸਿਵਲ ਸਰਜਨ ਨੇ ਦੱਸਿਆ ਕਿ ਹੋੋਮ ਆਇਸੋੋਲੇਟ ਅਤੇ ਹੋੋਸਪਲਾਇਜਡ ਮਰੀਜਾਂ ਨੂੰ ਫੋੋਨ ਕਾਲ ਕਰਕੇ ਉਨ੍ਹਾਂ ਦੀ ਸਿਹਤ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ ਜਾਂਦੀ ਹੈ।ਸਿਹਤ ਵਿਭਾਗ ਦੀਆਂ ਆਰ.ਆਰ.ਟੀ. ਟੀਮਾਂ ਵੱਲੋੋਂ ਸਮੇਂ ਸਮੇਂ ਸਿਰ ਹੋੋਮ ਆਈਸੋੋਲੇਟ ਮਰੀਜਾਂ ਦੀ ਸਿਹਤ ਸਬੰਧੀ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ, ਤਾਂ ਜੋ ਕੋੋਰੋੋਨਾ ਪੀੜਤ ਮਰੀਜਾਂ ਨੂੰ ਸਿਹਤ ਸਬੰਧੀ ਕਿਸੇ ਕਿਸਮ ਦੀ ਮੁਸ਼ਕਿਲ ਪੇਸ਼ ਨਾ ਆਵੇ।  ਉਨ੍ਹਾਂ ਅੱਗੇ ਦੱਸਿਆ ਕਿ ਡੇਂਗੂ ਮਲੇਰੀਆ ਦਾ ਸ਼ੀਜਨ ਚੱਲ ਰਿਹਾ ਹੈ। ਸਾਨੂੰ ਇਨ੍ਹਾਂ ਬਿਮਾਰੀਆਂ ਤੋੋਂ ਬਚਣ ਲਈ ਪੂਰੀ ਬਾਂਹ ਦੇ ਕੱਪੜੇ ਪਾਉਣੇ ਚਾਹੀਦੇ ਹਨ, ਰਾਤ ਸਮੇਂ ਮੱਛਰ ਦਾਨੀ ਲਗਾ ਕੇ ਸੋੌਣਾ ਚਾਹੀਦਾ ਹੈ। ਵਰਤੋੋਂ ਵਿੱਚ ਆਉਣ ਵਾਲੇ ਕੂਲਰ ਦਾ ਪਾਣੀ ਕੱਢ ਹਫ਼ਤੇ ਵਿੱਚ ਇਕ ਵਾਰ ਸਾਫ਼ ਕਰਕੇ ਸੁਕਾਉਣਾ ਲਾਜ਼ਮੀ ਹੈ। ਪਾਣੀ ਵਾਲੀ ਟੈਂਕੀਆ ਨੂੰ ਢੱਕ ਕੇ ਰੱਖੋੋ। ਆਪਣਾ ਆਲੇ ਦੁਆਲੇ ਦੀ ਸਫ਼ਾਈ ਦਾ ਖਾਸ ਧਿਆਨ ਰੱਖੋੋ।ਟਾਇਰਾਂ, ਵਾਧੂ ਪਏ ਬਰਤਨਾ, ਗਮਲੇ ਆਦਿ ਵਿੱਚ ਪਾਣੀ ਇੱਕਠਾ ਨਾ ਹੋੋਣ ਦਿਓ। ਬੁਖਾਰ ਹੋੋਣ ਤੇ ਤੁਰੰਤ ਨੇੜੇ ਦੀ ਕਿਸੇ ਵੀ ਸਰਕਾਰੀ ਸੰਸਥਾ ਜਾਂ ਹਸਪਤਾਲ ਨਾਲ ਸੰਪਰਕ ਕਰੋੋ। ਡੇਂਗੂ ਅਤੇ ਮਲੇਰੀਏ ਦਾ ਟੈਸਟ ਅਤੇ ਇਲਾਜ ਸਰਕਾਰੀ ਹਸਤਪਾਲਾਂ ਵਿੱਚ ਮੁਫ਼ਤ ਉਪਲਬੱਧ ਹਨ।

NO COMMENTS