*ਸਿਵਲ ਸਰਜਨ ਨੇ ਨਵੇਂ ਬਣ ਰਹੇ ਆਮ ਆਦਮੀ ਕਲੀਨਿਕਾਂ ਦੇ ਚੱਲ ਰਹੇ ਕੰਮ ਦਾ ਲਿਆ ਜਾਇਜ਼ਾ*

0
49

ਮਾਨਸਾ, 05 ਜਨਵਰੀ (ਸਾਰਾ ਯਹਾਂ/ ਮੁੱਖ ਸੰਪਾਦਕ ) : ਪੰਜਾਬ ਸਰਕਾਰ ਵੱਲੋ ਸੂਬੇ ਦੇ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਦੇਣ ਦੇ ਮੰਤਵ ਨਾਲ ਜ਼ਿਲ੍ਹੇ ਅੰਦਰ 15 ਹੋਰ ਨਵੇਂ ਆਮ ਆਦਮੀ ਕਲੀਨਿਕ ਬਣਾਏ ਜਾ ਰਹੇ ਹਨ, ਜਿਸ ਸਬੰਧੀ ਸਿਵਲ ਸਰਜਨ ਡਾ.ਅਸ਼ਵਨੀ ਕੁਮਾਰ ਨੇ ਭੈੈਣੀ ਬਾਘਾ, ਉੱਭਾ, ਬਹਿਣੀਵਾਲ ਅਤੇ ਜੌੜਕੀਆਂ ਵਿਖੇ ਬਣ ਰਹੇ ਇਨ੍ਹਾਂ ਆਮ ਆਦਮੀ ਕਲੀਨਿਕਾਂ ਦੇ ਚੱਲ ਰਹੇ ਕੰਮ  ਦਾ ਜਾਇਜ਼ਾ ਲਿਆ।
ਸਿਵਲ ਸਰਜਨ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਘਰ ਦੇ ਨੇੜੇ ਹੀ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਜ਼ਿਲ੍ਹੇ ਦੀਆਂ ਵੱਖ-ਵੱਖ ਥਾਵਾਂ ਜਿਵੇਂ ਪਿੰਡ ਭੈਣੀ ਬਾਘਾ, ਉੱਭਾ, ਢੈਪਈ, ਫਫੜੇ ਭਾਈ ਕੇ, ਜੋਗਾ, ਨੰਗਲ ਕਲਾਂ, ਬੋਹਾ, ਕੁਲਰੀਆਂ, ਬੀਰੋਕੇ, ਕਰੰਡੀ, ਬਹਿਣੀਵਾਲ, ਜੋੜਕੀਆਂ, ਰੰਘੜਿਆਲ, ਅਰਬਨ ਪੀ.ਐਚ ਸੀ 1, 2 ਵਿਖੇ 15 ਹੋਰ ਆਮ ਆਦਮੀ ਕਲੀਨਿਕ ਬਣਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਹ ਕਲੀਨਿਕ ਪਹਿਲਾਂ ਤੋਂ ਹੀ ਚੱਲ ਰਹੇ ਮੁੱਢਲਾ ਸਿਹਤ ਕੇਂਦਰਾਂ ਵਿੱਚ ਬਣਾਏ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪਿੰਡ ਬੁਰਜ ਹਰੀ ਅਤੇ ਰੜ੍ਹ ਵਿਖੇ ਆਮ ਆਦਮੀ ਕਲੀਨਿਕ ਬਣੇ ਹੋਏ ਹਨ, ਜੋ ਆਮ ਲੋਕਾਂ ਲਈ ਕਾਫ਼ੀ ਲਾਭਦਾਇਕ ਸਿੱਧ ਹੋ ਰਹੇ ਹਨ।
ਸਿਵਲ ਸਰਜਨ ਨੇ ਪਿੰਡ ਭੈਣੀਬਾਘਾ, ਉਭਾ, ਬਹਿਣੀਵਾਲ ਅਤੇ ਜੌੜਕੀਆਂ ਵਿੱਖੇ ਬਣ ਰਹੇ ਆਮ ਆਦਮੀ ਕਲੀਨਿਕ ਦਾ ਜਾਇਜ਼ਾ ਲੈਂਦਿਆਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਰਕਾਰ ਵੱਲੋਂ ਨਿਰਧਾਰਿਤ ਮਾਪਦੰਡ ਮੁਤਾਬਿਕ ਹਰ ਕੰਮ ਨੂੰ ਸਹੀ ਮਟੀਰੀਅਲ ਲਗਾ ਕੇ ਸਮਾਂਬੱਧ ਤਰੀਕੇ ਨਾਲ ਨੇਪਰੇ ਚਾੜ੍ਹਿਆ ਜਾਵੇ, ਤਾਂ ਜੋ ਸਹੀ ਸਮੇ ’ਤੇ ਇਹ ਕਲੀਨਿਕ ਲੋਕਾਂ ਨੂੰ ਸਪੁਰਦ ਕੀਤੇ ਜਾ ਸਕਣ ਅਤੇ ਲੋਕ ਇਨਾਂ ਕਲੀਨਿਕਾਂ ਦਾ ਵੱਧ ਤੋਂ ਵੱਧ ਲਾਹਾ ਲੈ ਸਕਣ। ਸਿਵਲ ਸਰਜਨ ਦੀਆਂ ਹਦਾਇਤਾਂ ਅਨੁਸਾਰ ਕਿ੍ਰਸ਼ਨ ਕੁਮਾਰ ਅਤੇ ਸੰਦੀਪ ਸਿੰਘ ਜੂਨੀਅਰ ਸਹਾਇਕ ਨੇ ਬਣ ਰਹੇ ਆਮ ਆਦਮੀ ਕਲੀਨਕ ਬੋਹਾ ਦੇ ਕੰਮ ਦਾ ਵੀ ਜਾਇਜਾ ਲਿਆ ।
ਸਿਵਲ ਸਰਜਨ ਵੱਲੋਂ ਪੋਲੀਓ ਦੀ ਤੀਸਰੀ ਖੁਰਾਕ ਦੇ ਸ਼ੁਰੂਆਤੀ ਮੌਕੇ ਭੈਣੀ ਬਾਘਾ, ਉੱਭਾ ਅਤੇ ਬੁਰਜ ਹਰੀ ਵਿਖੇ ਵੈਕਸੀਨੇਸ਼ਨ ਕੈਂਪਾਂ ਦਾ ਨਿਰੀਖਣ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਸੂਚੀ ਅਨੁਸਾਰ ਨਿਯਮਿਤ ਟੀਕਾਕਰਣ ਕਰਵਾਉਣਾ ਯਕੀਨੀ ਬਣਾਉਣ। ਇਸ ਦੌਰਾਨ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਅਵਤਾਰ ਸਿੰਘ ਤੋਂ ਇਲਾਵਾ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਵੀ ਮੋਜੂਦ ਹਨ।    

NO COMMENTS