*ਸਿਵਲ ਸਰਜਨ ਅਤੇ ਜਿ਼ਲ੍ਹਾ ਮਾਸ ਮੀਡੀਆ ਅਫ਼ਸਰ ਨੂੰ ਰਿਟਾਇਰਮੈਂਟ ਉਪਰੰਤ ਨਿੱਘੀ ਵਿਦਾਇਗੀ*

0
157

ਮਾਨਸਾ 30 ਜੁਲਾਈ(ਸਾਰਾ ਯਹਾਂ/ਮੁੱਖ ਸੰਪਾਦਕ) : ਸਿਹਤ ਵਿਭਾਗ ਮਾਨਸਾ ਤੋਂ ਦੋ ਅਧਿਕਾਰੀ ਸਿਵਲ ਸਰਜਨ ਡਾ. ਸੁਖਵਿੰਦਰ ਸਿੰਘ ਅਤੇ ਜਿ਼ਲ੍ਹਾ ਮਾਸ ਮੀਡੀਆ ਅਫ਼ਸਰ ਸ਼੍ਰੀ ਸੁਖਮਿੰਦਰ ਸਿੰਘ ਦੀ ਰਿਟਾਇਰਮੇਂਟ ਉਪਰੰਤ ਸਮੂਹ ਜਿਲ੍ਹੇ ਦੇ ਐਸ.ਐਮ.ਓਜ਼, ਪ੍ਰੋਗਰਾਅਫ਼ਸਰ ਅਤੇ ਸਮੂਹ ਸਟਾਫ਼ ਵੱਲੋਂ ਵਿਦਾਇਗੀ ਪਾਰਟੀ ਦਿੱਤੀ ਗਈ, ਜਿਸ ਵਿੱਚ ਸਿਵਲ ਸਰਜਨ ਡਾ. ਸੁਖਵਿੰਦਰ ਸਿੰਘ ਦੀ ਅਗਵਾਈ ਵਿੱਚ ਸਿਹਤ ਵਿਭਾਗ ਮਾਨਸਾ ਵੱਲੋਂ ਨਿਭਾਈਆਂ ਸ਼ਾਨਦਾਰ ਸੇਵਾਵਾਂ ਵਜੋਂ ਜਿਲ੍ਹੇ ਨੂੰ ਸਟੇਟ ਪੱਧਰੀ ਮਿਲੇ ਪੁਰਸਕਾਰਾਂ ਅਤੇ ਵੱਖ—ਵੱਖ ਪ੍ਰਾਪਤੀਆਂ ਲਈ ਜਿਲ੍ਹੇ ਨੂੰ ਮਿਲੇ ਸਨਮਾਨ ਦੀ ਬਾਖੂਬੀ ਪ੍ਰਸ਼ੰਸਾ ਕੀਤੀ ਗਈ। ਇਸ ਮੌਕੇ ਪਰਿਵਾਰ ਨਿਯੋਜਨ ਲਈ ਡਾ.ਹਰਦੀਪ ਸ਼ਰਮਾ ਐਸ.ਐਮ.ਓ ਖਿਆਲਾ ਕਲਾਂ ਨੂੰ ਡਾ. ਸੁਖਵਿੰਦਰ ਸਿੰਘ ਸਿਵਲ ਸਰਜਨ ਮਾਨਸਾ ਦੀ ਅਗਵਾਈ ਹੇਠ ਕੀਤੇ ਵੱਡਮੁੱਲੇ ਕਾਰਜ ਲਈ ਮਿਲੇ ਸਟੇਟ ਪੱਧਰੀ ਸਨਮਾਨ ਅਤੇ ਡਾ.ਰਣਜੀਤ ਸਿੰਘ ਰਾਏ ਜਿ਼ਲ੍ਹਾ ਨੋਡਲ ਅਫ਼ਸਰ ਕੋਵਿਡ—19 ਨੂੰ ਕੋਰੋਨਾ ਵਿੱਚ ਦਿੱਤੀਆਂ ਜਾ ਰਹੀਆਂ ਸੇਵਾਵਾਂ ਕਾਰਨ ਮਿਲ ਰਹੇ

ਅਵਾਰਡ ਵਿੱਚ ਸਿਵਲ ਸਰਜਨ ਮਾਨਸਾ ਦੀ ਯੋਗ ਅਗਵਾਈ ਦੀ ਵੱਖ—ਵੱਖ ਬੁਲਾਰਿਆਂ ਵੱਲੋਂ ਭਰਪੂਰ ਪ੍ਰਸੰ਼ਸਾ ਕੀਤੀ ਗਈ।ਇਸੇ ਤਰ੍ਹਾਂ ਸ੍ਰੀ ਸੁਖਮਿੰਦਰ ਸਿੰਘ ਜਿਲ੍ਹਾ ਮਾਸ ਮੀਡੀਆ ਅਫ਼ਸਰ ਅਤੇ ਉਨ੍ਹਾਂ ਦੀ ਟੀਮ ਵੱਲੋਂ ਕੋਵਿਡ—19 ਦੌਰਾਨ ਲੋਕਾਂ ਨੂੰ ਜਾਗਰੂਕ ਕਰਨ ਲਈ ਕੀਤੇ ਵੱਡਮੁੱਲੇ ਕੰਮ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ ਰਿਟਾਇਰ ਹੋ ਰਹੇ ਅਧਿਕਾਰੀਆਂ ਦੇ ਪਰਿਵਾਰਿਕ ਮੈਂਬਰਾਂ ਤੋਂ ਇਲਾਵਾ ਡਾ. ਰੂਬੀ ਡਿਪਟੀ ਮੈਡੀਕਲ ਕਮਿਸ਼ਨਰ, ਡਾ.ਵਿਜੈ ਕੁਮਾਰ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਮਾਨਸਾ, ਡਾ.ਜ਼ਸਵਿੰਦਰ ਸਿੰਘ ਜਿਲ੍ਹਾ ਸਿਹਤ ਅਫ਼ਸਰ ਮਾਨਸਾ, ਡਾ.ਹਰਚੰਦ ਸਿੰਘ ਐਸ.ਐਮ.ਓ ਮਾਨਸਾ, ਡਾ.ਹਰਦੀਪ ਸਰਮਾ ਐਸ.ਐਮ.ਓ ਖਿਆਲਾ ਕਲਾਂ, ਡਾ. ਗੁਰਚੇਤਨ ਪ੍ਰਕਾਸ਼ ਐਸ.ਐਮ.ਓ ਬੁਢਲਾਡਾ, ਡਾ. ਯੋਗੇਸ ਚਾਂਦਨਾ ਐਸ.ਐਮ.ਓ ਬਰੇਟਾ, ਡਾ. ਮਹੇਸ਼ ਜਿੰਦਲ ਐਸ.ਐਮ.ਓ ਸਰਦੂਲਗੜ੍ਹ, ਡਾ.ਰਣਜੀਤ ਸਿੰਘ ਰਾਏ ਜਿਲ੍ਹਾ ਨੋਡਲ ਅਫ਼ਸਰ ਕੋਵਿਡ—19, ਡਾ.ਬਲਜੀਤ ਕੌਰ ਨੋਡਲ ਅਫ਼ਸਰ ਜਿਲ੍ਹਾ ਸਕੂਲ ਹੈਲਥ, ਡਾ.ਅਰਸ਼ਦੀਪ ਸਿੰਘ ਜਿਲ੍ਰਾ ਐਪੀਡੀਮਾਲੋਜਿਸਟ ਮਾਨਸਾ, ਸ੍ਰੀ ਪਵਨ ਕੁਮਾਰ ਜਿਲ੍ਹਾ ਮਾਸ ਮੀਡੀਆ ਅਫ਼ਸਰ, ਸ੍ਰੀ ਦਰਸ਼ਨ ਸਿੰਘ ਡਿਪਟੀ ਮਾਸ ਮੀਡੀਆ ਅਫ਼ਸਰ, ਡਾ.ਵਿਸ਼ਵਜੀਤ ਸਿੰਘ ਸਰਵੇਲੈਂਸ ਅਫ਼ਸਰ ਕੋਵਿਡ—19, ਸ੍ਰੀ ਅਵਤਾਰ ਸਿੰਘ ਡੀ.ਪੀ.ਐਮ, ਸ੍ਰੀ ਕੇਵਲ ਸਿੰਘ ਏ.ਐਮ.ਓ, ਸ੍ਰੀ ਰਾਮ ਕੁਮਾਰ ਐਸ.ਆਈ ਅਤੇ ਸਮੂਹ ਸਟਾਫ਼ ਵੱਲੋਂ ਨਿੱਘੀ ਵਿਦਾਇਗੀ ਦਿੱਤੀ ਗਈ।

NO COMMENTS