ਸਰਦੂਲਗੜ੍ਹ 04 ਅਗਸਤ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਸਥਾਨਕ ਸ੍ਰੀ ਹਨੂੰਮਾਨ ਮੰਦਰ ਅਨਾਜ ਮੰਡੀ ਤੋ ਮਾਤਾ ਸ੍ਰੀ ਚਿੰਤਪੁਰਨੀ ਲੰਗਰ ਕਮੇਟੀ ਸਰਦੂਲਗੜ੍ਹ ਅਤੇ ਬਠਿੰਡਾ ਦਾ ਸਰਬ ਸਾਝਾ ਲੰਗਰ ਸਹਿਰ ਵਾਸੀਆਂ ਦੇ ਸਹਿਯੋਗ ਨਾਲ ਰਵਾਨਾ ਕੀਤਾ ਇਸ ਸਬੰਧੀ ਜਾਣਕਾਰੀ ਦਿੰਦਿਆਂ ਲੰਗਰ ਕਮੇਟੀ ਦੇ ਪ੍ਰਧਾਨ ਅਜੈ ਕੁਮਾਰ ਗਰਗ, ਭੂਸ਼ਨ ਗਰਗ, ਧਰਮ ਚੰਦ ਅਤੇ ਪ੍ਰਮੋਦ ਗਰਗ ਨੇ ਸਾਝੇ ਤੋਰ ਤੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਸਰਦੂਲਗੜ੍ਹ,ਬਠਿੰਡਾ ਅਤੇ ਆਸ ਪਾਸ ਦੀਆਂ ਮੰਡੀਆਂ ਦੇ ਸਹਿਯੋਗ ਨਾਲ 05 ਅਗਸਤ ਤੋ 13 ਅਗਸਤ ਤੱਕ ਹਿਮਾਚਲ ਪ੍ਰਦੇਸ਼ ਵਿੱਚ ਮਾਤਾ ਸ੍ਰੀ ਚਿੰਤਾਪੂਰਨੀ ਦੇ ਪਵਿੱਤਰ ਸਥਾਨ ਸਥਿਤ ਮਾਹਾਰਾਜਾ ਹੋਟਲ ਵਿਖੇ 25 ਵਾਂ ਲੰਗਰ ਸਜਾਇਆ ਜਾਵੇਗਾ ਉਨ੍ਹਾਂ ਦੱਸਿਆ ਕਿ ਸਿਰਸਾ, ਕਾਲਾਵਾਲੀ, ਬੁਢਲਾਡਾ, ਰਾਮਾਮੰਡੀ, ਰਤੀਆਂ, ਫੱਗੂ, ਫੱਤਾਮਾਲੋਕੇ ਆਦਿ ਸਹਿਯੋਗੀ ਮੰਡੀਆਂ ਦੇ ਭਗਤ ਇਸ ਲੰਗਰ ਨਾਲ ਜੁੜੇ ਹਨ ਉਨ੍ਹਾਂ ਨੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ 9 ਅਗਸਤ ਨੂੰ ਮਾਤ ਰਾਣੀ ਦੀ ਚੌਕੀ ਵਿੱਚ ਹਾਜਰੀ ਜਰੂਰ ਲਵਾਉਣ,ਇਹ ਚੌਕੀ ਜੈ ਮਾਂ ਚਿੰਨ੍ਹਤਾਪੂਰਨੀ ਜਾਗਰਣ ਮੰਡਲੀ ਬੁਢਲਾਡਾ ਦੇ ਸੇਵਕਾਂ ਵਲੋਂ ਕੀਤੀ ਜਾ ਰਹੀ ਹੈ। ਇਸ ਮੌਕੇ ਸਰਦੂਲਗੜ੍ਹ ਸਾਬਕਾ ਵਿਧਾਇਕ ਦਿਲਰਾਜ ਸਿੰਘ ਭੂੰਦੜ, ਅਗਰਵਾਲ ਸਭਾ ਸਰਦੂਲਗੜ੍ਹ ਪ੍ਰਧਾਨ ਸੰਜੀਵ ਸਿੰਗਲਾ ਨੇ ਲੰਗਰ ਪ੍ਰਬੰਧਕਾਂ 25 ਵੇਂ ਸਿਲਵਰ ਜੁਬਲੀ ਲੰਗਰ ਦੀ ਵਧਾਈ ਦਿੱਤੀ ਅੱਜ ਸਰਦੂਲਗੜ੍ਹ ਅਨਾਜ ਮੰਡੀ ਸਥਿਤ ਸ੍ਰੀ ਹਨੂੰਮਾਨ ਮੰਦਰ ਵਿਖੇ ਪਹਿਲਾਂ ਸਾਸ਼ਤਰੀ ਰਾਜੀਵ ਰੋੜੀ ਦੁਆਰਾ ਮੰਤਰ ਪੂਜਾ ਕਰਦੇ ਹੋਏ,ਸਹਿਰ ਵਾਸੀਆਂ ਤੋ ਰਾਸ਼ਨ ਭਰੇ ਟਰੱਕ ਨੂੰ ਝੰਡੀ ਦੇ ਕੇ ਰਵਾਨਗੀ ਕਰਵਾਈ । ਬਠਿੰਡਾ ਚ ਪਹੁੰਚਦੇ ਹੋਏ ਫੌਜੀ ਚੌਕ ਤੇ ਇਕੱਤਰ ਸਹਿਰ ਵਾਸੀਆਂ ਵਲੋਂ ਸਰਦੂਲਗੜ੍ਹ ਟੀਮ ਦਾ ਭਰਵਾਂ ਸਵਾਗਤ ਕੀਤਾ ਗਿਆ ਜਿਥੇ ਰਮੇਸ਼ ਗਰਗ ਦੇ ਪਰਿਵਾਰ ਨੇ ਸੰਗਤਾਂ ਲਈ ਨਾਸ਼ਤੇ ਦਾ ਪ੍ਰਬੰਧ ਕੀਤਾ।ਇਸ ਮੌਕੇ ਵਿਨੋਦ ਗੋਇਲ ਪੈਰਿਸ ਤੋ ਆਕੇ ਵਿਸ਼ੇਸ਼ ਤੋਰ ਤੇ ਹਾਜਰੀ ਲਵਾਈ ਇਸ ਮੌਕੇ ਜਤਿੰਦਰ ਸਿੰਘ ਸੋਢੀ,ਪ੍ਰੇਮ ਗਰਗ , ਓਮ ਪ੍ਰਕਾਸ ਹਾਂਡਾ, ਵਿਜੈ ਲਹਿਰੀ,ਸੋਮ ਪ੍ਰਕਾਸ, ਰਕੇਸ਼ ਸੋਨੀ,ਰਾਜ ਮਾਸਟਰ ,ਨਰਿੰਦਰ ਠੇਕੇਦਾਰ,ਗੁਰਲਾਲ ਸੋਨੀ, ਭੂਸ਼ਨ ਮੈਡੀਕਲ, ਅਸੋਕ ਮੰਗਲਾਨੀ, ਨਰਾਇਣ ਰੀਟਾ,ਅਜੈ ਕੁਮਾਰ,ਕਰਮਜੀਤ ਹਲਵਾਈ, ਸਮੂਹ ਮੀਡੀਆ ਕਲੱਬ ,ਇਲਾਵਾ ਸਰਦੂਲਗੜ੍ਹ ਬਠਿੰਡਾ ਸਹਿਰ ਵਾਸੀਆਂ ਨੇ ਮਾਤਾ ਚਿੰਤਪੂਰਨੀ ਦੇ ਜੈ ਕਾਰਿਆਂ ਨਾਲ ਲੰਗਰ ਸਮੱਗਰੀ ਨੂੰ ਰਵਾਨਗੀ ਦਿੱਤੀ।