*ਸਿਰਸੀਵਾਲਾ ਵਿੱਚ ਕਰਵਾਏ ਗਏ ਟੂਰਨਾਮੈਂਟ ਵਿੱਚ ਵਲੀਬਾਲ ਦੇ ਕਰਵਾਏ ਗਏ ਮੁਕਾਬਲੇ ਵਿੱਚ ਚੈਨੇਵਾਲਾ ਦੀ ਝੰਡੀ*

0
37

ਮਾਨਸਾ 28,ਦਸੰਬਰ (ਸਾਰਾ ਯਹਾਂ/ਬਿਊਰੋ ਨਿਊਜ਼) :  ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਨੋਜਵਾਨਾਂ ਨੂੰ ਨਸ਼ਿਆਂ ਤੋ ਮੁਕਤ ਕਰਨ ਅਤੇ ਫਿੱਟ ਇੰਡੀਆਂ ਮੁਹਿੰਮ ਤਹਿਤ ਨੋਜਵਾਨਾਂ ਨੂੰ ਸਰੀਰਕ ਤੋਰ ਤੇ ਵੀ ਤੰਦੁਰਸਤ ਰੱਖਣ ਸਬੰਧੀ ਯੂਥ ਕਲੱਬਾਂ ਨੂੰ ਖੇਡ ਕਿੱਟਾਂ ਦੇ ਨਾਲ ਬਲਾਕ ਅਤੇ ਜਿਲ੍ਹਾ ਪੱਧਰ ਦੇ ਖੇਡ ਮੇਲੇ ਕਰਵਾਏ ਜਾ ਰਹੇ ਹਨ।ਇਸ ਲੜੀ ਤਹਿਤ  ਯੁਵਕ ਸੇਵਾਵਾਂ ਵੈਲਫੇਅਰ ਕਲੱਬ ਸਿਰਸੀਵਾਲਾ ਵੱਲੋਂ ਨਹਿਰੂ ਯੂਵਾ ਕੇਂਦਰ ਮਾਨਸਾ ਸਮੂਹ ਗ੍ਰਾਮ ਪੰਚਾਇੰਤ ਅਤੇ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਦੋ ਰੋਜਾ ਖੇਡ ਮੇਲਾ ਕਰਵਾਇਆ ਗਿਆ।ਯੂਥ ਕਲੱਬ ਵੱਲੋਂ ਇਹ ਟੂਰਨਾਮੈਟ ਕਿਸਾਨ ਅੰਦੋਲਨ ਵਿੱਚ ਸ਼ਹੀਦ ਹੋਏ ਕਿਸਾਨਾਂ ਅਤੇ ਅੰਦੋਲਨ ਦੀ ਸਫਲਤਾ ਨੂੰ ਸਮਰਪ੍ਰਿਤ ਕੀਤਾ ਗਿਆ।
ਇਸ ਟੂਰਨਾਂਮੈਂਟ ਦਾ ਉਦਘਾਟਨ ਕਰਦਿਆਂ ਯੁਵਕ ਸੇਵਾਵਾਂ ਵਿਭਾਗ ਦੇ ਸਹਾਇਕ ਡਾਇਰਕੇਟਰ ਰਘਵੀਰ ਸਿੰਘ ਮਾਨ ਨੇ ਕਿਹਾ ਕਿ ਨੋਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਵਿੱਚ ਖੇਡਾਂ ਮੁੱਖ ਰੋਲ ਅਦਾ ਕਰਦੀਆਂ ਹਨ।ਉਹਨਾਂ ਕਿਹਾ ਕਿ ਖੇਡਾਂ ਨਾਲ ਨੋਜਵਾਨ ਸਰੀਰਕ ਤੋਰ ਤੇ ਤੰਦਰੁਸਤ ਰਹਿੰਦਾ ਹੈ ਅਤੇ ਇਸ ਨਾਲ ਉਹਨਾਂ ਵਿੱਚ ਸਾਰਿਥਕ ਸੋਚ ਵੀ ਪੈਦਾ ਹੁੰਦੀ ਹੈ।


ਖੇਡ ਮੇਲੇ ਨੂੰ ਸੰਬੋਧਨ ਕਰਦਿਆਂ ਨਹਿਰੂ ਯੂਵਾ ਕੇਂਦਰ ਮਾਨਸਾ ਦੇ ਜਿਲ੍ਹਾ ਯੂਥ ਅਫਸਰ ਸਰਬਜੀਤ ਸਿੰਘ ਅਤੇ ਡਾ.ਸੰਦੀਪ ਘੰਡ ਲੇਖਾ ਅਤੇ ਪ੍ਰੋਗਰਾਮ ਸੁਪਰਵਾਈਜਰ ਨੇ ਦੱਸਿਆ ਕਿ ਜਲਦੀ ਹੀ ਖੇਡਾਂ ਨੂੰ ਉਤਸ਼ਾਹਿਤ ਕਰਨ ਹਿੱਤ 20 ਯੂਥ ਕਲੱਬਾਂ ਨੂੰ ਵਾਲੀਬਾਲ ਅਤੇ ਫੁਟਬਾਲ ਦੀਆਂ ਸਪੋਰਟਸ ਕਿੱਟਾਂ ਦਿੱਤੀਆਂ ਜਾ ਰਹੀਆਂ ਹਨ ਇਸ ਤੋ ਇਲਾਵਾ ਤਿੰਨ ਬਲਾਕ ਪੱਧਰ ਅਤੇ ਇੱਕ ਜਿਲ੍ਹਾ ਪੱਧਰ ਦਾ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ।ਉਹਨਾਂ ਕਿਹਾ ਕਿ ਭਾਰਤ ਸਰਕਾਰ ਵੱਲੋ ਚਲ ਰਹੀ ਫਿਟ ਇੰਡੀਆ ਮੁਹਿੰਮ ਵਿੱਚ ਨੋਜਵਾਨਾਂ ਨੂੰ ਯੋਗ ਨੂੰ ਆਪਣੇ ਰੋਜਾਨਾ ਦੇ ਜੀਵਨ ਵਿੱਚ ਸ਼ਾਮਲ ਕਰਨ ਲਈ ਪ੍ਰਰੇਤਿ ਕੀਤਾ ਜਾ ਰਿਹਾ ਹੈ।
ਖੇਡ ਮੇਲੇ ਦੇ ਜੇਤੂਆਂ ਨੂੰ ਇਨਾਮ ਤਕਸੀਮ ਕਰਦਿਆਂ ਕਲੱਬ ਪ੍ਰਧਾਨ ਨੇ ਕਿਹਾ ਕਿ ਯੂਥ ਕਲੱਬ ਵੱਲੋਂ ਸਮੇਂ ਸਮੇ ਤੇ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਕਾਰਨ ਪਿੰਡ ਦੇ ਲੋਕ ਅਤੇ ਗ੍ਰਾਮ ਪੰਚਾਇੰਤ ਵੀ ਕਲੱਬ ਨੂੰ ਸਹਿਯੋਗ ਦਿੰਦੀ ਹੈ।ਉਹਨਾਂ ਨਹਿਰੂ ਯੁਵਾ ਕੇਂਦਰ ਮਾਨਸਾ ਦਾ ਉਹਨਾਂ ਦੇ ਪਿੰਡ ਟੂਰਨਾਮੈਂਟ ਕਰਵਾਉਣ ਲਈ ਧੰਨਵਾਦ ਕੀਤਾ।


ਕਰਵਾਏ ਗਏ ਮੁਕਾਬਿਲਆਂ ਦੇ ਨਤੀਜਿਆਂ ਬਾਰੇ ਜਾਣਕਾਰੀ ਦਿਦਿੰਆਂ ਯੁਵਕ ਸੇਵਾਵਾਂ ਕਲੱਬ ਦੇ ਸੰਦੀਪ ਸਿੰਘ ਗੱਗੀ ਅਤੇ ਖੁਸ਼ਦੀਪ ਸਿੰਘ ਨੇ ਦੱਸਿਆ ਕਿ ਕਬੱਡੀ 55 ਕਿੋਲੋ ਮੁਕਾਬਿਲਆਂ ਸਿਰਸੀਵਾਲਾ ਦੀ ਟੀਮ ਨੇ ਬਾਜੀ ਮਾਰੀ ਜੇਤੂ ਨੂੰ 7100 ਦਾ ਨਗਦ ਇਨਾਮ ਤੋਂ ਇਲਾਵਾ ਸ਼ਾਨਦਾਰ ਕੱਪ ਦੇ ਕੇ ਸਨਮਾਨਿਤ ਕੀਤਾ ਗਿਆ ਕੁਸਲਾ ਦੀ ਟੀਮ ਦੂਸਰੇ ਸਥਾਨ ਤੇ ਰਹੀ ਉਸ ਨੂੰ 5500 ਨਗਦ ਅਤੇ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ।ਉਹਨਾਂ ਦੱਸਿਆ ਕਿ  ਕਬੱਡੀ 48 ਕਿਲੋ ਵਿੱਚ ਦੋਦੜਾ ਦੀ ਟੀਮ ਪਹਿਲੇ ਅਤੇ ਸਿਰਸੀਵਾਲਾ ਦੀ ਟੀਮ ਦੂਸਰੇ ਸਥਾਨ ਤੇ ਰਹੀ ਜਿੰਨਾਂ ਨੂੰ ਕ੍ਰਮਵਾਰ 2100 ਅਤੇ 1500 ਦੇ ਨਗਦ ਇਨਾਮ ਤੋਂ ਇਲਾਵਾ ਟਰਾਫੀਆਂ ਨਾਲ ਸਨਮਾਨ ਕੀਤਾ ਗਿਆ। ਸ਼ੂਟਿੰਗ ਵਾਲੀਬਾਲ ਦੇ ਕਰਵਾਏ ਗਏ ਜਬਰਦਸਤ ਮੁਕਾਬਲੇ ਵਿੱਚ ਚੈਨੇਵਾਲਾ ਦੀ ਟੀਮ ਦੇ ਚੋਬਰਾਂ ਨੇ ਬਾਜੀ ਮਾਰੀ ਅਤੇ ਤਲਵਾੜਾ ਦੀ ਟੀਮ ਦੂਸਰੇ ਸਥਾਨ ਤੇ ਰਹੀ ਜਿੰਨਾਂ ਨੂੰ 6100 ਦਾ ਪਹਿਲਾ ਇਨਾਮ ਅਤੇ 5100 ਦਾ ਦੂਸ਼ਰਾ ਇਨਾਮ ਦੇਕੇ ਸਨਮਾਨਿਤ ਕੀਤਾ ਗਿਆ।ਦੋ ਰੋਜਾ ਟੂਰਨਾਮੈਟ ਨੂੰ ਸਫਲ ਕਰਨ ਲਈ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਵਲੰਟੀਅਰ ਕਰਮਜੀਤ ਕੌਰ,ਯੂਥ ਕਲੱਬ ਦੇ ਸੰਸਾਰ ਸਿੰਘ ਸਿਰਸੀਵਾਲਾ,ਦਿਲਬਾਗ ਸਿੰਘ,ਲਵਪ੍ਰੀਤ ਸਿੰਘ,ਜਗਦੀਪ ਸਿੰਘ ਗੋਧਰਾ,ਜਗਦੀਪ ਸਿੰਘ ਗੱਗੂ,ਮਨਦੀਪ ਸਿੰਘ,ਜਗਸੀਰ ਸਿੰਘ ਸਤਵੀਰ ਸਿੰਘ ਅਤੇ ਗੁਰੂਦੁਆਰਾ ਕਮੇਟੀ ਦੇ ਪ੍ਰਧਾਨ ਰਸ਼ਪੋਾਲ ਸਿੰਘ ਨੇ ਸ਼ਮੂਲੀਅਤ ਕੀਤੀ ਅਤੇ ਸਖਤ ਮਿਹਨਤ ਨਾਲ ਟੂਰਨਾਮੈਟ ਨੂੰ ਨੇਪੜੇ ਚਾੜਿਆ।

NO COMMENTS