ਨਿਊਜ਼ੀਲੈਂਡ ਨੇ ਇੱਕ ਆਦਮੀ ਦੇ ਕੋਵਿਡ ਪੌਜ਼ੇਟਿਵ ਹੋਣ ਤੋਂ ਬਾਅਦ ਲੌਕਡਾਊਨ ਦਾ ਐਲਾਨ ਕੀਤਾ ਹੈ। ਦੱਸ ਦਈਏ ਕਿ ਇੱਥੇ ਛੇ ਮਹੀਨਿਆਂ ਵਿੱਚ ਇਹ ਪਹਿਲਾ ਕੇਸ ਸਾਹਮਣੇ ਆਇਆ ਹੈ। ਇਸ ਕੇਸ ਦਾ ਪਤਾ ਆਕਲੈਂਡ ਵਿੱਚ ਲਗਿਆ ਸੀ, ਜਿੱਥੇ ਇੱਕ ਹਫ਼ਤੇ ਲਈ ਲੌਕਡਾਊਨ ਲਾਗੂ ਕੀਤਾ ਗਿਆ ਹੈ। ਜਦੋਂਕਿ ਬਾਕੀ ਦੇਸ਼ ਤਿੰਨ ਦਿਨਾਂ ਲਈ ਲੌਕਡਾਊਨ ਰਹੇਗਾ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਇਸ ਧਾਰਨਾ ‘ਤੇ ਕੰਮ ਕਰ ਰਹੇ ਹਨ ਕਿ ਨਵਾਂ ਕੇਸ ਡੈਲਟਾ ਵੈਰਿਅੰਟ ਸੀ। ਇੱਥੇ ਦੀ ਲਗਪਗ 20% ਆਬਾਦੀ ਨੂੰ ਪੂਰੀ ਤਰ੍ਹਾਂ ਟੀਕਾ ਲਗਾਇਆ ਗਿਆ ਹੈ। ਕੋਰੋਮੰਡਲ, ਇੱਕ ਤੱਟਵਰਤੀ ਸ਼ਹਿਰ ਜਿੱਥੇ ਸੰਕਰਮਿਤ ਵਿਅਕਤੀ ਨੇ ਦੌਰਾ ਕੀਤਾ ਗਿਆ ਸੀ, ਇੱਥੇ ਸੱਤ ਦਿਨਾਂ ਲਈ ਲੌਕਡਾਊਨ ਰਹੇਗਾ।
ਇੱਕ ਪ੍ਰੈਸ ਕਾਨਫਰੰਸ ਵਿੱਚ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਕਿਹਾ ਕਿ ਆਕਲੈਂਡ ਵਿੱਚ ਪੂਰੇ ਸੱਤ ਦਿਨਾਂ ਦਾ ਲੌਕਡਾਊਨ ਰਹੇਗਾ। ਇਸ ਦੇ ਨਾਲ ਹੀ ਦੂਜੇ ਸ਼ਹਿਰਾਂ ਵਿੱਚ ਲੌਕਡਾਊਨ ਤਿੰਨ ਦਿਨਾਂ ਲਈ ਹੋਵੇਗੀ, ਜੋ ਅੱਜ ਰਾਤ ਤੋਂ ਲਾਗੂ ਹੋਵੇਗਾ। ਉਨ੍ਹਾਂ ਨੇ ਸਾਰਿਆਂ ਨੂੰ ਘਰ ਤੋਂ ਕੰਮ ਕਰਨ ਦੀ ਸਲਾਹ ਦਿੱਤੀ ਹੈ। ਲੌਕਡਾਊਨ ਦੌਰਾਨ ਸਾਰੇ ਸਕੂਲ ਅਤੇ ਕਾਲਜ ਵੀ ਬੰਦ ਰਹਿਣਗੇ।
ਪੂਰੀ ਦੁਨੀਆ ਵਿੱਚ ਛਾਇਆ ਸੀ ਨਿਊਜ਼ੀਲੈਂਡ ਦਾ ਮਾਡਲ
ਨਿਊਜ਼ੀਲੈਂਡ ਨੇ ਕੋਰੋਨਾ ਵਿਰੁੱਧ ਵਿਸ਼ਵ ਨਾਲੋਂ ਬਿਹਤਰ ਲੜਾਈ ਲੜੀ ਹੈ। ਕੋਰੋਨਾ ਸੰਕਰਮਿਤ ਮਰੀਜ਼ਾਂ ਅਤੇ ਮਰਨ ਵਾਲਿਆਂ ਦੀ ਗਿਣਤੀ ਇੱਥੇ ਦੁਨੀਆ ਦੇ ਮੁਕਾਬਲੇ ਬਹੁਤ ਘੱਟ ਹੈ। ਦਰਅਸਲ, ਨਿਊਜ਼ੀਲੈਂਡ ਨੇ ਕੋਰੋਨਾ ਸ਼ੁਰੂ ਹੁੰਦੇ ਹੀ ਆਪਣੇ ਦੇਸ਼ ਦੀਆਂ ਸਾਰੀਆਂ ਸਰਹੱਦਾਂ ਨੂੰ ਸੀਲ ਕਰ ਦਿੱਤਾ। ਉਧਰ ਜੀਨੋਮ ਕ੍ਰਮ ਦੀ ਮਦਦ ਨਾਲ, ਕੋਰੋਨਾ ਨੂੰ ਇੱਥੇ ਬਿਹਤਰ ਢੰਗ ਨਾਲ ਕੰਟ੍ਰੋਲ ਕੀਤਾ ਗਿਆ।
ਮਾਹਰਾਂ ਦੇ ਅਨੁਸਾਰ, ਕੋਵਿਡ ਵਿੱਚ ਨਿਰੰਤਰ ਪਰਿਵਰਤਨ ਹੁੰਦਾ ਹੈ ਅਤੇ ਇਹ ਬਦਲਦਾ ਰਹਿੰਦਾ ਹੈ। ਜੀਨੋਮ ਦੀ ਤਰਤੀਬ ਦੀ ਸਹਾਇਤਾ ਨਾਲ ਅਸੀਂ ਕੋਰੋਨਾ ਦੇ ਪਰਿਵਰਤਨ ਨੂੰ ਜਾਣਨ ਲਈ ਇੱਕ ਪਰਿਵਾਰਕ ਰੁੱਖ ਬਣਾਉਂਦੇ ਹਾਂ। ਇਸਦੇ ਅਧਾਰ ‘ਤੇ ਜਾ ਕੇ ਉਸ ‘ਚ ਹੋਣ ਵਾਲੀਆਂ ਤਬਦੀਲੀਆਂ ਦੇ ਅਨੁਸਾਰ ਵੈਕਸੀਨੇਸ਼ਨ ਕੀਤਾ ਜਾਂਦਾ ਹੈ।