ਸਿਆਸੀ ਮੈਦਾਨ ‘ਚ ਵੀ ਹੁਣ ਸਰਕਾਰ ਨੂੰ ਟੱਕਰ ਦੇਣਗੇ ਮੁਲਾਜ਼ਮ –ਖਹਿਰਾ

0
51

ਫ਼ਰੀਦਕੋਟ /10ਮਾਰਚ / ਸੁਰਿੰਦਰ ਮਚਾਕੀ:- ਪੰਜਾਬ ਸਰਕਾਰ ਦੀ ਵਾਅਦਾ ਖ਼ਿਲਾਫੀ ਖ਼ਿਲਾਫ ਸੰਘਰਸ਼ਸ਼ੀਲ ਪੰਜਾਬ ਤੇ ਯੂ ਟੀ ਮੁਲਾਜ਼ਮ ਅਤੇ ਪੈਨਸ਼ਨਰ ਫਰੰਟ ਹੁਣ ਸਿਆਸੀ ਮੈਦਾਨ ‘ਚ ਵੀ ਟੱਕਰ ਦੇ ਰੌਂਅ ‘ਚ ਹੈ। ਇਹ ਸੰਕੇਤ ਅੱਜ ਇਕ ਨਿਊਜ਼ ਚੈਨਲ ‘ਤੇ ਲਾਈਵ ਟੈਲੀਕਾਸਟ ‘ਚ ਪੰਜਾਬ ਸਕੱਤਰੇਤ ਮੁਲਾਜ਼ਮਾਂ ਦੇ ਤੇ ਸਾਂਝੇ ਫਰੰਟ ਆਗੂ ਸੁਖਚੈਨ ਸਿੰਘ ਖਹਿਰਾ ਨੇ ਦਿੱਤਾ । ਖਹਿਰਾ ਅਨੁਸਾਰ ਸੇਵਾ ਮੁਕਤ ਮੁਲਾਜ਼ਮ ਦਾ ਰਾਜਨੀਤਕ ਵਿੰਗ ਖੜ੍ਹਾ ਕੀਤਾ ਜਾ ਰਿਹਾ ਹੈ ਜਿਹੜਾ ਇਸ ਬਾਰੇ ਵਿਸਥਾਰਤ ਨੀਤੀ ਪ੍ਰੋਗਰਾਮ ਤੇ ਰਣਨੀਤੀ ਘੜਨ ‘ਤੇ ਕੰਮ ਕਰ ਰਿਹਾ । ਹਾਸਲ ਜਾਣਕਾਰੀ ਅਨੁਸਾਰ ਸੂਬੇ ਚ ਜਲਦੀ ਹੀ 8 ਵੱਡੇ ਸ਼ਹਿਰਾਂ ਚ ਮਿਉਂਸਪਲ ਨਿਗਮਾਂ ਦੀ ਚੋਣਾਂ ਹੋਣੀਆਂ ਹਨ । ਸੰਕੇਤ ਇਹ ਹੈ ਕਿ ਤਜਰਬੇ ਵਜੋਂ ਇਨ੍ਹਾਂ ਚ ਆਪਣੇ ਕੌਸਲਰ ਉਮੀਦਵਾਰ ਖੜ੍ਹੇ ਕੀਤੇ ਜਾਣਗੇ ਤੇ ਸ਼ਹਿਬਜਾਦਾ ਅਜੀਤ ਸਿੰਘ ਨਗਰ ਮੋਹਾਲੀ ‘ਤੇ ਵਿਸ਼ੇਸ਼ ਤੌਰ ਫੋਕਸ ਕੀਤਾ ਜਾਏਗਾ । ਇਸ ਚ ਹਾਸਲ ਮੁਲਾਜ਼ਮ, ਪੈਨਸ਼ਨਰ ਤੇ ਲੋਕਾਂ ਦੇ ਹੁੰਗਾਰੇ ਤੇ ਅਨੁਭਵ ਨੂੰ ਆਧਾਰ ਬਣਾ ਕੇ 2022ਦੀ ਵਿਧਾਨ ਸਭਾ ਚੋਣਾਂ ‘ਚ ਸੱਤਾ ਧਾਰੀ ਕਾਂਗਰਸ ਵਿਰੁੱਧ ਉਮੀਦਵਾਰ ਖੜ੍ਹੇ ਕੀਤੇ ਜਾਣਗੇ । ਮੁਲਾਜ਼ਮ ਲਹਿਰ ਚ ਅਹਿਮ ਮੋੜ ਲਿਆ ਸਕਣ ਵਾਲੇ ਇਸ ਅਹਿਮ ਐਲਾਨ ਨਾਲ ਮੁਲਾਜ਼ਮਾਂ ਤੇ ਵਿਸ਼ੇਸ਼ ਕਰਕੇ ਮੁਲਾਜ਼ਮ ਜੱਥੇਬੰਦੀਆਂ ਚ ਇਸ ਦੀ ਵਾਜਬੀਅਤ
ਅਹਿਮੀਅਤ ਬਾਰੇ ਬਹਿਸ ਛਿੜ ਗਈ ਹੈ । ਰਾਜਸੀ ਪਾਰਟੀਆਂ ਵਿਸ਼ੇਸ਼ ਕਰਕੇ ਸੱਤਾ ਧਾਰੀ ਕਾਗਰਸ ਪਾਰਟੀ ਇਸ ‘ਤੇ ਕੀ ਪ੍ਰਤੀਕਰਮ ਕਰਨਗੀਆਂ? ਇਸ ਦੀ ਉਡੀਕ ਹੈ ਫਿਲਹਾਲ ਖਹਿਰਾ ਤੇ ਉਸ ਦੇ ਸਹਿਯੋਗੀਆਂ ਦੇ ਜਾਹਿਰ ਤੇ ਗੁੱਝੇ ਮਕਸਦ ਬਾਰੇ ਵੀ ਕਿਆਫ਼ੇ ਲਗਾਏ ਜਾ ਰਹੇ ਹਨ । ਸੁਆਲ ਇਹ ਵੀ ਖੜ੍ਹਾ ਹੁੰਦਾ ਹੈ ਕਿ ਸਾਂਝੇ ਫਰੰਟ ‘ਚ ਸ਼ਾਮਲ ਵਖ ਵਖ ਮੁਲਾਜ਼ਮ ਧਿਰਾਂ ਦੀ ਇਸ ਨੂੰ ਸਹਿਮਤੀ ਹਾਸਲ ਹੈ

NO COMMENTS