*ਸਿਆਮ ਖਾਟੁੂ ਜੀ ਦੇ ਜਨਮ ਦਿਨ ਦੀ ਖੁਸ਼ੀ ਚ ਕੱਢੀ ਨਿਸਾਨ ਯਾਤਰਾ*

0
111

ਮਾਨਸਾ (ਸਾਰਾ ਯਹਾਂ/ਜੋਨੀ ਜਿੰਦਲ) : ਸ੍ਰੀ ਸ਼ਿਆਮ ਪ੍ਰਚਾਰ ਮੰਡਲ, ਮਾਨਸਾ ਵੱਲੋ ਦੂਸਰੀ ਵਿਸ਼ਾਲ ਨਿਸ਼ਾਨ ਯਾਤਰਾ ਤੇ ਸੋਭਾ ਯਾਤਰਾ  ਸ੍ਰੀ ਬਾਬਾ ਖਾਟੂ ਸਿਆਮ ਜੀ ਦੇ  ਮਨਾਏ ਜਾਣ ਵਾਲੇ ਜਨਮ ਦਿਨ ਦੀ ਖੁਸ਼ੀ ਵਿੱਚ ਕੱਢੀ ਗਈ।ਇਸ ਮੋਕੇ  ਪੂਜਨ ਦੀ ਰਸਮ ਮੁਕੇਸ  ਜਿੰਦਲ ਨੇ ਆਪਣੇ ਪਰਿਵਾਰ ਸਮੇਤ ਕੀਤੀ ।ਨਾਰੀਅਲ ਦੀ ਰਸਮ  ਵਿਨੋਦ ਬਾਂਸਲ, ਜੋਤੀ ਪ੍ਰਚੰਡ ਦੀ ਰਸਮ ਰਿੰਕੂ ਤਾਇਲ ਤੇ ਸੋਭਾ ਯਾਤਰਾ ਨੂੰ ਝੰਡੀ ਦੇਣ ਦੀ ਰਸਮ ਡਾ ਮਾਨਵ ਜਿੰਦਲ ਨੇ ਰਵਾਨਗੀ  ਕੀਤੀ ।ਇਹ ਸੋਭਾ ਯਾਤਰਾ ਜੈ ਮਾਂ ਮੰਦਰ  ਤੋ ਸੁਰੂ ਹੋਕੇ  ਸਾਰੇ ਸਹਿਰ ਦੀ ਪ੍ਰੀਕਰਮਾ ਕਰਦੀ ਹੋਈ ਗਊਸ਼ਾਲਾ ਭਵਨ ਵਿਖੇ ਪਹੁੰਚੀ।ਇਸ ਨਿਸ਼ਾਨ ਯਾਤਰਾ ਦਾ ਸ੍ਰੀ ਸਨਾਤਨ ਧਰਮ ਸਭਾ ਦੇ ਆਗੂਆ ਵਲੋਂ ਸਨਮਾਨਿਤ ਕੀਤਾ ਗਿਆ।ਇਸ ਨਿਸ਼ਾਨ ਯਾਤਰਾ ਨੂੰ ਦੇਖ ਕੇ ਇੰਝ ਲੱਗਦਾ ਸੀ ਕਿ ਜਿਵੇਂ ਫਗੁਣ ਦੇ ਮਹੀਨੇ ਵਿਚ ਖਾਟੁੂ ਸਿਆਮ ਜੀ ਦਾ ਮੇਲਾ ਲੱਗਦਾ ਹੈ। ਇਸ ਸੋਭਾ ਯਾਤਰਾ ਦੋਰਾਨ ਵੱਡੀ ਗਿਣਤੀ ਚ ਭਗਤਾ ਨੇ ਨਿਸ਼ਾਨ ਚੁੱਕੇ ਹੋਏ ਸਨ । ਜਿਨਾ ਨੇ ਸਾਰੇ ਸਹਿਰ ਨੂੰ ਸਿਆਮ ਖਾਟੂ  ਦੇ ਰੰਗ ਵਿੱਚ ਰੰਗ ਦਿੱਤਾ । ਇਸ ਮੋਕੇ ਫੁੱਲਾ ਨਾਲ ਸੱਜੇ ਰੱਥ ਵਿੱਚ ਸ੍ਰੀ ਸ਼ਿਆਮ ਬਾਬਾ ਜੀ ਦਾ ਸੀਸ ਭਗਤਾ ਦੇ ਦਰਸਨਾ ਲਈ ਸੁਸੋਭਿਤ ਕੀਤਾ ਗਿਆ ।ਰਸਤੇ ਵਿੱਚ ਇਸ ਯਾਤਰਾ ਦਾ ਭਾਰੀ ਸਵਾਗਤ ਕੀਤਾ ।ਇਹ ਯਾਤਰਾ ਗਊਸ਼ਾਲਾ ਵਿਖੇ ਪਹੁੰਚੀ ਜਿੱਥੇ ਬਾਬਾ ਜੀ ਦਾ ਵਿਸਾਲ ਸੰਕੀਰਤਨ ਕੀਤਾ ਗਿਆ ।ਇਸ ਮੋਕੇ ਜੈ ਮਾਂ ਸ਼ਾਰਦਾ ਕੀਰਤਨ ਮੰਡਲ ਵੱਲੋ ਬਾਬਾ ਜੀ ਦਾ ਗੁਣਗਾਣ ਕੀਤਾ ਗਿਆ । ਜਦ ਕਿ ਕਲਾਕਾਰ ਬਿਕਰਮ ਰਾਠੌਰ ਬਰਨਾਲਾ ਤੋਂ ਬਾਬਾ ਦਾ ਗੁਣਗਾਨ ਕਰਨ ਲਈ ਵਿਸ਼ੇਸ਼ ਤੌਰ ਤੇ ਪੁਜੇ।ਸਟੇਜ ਸਕੱਤਰ ਦੀ ਭੂਮਿਕਾ ਬਿੰਦਰਪਾਲ ਗਰਗ ਨੇ ਨਿਭਾਈ । ਇਸ ਮੋਕੇ ਅਖੀਰ ਵਿੱਚ ਬਾਬਾ ਜੀ ਦੀ ਆਰਤੀ ਕਰਕੇ ਭਗਤਾ ਵਿੱਚ ਪ੍ਰਸ਼ਾਦ ਵੰਡਿਆ ਗਿਆ ।ਇਸ ਮੋਕੇ ਮੁਨੀਸ ਜਿੰਦਲ, ਅਸਵਨੀ  ਕੁਮਾਰ ਬੋਬੀ , ਰੋਹਿਤ ਗੋਇਲ , ਨੀਰਜ ਗੋਇਲ , ਬੰਟੀ ਮੰਘਾਣੀਆ , ਕਾਕਾ ਮਿੱਤਲ , ਪ੍ਰਿਸ ਗੋਇਲ , ਹੈਪੀ , ਆਸੂ , ਭੂਸ਼ਨ ਕੁਮਾਰ , ਕਿ੍ਸਨ ਬਾਂਸਲ, ਯੁਕੇਸ ਸੋਨੂੰ, ਸੰਨੀ ਗੋਇਲ, ਵਿਨੋਦ ਭੰਮਾ, ਮਨੀਸ਼ ਬਾਂਸਲ ਤੋ ਇਲਾਵਾ ਸਹਿਰ ਦੀਆ ਸਮੂਹ ਧਾਰਮਿਕ ਸਮਾਜਿਕ ਸੰਸਥਾਵਾ ਦੇ ਆਹੁਦੇਦਾਰ ਤੇ ਭਾਰੀ ਗਿਣਤੀ ਵਿੱਚ ਔਰਤਾ ਤੇ ਸਹਿਰ ਨਿਵਾਸੀ  ਹਾਜਰ ਸਨ ।

NO COMMENTS