ਸਾਹਿਤਕਾਰ ਅਜ਼ੀਜ਼ ਸਰੋਏ ਦੀਆਂ ਚਾਰ ਪੁਸਤਕਾਂ ਨੇ ਸਾਹਿਤਕ ਖੇਤਰ ਵਿੱਚ ਚਰਚਾ ਛੇੜੀ

0
31

ਮਾਨਯੋਗ ਕ੍ਰਿਸ਼ਨ ਕੁਮਾਰ ਸਿੱਖਿਆ ਸਕੱਤਰ ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਜਿੱਥੇ ਵੱਖ ਵੱਖ
ਪ੍ਰਤਿਭਾ ਤੇ ਹੁਨਰ ਵਾਲੇ ਅਧਿਆਪਕਾਂ ਨੂੰ ਮਾਣ ਬਖਸ਼ਿਆ ਜਾ ਰਿਹਾ ਹੈ, ਉਥੇ ਹੀ ਵਿਭਾਗ ਅਧੀਨ ਕਾਰਜਸ਼ੀਲ
ਸਾਹਿਤਕਾਰ ਅਧਿਆਪਕਾਂ ਨੂੰ ਵੀ ਬਣਦਾ ਮਾਣ ਸਤਿਕਾਰ ਦਿੱਤਾ ਜਾ ਰਿਹਾ ਹੈ। ਸਿੱਖਿਆ ਸਕੱਤਰ ਵੱਲੋਂ ਆਰੰਭੀ
ਲੜੀ ਤਹਿਤ ਸੰਜੀਵ ਕੁਮਾਰ ਬਾਂਸਲ, ਜ਼ਿਲ੍ਹਾ ਸਿੱਖਿਆ ਅਫਸਰ, ਜਗਰੂਪ ਭਾਰਤੀ ਉਪ ਜ਼ਿਲ੍ਹਾ ਸਿੱਖਿਆ ਅਫਸਰ
ਸੈਕੰਡਰੀ ਸਿੱਖਿਆ ਮਾਨਸਾ ਦੀ ਹੱਲਾਸ਼ੇਰੀ ਸਦਕਾ ਅਧਿਆਪਕ ਸਾਹਿਤਕ ਗਤੀਵਿਧੀਆਂ ਵੱਲ ਪ੍ਰੇਰਤ ਹੋ ਰਹੇ ਹਨ।
ਸ.ਸ.ਸ. ਕੁਲਰੀਆਂ ਦੇ ਕਲਾ ਅਧਿਆਪਕ ਇਸ ਕਾਫਲੇ ਨੂੰ ਅਗਾਂਹ ਤੋਰ ਰਹੇ ਹਨ। ਮਨੁੱਖੀ ਪੀੜਾ ਨੂੰ ਸਫਿਆਂ ਤੇ
ਚਿਤਰਨ ਵਾਲੇ ਅਜ਼ੀਜ਼ ਸਰੋਏ ਪੰਜਾਬੀ ਸਾਹਿਤ ਦੇ ਨੌਜਵਾਨ ਨਾਵਲਕਾਰ ਹਨ। ਉਹਨਾਂ ਨੇ ਆਪਣਾ ਸਾਹਿਤਕ ਸਫਰ
ਪੜ੍ਹਨ ਰੁੱਤੇ ਹੀ ਸ਼ੁਰੂ ਕਰ ਦਿੱਤਾ ਸੀ, ਜਦ ਉਹ ਦਸਵੀਂ ਜਮਾਤ ਵਿੱਚ ਹੀ ਪੜ੍ਹਦੇ ਸੀ। ‘ਬਨੇਰੇ ਖਾਮੋਸ਼ ਹਨ’ ਨਾਂ ਦੇ
ਕਾਵਿ—ਸੰਗ੍ਰਹਿ ਰਾਹੀਂ 2006 ਨੂੰ ਉਹਨਾਂ ਨੇ ਪੰਜਾਬੀ ਸਾਹਿਤ ਵਿੱਚ ਆਪਣੀ ਪਹਿਲੀ ਪੈੜ ਰੱਖੀ। ਅਜ਼ੀਜ਼ ਅਨੁਸਾਰ
ਉਸ ਅੰਦਰ ਕਵਿਤਾ ਦੀ ਬਜਾਇ ਨਾਵਲਾਂ ਦੇ ਬਹੁਤ ਵੱਡੇ ਪਲਾਟ ਪਏ ਸੀ। 2011 ਵਿੱਚ ਬਲਦੇਵ ਸੜਕਨਾਮਾ ਦੇ
ਥਾਪੜੇ ਨਾਲ ਨਿਮਨ ਕਿਸਾਨੀ ਅਤੇ ਦਲਿਤ ਸਰੋਕਾਰਾਂ ਨੂੰ ਰੂਪਮਾਨ ਕਰਦਾ ਪਹਿਲਾ ਨਾਵਲ, ਹਨੇਰੀ ਰਾਤ ਦੇ ਜੁਗਨੂੰ
ਪ੍ਰਾਕਸ਼ਤ ਹੋਇਆ। ਫਿਰ ਅਜ਼ੀਜ਼ ਨੇ ਨਾ ਪਿੱਛੇ ਮੁੜ ਕੇ ਵੇਖਿਆ ਤੇ ਨਾ ਹੀ ਹਿੰਮਤ ਹਾਰੀ। 2014 ਵਿੱਚ ਮਾਲਵਾ
ਖਿੱਤੇ ਨੇ ਗੰਭੀਰ ਸੰਕਟਾਂ ਨੂੰ ਨਾਵਲ ‘ਕੇਹੀ ਵਗੇ ਹਵਾ’ ਤੇ ਫਿਰ ਸੰਤਾਲੀ ਦੀ ਪੀੜਾ ਅਤੇ ਅਮਾਨਵੀ ਵੰਡ ਨੂੰ 2018
ਵਿੱਚ ਨਾਵਲ ‘ਆਪਣੇ ਲੋਕ’ ਰਾਹੀਂ ਸਫਿਆਂ ਤੇ ਚਿਤਰਿਆ।
ਉਸ ਦੇ ਨਾਵਲ ਆਪਣੇ ਲੋਕ ਨੂੰ ਜਿੱਥੇ ਚੜਦੇ ਪੰਜਾਬ ਦੇ ਪਾਠਕਾਂ ਨੇ ਰੱਜਵਾਂ ਪਿਆਰ ਦਿੱਤਾ, ਨਾਲ ਹੀ
ਲਹਿੰਦੇ ਪੰਜਾਬ ਵਿੱਚ ਇਹ ਨਾਵਲ ਐਨਾ ਮਕਬੂਲ ਹੋਇਆ, ਗੁਰਮੁਖੀ ਦੇ ਨਾਲ ਨਾਲ ਅਸਿਫ ਰਜਾ ਲਾਹੌਰ ਦੇ
ਯਤਨਾਂ ਸਦਕਾ ਸ਼ਾਹਮੁਖੀ ਵਿੱਚ ਅਨੁਵਾਦ ਹੋਇਆ। ਗੱਲ ਇੱਥੇ ਹੀ ਰੁਕਣ ਵਾਲੀ ਨਹੀਂ ਸੀ, ਫਿਰ ਇਹ ਨਾਵਲ
ਲਾਹੌਰ ਦੇ ਚਰਚਿਤ ਅਖਬਾਰ ‘ਡੇਲੀ ਭੁਲੇਖਾ’ ਵਿੱਚ ਲੜੀਵਾਰ ਅੱਧਾ ਵਰਾ ਪ੍ਰਕਾਸ਼ਤ ਹੁੰਦਾ ਰਿਹਾ।
ਅਜ਼ੀਜ਼ ਦੀ ਸਾਹਿਤ ਸਿਰਜਨਾ ਨੂੰ ਅਧਾਰ ਬਣਾ ਕੇ ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਵਿਖੇ ਐਮ.
ਫਿਲ. ਜਦਕਿ ਲਵਲੀ ਪ੍ਰੋਫੈਸਨਲ ਯੂਨੀਵਰਸਿਟੀ, ਜਲੰਧਰ ਵਿਖੇ ਖੋਜਾਰਥੀ ਪੀ. ਐਚ. ਡੀ. ਕਾਰਜ ਕਰ ਰਹੇ ਹਨ।


ਅਜ਼ੀਜ ਦੇ ਸ਼ਬਦਾਂ ਵਿੱਚ ਇਹ ਪ੍ਰਾਪਤੀ ਉਸ ਨੂੰ ਸਕੂਨ ਦੇਣ ਵਾਲੀ ਹੈ। ਜਿੱਥੇ ਅਜ਼ੀਜ਼ ਸਰੋਏ ਕਈ ਸਕੂਲਾਂ ਵਿੱਚ
ਬੱਚਿਆਂ ਦੇ ਰੂ ਬ ਰੂ ਹੋ ਚੁੱਕੇ ਹਨ, ਉਥੇ ਹੀ ਉਹਨਾਂ ਐਫ ਐਮ ਬਠਿੰਡਾ, ਹਰਮਨ ਰੇਡੀਓ ਸਟੇਸ਼ਨ, ਪਟਿਆਲਾ ਤੋਂ
ਬਿਨਾਂ ਏ ਵਨ ਪੰਜਾਬੀ ਚੈਨਲ ਤੋਂ ਸਰੋਤਿਆਂ ਨਾਲ ਆਪਣੀਆਂ ਕਵਿਤਾਵਾਂ, ਵਿਚਾਰ ਅਤੇ ਸਾਹਿਤ ਸਿਰਜਨਾ ਬਾਰੇ
ਅੰਦਰੂਨੀ ਗੱਲਾਂ ਸਾਂਝੀਆਂ ਕੀਤੀਆਂ ਹਨ।
ਅਜ਼ੀਜ਼ ਨੇ ਸਕੂਲੀ ਵਿਦਿਆਰਥੀ ਅੰਦਰ ਸਾਹਿਤਕ ਹੁਨਰ ਪੈਦਾ ਕਰਨ ਲਈ, ਸਕੂਲ ਵਿੱਚ ਕਰਵਾਏ ਜਾਂਦੇ
ਰੂ ਬ ਰੂ ਸਮਾਗਮਾਂ ਵਿੱਚ ਮੂਹਰਲੀਆਂ ਸਫਾਂ ਵਿੱਚ ਕੰਮ ਕੀਤਾ, ਲਗਾਤਾਰ ਦੋ ਵਾਰ ਸਕੂਲ ਮੈਗਜੀਨ ‘ਤਮੰਨਾ’ ਦੇ
ਸੰਪਾਦਕ ਵਜੋਂ ਕਾਰਜ ਕੀਤਾ ਅਤੇ ਕੁਲਰੀਆਂ ਸਕੂਲ ਜ਼ਿਲ੍ਹੇ ਦਾ ਕੀ, ਪੂਰੇ ਪੰਜਾਬ ਦਾ ਪਹਿਲਾ ਸਕੂਲ ਹੋਣਾ ਜਿੱਥੇ
ਉਹਨਾਂ ਨੇ ਲਗਭਗ ਦੋ ਸਾਲ ਪੰਦਰਵਾਹਾ ਕੰਧ ਮੈਗਜੀਨ ‘ਅੰਬਰ ਵੱਲ ਪ੍ਰਵਾਜ਼’ ਦੇ ਸੰਪਾਦਕ ਵਜੋਂ ਕਾਰਜ ਕਰਦਿਆਂ
ਆਪਣਾ ਸਾਹਿਤਕ ਫਰਜ ਨਿਭਾਇਆ।
ਸਾਹਿਤਕ ਕਾਰਜਾਂ ਤੋਂ ਅਜ਼ੀਜ਼ ਨੇ ਜ਼ਿਲ੍ਹਾ ਸਿੱਖਿਆ ਦਫਤਰ ਮਾਨਸਾ ਅਤੇ ਸਕੂਲ ਦੇ ਸਹਿਯੋਗ ਨਾਲ ਦੋ ਵਾਰ
ਜ਼ਿਲ੍ਹਾ ਪੱਧਰੀ ਪੇਂਟਿੰਗ ਮੁਕਾਬਲਿਆਂ ਦੇ ਨਾਲ ਨਾਲ ਕਲਾ ਪ੍ਰਦਰਸ਼ਨੀਆਂ ਦਾ ਆਯੋਜਨ ਕੀਤਾ। ਇਹਨਾਂ ਕਲਾ
ਪ੍ਰਦਰਸ਼ਨੀਆਂ ਵਿੱਚ ਲਗਭਗ 15 ਚਿੱਤਰਕਾਰਾਂ, ਬੁੱਤ ਘਾੜਿਆਂ ਤੋਂ ਬਿਨਾਂ ਸ ੈਂਕੜੇ ਪ੍ਰਤੀਯੋਗੀਆਂ ਨੇ ਭਾਗ ਲਿਆ।
ਉਸ ਦੇ ਸਾਹਿਤਕ ਕਾਰਜਾਂ ਬਦਲੇ ਅਸਾਮ ਦੇ ਰਾਸ਼ਟਰੀ ਯੁਵਾ ਮੰਚ ਵੱਲੋਂ ਜੂਨ 2018 ਵਿੱਚ ਵਿਸੇਸ਼ ਸਨਮਾਨ
ਅਤੇ ਮਾਲਵਾ ਸਾਹਿਤ ਸਭਾ ਬਰਨਾਲਾ ਵੱਲੋਂ ਸਨਮਾਨਤ ਕੀਤਾ ਗਿਆ।
‘ਜੋ ਵੀ ਮੇਰੇ ਵਿਹੜੇ ਆਇਆ, ਬਦਲ ਗਈਆਂ ਤਕਦੀਰਾਂ’ ਉਸ ਦੀਆਂ ਮਕਬੂਲ ਕਾਵਿ—ਪੰਕਤੀਆਂ ਹਨ।
ਇਹ ਕਾਵਿ—ਟੁਕੜੀਆਂ ਐਨੀਆਂ ਮਕਬੂਲ ਹੋਈਆਂ ਕਿ ਪੰਜਾਬ ਦੇ ਅਨੇਕ ਸਕੂਲਾਂ ਵਿੱਚ ਲਿਖੀਆਂ ਗਈਆਂ।

ਵਿਭਾਗ ਵੱਲੋਂ ਮੰਗੀਆਂ ਪੁਸਤਕਾਂ ਲਈ ਉਹਨਾਂ ਨੇ ਸਕੂਲੀ ਸਿੱਖਿਆ ਦੀ ਪਰਤਾਂ ਉਧੇੜਦਾ ਨਾਵਲ ‘ਰਾਹ
ਦਸੇਰੇ’ ਲਿਖਿਆ ਹੈ। ਉਪਰੋਕਤ ਤੋਂ ਬਿਨਾਂ ਉਹ ਦੋ ਨਾਵਲਾਂ ‘ਨਿੱਕੇ ਵੱਡੇ ਯੁੱਧ’ ਅਤੇ ਭੀਰੀ ਤੇ ਲਗਾਤਾਰ ਕੰਮ ਕਰ
ਰਿਹਾ ਹੈ।
ਪ੍ਰਸਿੱਧ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ, ਬਲਵੀਰ ਪਰਵਾਨਾ, ਸਾਂਵਲ ਧਾਮੀ, ਆਲੋਚਕ ਨਿਰੰਜਨ
ਬੋਹਾ, ਜੇ. ਬੀ. ਸੇਖੋਂ, ਡਾ. ਹਰਿੰਦਰ ਸਿੰਘ ਤੁੜ ਉਸ ਦੀ ਸਾਹਿਤ ਲੇਖਣੀ ਤੋਂ ਬਹੁਤ ਖੁਸ਼ ਹਨ।
ਅੰਤ ਵਿੱਚ ਜਿੱਥੇ ਜਿਲ੍ਹਾ ਸਿੱਖਿਆ ਦਫਤਰ ਦੀ ਪੂਰੀ ਟੀਮ ਨੇ ਅਜ਼ੀਜ ਦੇ ਚੰਗੇਰੇ ਭਵਿੱਖ ਦੀ ਕਾਮਨਾ ਕੀਤੀ,
ਨਾਲ ਹੀ ਸਟੇਟ ਐਵਾਰਡੀ ਬਲਵਿੰਦਰ ਸਿੰਘ ਬੁਢਲਾਡਾ, ਸ਼ਾਇਰ ਸੱਤਪਾਲ ਭੀਖੀ, ਅਵਤਾਰ ਦੋਦੜਾ, ਜਸਮੀਤ
ਬਹਿਣੀਵਾਲ, ਮੱਖਣ ਖੁਡਾਲ, ਧਰਮਿੰਦਰ ਸੇਖੋਂ, ਡਾ. ਕੁਲਦੀਪ ਸਿੰਘ ਦੀਪ, ਦਰਸ਼ਨ ਬਰੇਟਾ, ਦਿਲਬਾਗ ਰਿਉਂਦ,
ਗੁਲਾਬ ਸਿੰਘ, ਭੋਜ਼ ਰਾਜ ਸਿੰਗਲਾ ਆਦਿ ਨੇ ਉਹਨਾਂ ਨੂੰ ਵਧਾਈ ਦਿੰਦਿਆਂ ਹੋਰ ਚੰਗੇਰੀਆਂ ਕਿਰਤਾਂ ਦੀ ਆਸ
ਜਤਾਈ
——————————————————————————————————————————————————————

NO COMMENTS