*ਸਾਹਮਣੇ ਆ ਰਹੇ ਟਰੈਕਟਰ ਨੇ ਮੋਟਰ ਸਾਈਕਲ ਨੂੰ ਮਾਰੀ ਟੱਕਰ, ਜਖਮੀ*

0
148

ਬੁਢਲਾਡਾ 28 ਨਵੰਬਰ (ਸਾਰਾ ਯਹਾਂ/ਮਹਿਤਾ ਅਮਨ) ਸਥਾਨਕ ਸ਼ਹਿਰ ਦੇ ਬਿਜਲੀ ਬੋਰਡ ਨਜਦੀਕ ਸਾਹਮਣੋ ਆ ਰਹੀ ਟਰੈਕਟਰ ਟਰਾਲੀ ਨੇ ਇੱਕ ਦਮ ਸੱਜੇ ਪਾਸੇ ਮੋੜਨ ਤੇ ਮੋਟਰ ਸਾਈਕਲ ਦੀ ਟੱਕਰ ਹੋਣ ਕਾਰਨ ਇੱਕ ਵਿਅਕਤੀ ਦੇ ਜਖਮੀ ਹੋਣ ਦਾ ਸਮਾਚਾਰ ਮਿਲਿਆ ਹੈ। ਪੁਲਿਸ ਨੂੰ ਦਿੱਤੇ ਬਿਆਨ ਅਨੁਸਾਰ ਤਜਿੰਦਰਪਾਲ ਸਿੰਘ ਟਿੰਕੂ ਵਾਸੀ ਗਊਸ਼ਾਲਾ ਰੋਡ ਬੁਢਲਾਡਾ ਨੇ ਦੱਸਿਆ ਕਿ ਉਹ ਨੈਸ਼ਨਲ ਪਬਲਿਕ ਸਕੂਲ ਬੱਛੋਆਣਾ ਦਾ ਅਧਿਆਪਕ ਹੈ ਬਿਜਲੀ ਬੋਰਡ ਦੇ ਨਜਦੀਕ ਭੀਖੀ ਵਾਲੇ ਪਾਸੇ ਜਾ ਰਿਹਾ ਸੀ ਕਿ ਅਚਾਨਕ ਭੀਖੀ ਪਾਸੋ ਆ ਰਹੇ ਟਰੈਕਟਰ ਟਰਾਲੀ ਦੇ ਡਰਾਇਵਰ ਨੇ ਇੱਕ ਦਮ ਉਸਦੇ ਅੱਗੇ ਵੱਲ ਮੋੜ ਦਿੱਤਾ ਜਿਸ ਕਾਰਨ ਉਸਨੂੰ ਕਾਫੀ ਸੱਟਾ ਲੱਗੀਆਂ। ਪੁਲਿਸ ਨੇ ਟਰੈਕਟਰ ਦੇ ਡਰਾਈਵਰ ਸੀਤਾ ਰਾਮ ਦੇ ਖਿਲਾਫ ਧਾਰਾ 279, 337, 338, 427 ਅਧੀਨ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ।

NO COMMENTS