*ਸਾਲ 2009 ਵਿੱਚ ਸਿੱਖਿਆ ਵਿਭਾਗ ਪੰਜਾਬ ਦਾ ਪਹਿਲਾ ਪ੍ਰਸ਼ੰਸਾ ਪੱਤਰ ਪ੍ਰਾਪਤ ਕਰ ਚੁੱਕੀ ਹੈ ਇਹ ਸਮਾਰਟ ਕੰਪਿਊਟਰ ਲੈਬ)*

0
27

ਬੁਢਲਾਡਾ 9 ਅਗਸਤ((ਸਾਰਾ ਯਹਾਂ/ਅਮਨ ਮੇਹਤਾ)      ਸਰਕਾਰੀ ਹਾਈ ਸਕੂਲ ਰਾਮਪੁਰ ਮੰਡੇਰ ਜ਼ਿਲ੍ਹਾ ਮਾਨਸਾ ਦੀ  ਸੁਪਰ ਸਮਾਰਟ ਕੰਪਿਊਟਰ ਲੈਬ ਦਾ ਉਦਘਾਟਨ ਸਕੂਲ ਦੇ ਵਿਦਿਆਰਥੀਆਂ ਵੱਲੋਂ  ਕੀਤਾ ਗਿਆ।  ਅੰਜੂ ਗੁਪਤਾ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ ਸਿੱਖਿਆ) ਮਾਨਸਾ ਨੇ ਦੱਸਿਆ ਕਿਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੀ ਪਹਿਲੀ ਸੁਪਰ ਸਮਾਰਟ ਕੰਪਿਊਟਰ ਲੈਬ ਬਣ ਕੇ ਤਿਆਰ ਹੋ ਗਈ ਹੈ। ਇਸ ਸਕੂਲ ਦੇ ਕੰਪਿਊਟਰ ਅਧਿਆਪਕ ਪਰਵਿੰਦਰ ਸਿੰਘ ਵੱਲੋਂ ਆਪਣੇ ਵਿਸ਼ੇ ਨੂੰ ਬਿਹਤਰ ਬਣਾਉਣ ਲਈ ਲਾਜਵਾਬ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ। ਸੂਚਨਾ ਤਕਨਾਲੋਜੀ ਦੇ ਖੇਤਰ  ਵਿੱਚ ਵਿਦਿਆਰਥੀਆਂ ਨੂੰ ਅੱਗੇ ਲੈਕੇ ਜਾਣ ਲਈ ਵੱਖ ਵੱਖ ਤਰ੍ਹਾਂ ਦੇ ਕੰਪਿਊਟਰ ਸਾਇੰਸ ਵਿਸ਼ੇ ਨਾਲ ਕੁਇਜ਼ ਮੁਕਾਬਲੇ ਭਾਸ਼ਣ ਮੁਕਾਬਲੇ ਅਤੇ ਹੋਰ ਕਈ ਤਰ੍ਹਾਂ ਦੇ ਈਵੈਂਟਸ ਕਰਵਾਏ ਜਾਂਦੇ ਹਨ, ਤਾਂ ਕਿ ਵਿਦਿਆਰਥੀ ਸਮੇਂ ਨਾਲ ਸੂਚਨਾ ਤਕਨਾਲੋਜੀ ਦੇ ਨਾਲ ਜੁੜੇ ਰਹਿਣ। ਕੋਰੋਨਾ ਮਹਾਮਾਰੀ ਦੌਰਾਨ ਸੂਚਨਾ ਤਕਨਾਲੋਜੀ ਨੇ ਸਾਡੇ ਸਿੱਖਿਆ ਤੰਤਰ ਨੂੰ ਅੱਗੇ ਲਿਜਾਣ ਵਿਚ ਸਾਡੀ ਬੇਹੱਦ ਸਹਾਇਤਾ ਕੀਤੀ ਹੈ ਅਤੇ ਸਾਡਾ ਸਕੂਲ ਸਿੱਖਿਆ ਵਿਭਾਗ ਪੰਜਾਬ ਪੂਰੇ ਭਾਰਤ ਵਿੱਚੋਂ ਪਹਿਲੇ ਨੰਬਰ ਤੇ ਆਇਆ ਹੈ। ਜਗਰੂਪ ਸਿੰਘ ਭਾਰਤੀ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਮਾਨਸਾ ਨੇ ਦੱਸਿਆ ਕਿ ਇਸ ਅਧਿਆਪਕ ਨੇ ਆਪਣੀ ਨੌਕਰੀ ਜੁਆਇਨ ਕਰਨ ਤੋਂ ਲੈ ਕੇ ਹੁਣ ਤਕ ਆਪਣੀਆਂ ਬਿਹਤਰ ਸੇਵਾਵਾਂ ਸਕੂਲ ਸਿੱਖਿਆ ਵਿਭਾਗ ਪੰਜਾਬ ਨੂੰ ਦਿੱਤੀਆਂ ਹਨ। ਡਾ. ਬੂਟਾ ਸਿੰਘ ਸੇਖੋਂ ਪ੍ਰਿੰਸੀਪਲ ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ ਅਹਿਮਦਪੁਰ ਨੇ ਦੱਸਿਆ ਕਿ ਸ਼ੁਰੂ ਤੋਂ ਹੀ ਇਸ ਸਕੂਲ ਦੀ ਕੰਪਿਊਟਰ ਲੈਬ ਨੇ ਵੱਖ ਵੱਖ ਸਮੇਂ ਤੇ ਪੁਰਸਕਾਰ ਪ੍ਰਾਪਤ ਕੀਤੇ ਅਤੇ ਇਸ ਸੰਸਥਾ ਵਿਚ ਪੜ੍ਹ ਕੇ ਵਿਦਿਆਰਥੀਆਂ ਨੇ ਸਰਕਾਰੀ ਗੈਰ ਸਰਕਾਰੀ ਨੌਕਰੀਆਂ ਵਿਛ ਗਏ ਹਨ। ਸਕੂਲ ਮੁਖੀ ਸ੍ਰੀਮਤੀ ਆਰਤੀ ਦੇਵੀ ਨੇ ਦੱਸਿਆ ਕਿ ਇਸ ਸਕੂਲ ਦੀ ਕੰਪਿਊਟਰ ਲੈਬ ਪਿਛਲੇ ਬਾਰਾਂ ਸਾਲ ਪਹਿਲਾਂ ਸਮਾਰਟ ਕੰਪਿਊਟਰ ਬਣ ਚੁੱਕੀ ਸੀ।  ਉਸ ਸਮੇਂ ਮਾਨਯੋਗ ਡੀ.ਜੀ.ਐਸ.ਈ. ਸ੍ਰੀ ਕ੍ਰਿਸ਼ਨ ਕੁਮਾਰ ਜੀ ਵੱਲੋਂ ਇਸ ਸਕੂਲ ਸਕੂਲ ਦੀ ਕੰਪਿਊਟਰ ਲੈਬ ਨੂੰ ਸਮਾਰਟ ਬਣਾਉਣ ਬਦਲੇ ਇਸ ਸਕੂਲ ਦੇ ਕੰਪਿਊਟਰ ਅਧਿਆਪਕ ਸ੍ਰੀ ਪਰਵਿੰਦਰ ਸਿੰਘ ਨੂੰ ਵਿਸ਼ੇਸ਼ ਤੌਰ ਤੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਤ ਕੀਤਾ ਸੀ। ਕੰਪਿਊਟਰ ਲੈਬ ਵਿਚ ਵਿਦਿਆਰਥੀਆਂ ਲਈ ਕੰਪਿਊਟਰ ਸਾਇੰਸ ਵਿਸ਼ੇ ਦੀ ਸਿੱਖਿਆ ਦੇਣ ਲਈ ਵੱਖ ਵੱਖ ਤਰ੍ਹਾਂ ਦੀਆਂ ਤਕਨੀਕਾਂ ਦੀ ਵਰਤੋਂ ਕੀਤੀ ਜਾਂਦੀ ਰਹੀ ਹੈ। ਜਿਸ ਵਿਚ ਕੰਪਿਊਟਰ ਹਾਰਡਵੇਅਰ ਸਬੰਧੀ  ਵਿਦਿਆਰਥੀਆਂ ਨੂੰ ਭੌਤਿਕ ਹਿੱਸਿਆਂ ਸੰਬੰਧੀ ਹਾਰਡਵੇਅਰ ਮਿਊਂਜ਼ੀਅਮ ਤਿਆਰ ਕੀਤਾ ਗਿਆ ਹੈ। ਜਿਸ ਤੋਂ ਕੰਪਿਊਟਰ ਦੇ ਭੌਤਿਕ ਹਿੱਸਿਆਂ ਬਾਰੇ ਜਾਣਕਾਰੀ ਪ੍ਰਾਪਤ  ਹੁੰਦੀ ਹੈ। ਇਸ ਸਮਾਰਟ ਕੰਪਿਊਟਰ ਲੈਬ ਨੇ ਪਿਛਲੇ ਤਿੰਨ ਸਾਲਾਂ ਦੌਰਾਨ ਸਕੂਲ ਸਿੱਖਿਆ ਵਿਭਾਗ ਪੰਜਾਬ ਦੁਆਰਾ ਚਲਾਏ ਗਏ “ਮਿਸ਼ਨ ਸਵੱਛ ਕੰਪਿਊਟਰ ਲੈਬ” ਮੁਕਾਬਲਿਆਂ ਵਿੱਚ ਜ਼ਿਲ੍ਹਾ ਮਾਨਸਾ ਵਿੱਚ ਅੱਵਲ ਸਥਾਨ ਹਾਸਲ ਕੀਤੇ ਹਨ। ਕੰਪਿਊਟਰ ਸਾਇੰਸ ਵਿਸ਼ੇ ਨੂੰ ਹੋਰ ਬਿਹਤਰ ਬਣਾਉਣ ਲਈ ਇਸ ਸਕੂਲ ਵਿੱਚ ਸੂਚਨਾ ਤਕਨਾਲੋਜੀ ਪਾਰਕ ਸਥਾਪਤ ਕੀਤਾ ਜਾ ਰਿਹਾ ਹੈ, ਜਿਸ ਰਾਹੀਂ ਵਿਦਿਆਰਥੀਆਂ ਨੂੰ ਕੰਪਿਊਟਰ ਸਾਇੰਸ ਵਿਸ਼ੇ ਦੇ ਵੱਖ ਵੱਖ  ਭਾਗਾਂ ਬਾਰੇ ਜਾਣਕਾਰੀ ਪ੍ਰਾਪਤ ਕਰਨੀ ਹੋਰ ਆਸਾਨ ਹੋ ਜਾਵੇਗੀ। ਸਕੂਲੀ  ਵਿਦਿਆਰਥੀਆਂ ਨੇ ਦੱਸਿਆ ਕਿ ਸਾਨੂੰ ਅੱਜ ਦੇ ਸਮੇਂ ਮੁਤਾਬਕ ਬਿਹਤਰ ਤਰੀਕੇ ਨਾਲ ਇਸ ਸਕੂਲ ਵਿੱਚ ਪੜ੍ਹਾਈ ਕਰਾਈ ਜਾਂਦੀ ਹੈ।  ਇਸ ਕੰਪਿਊਟਰ ਲੈਬ ਦੇ ਸਮਾਰਟ ਬਣਨ ਨਾਲ ਸਾਨੂੰ ਆਪਣੀ ਪੜ੍ਹਾਈ ਕਰਨ ਵਿੱਚ ਹੋਰ ਸੌਖ ਮਿਲੇਗੀ ਅਤੇ ਅਸੀਂ ਸੂਚਨਾ ਤਕਨਾਲੋਜੀ ਦੇ ਖੇਤਰ ਵਿੱਚ  ਹੋਰ ਅੱਗੇ ਜਾ ਸਕਦੇ ਹਾਂ। ਵਿਦਿਆਰਥੀ ਨੇ ਦੱਸਿਆ ਕਿ ਸਕੂਲ ਵਿਚ ਪੜ੍ਹਾਈ ਦਾ ਬਹੁਤ ਵਧੀਆ ਮਾਹੌਲ  ਹੈ। ਇਸ ਸਕੂਲ ਵਿੱਚ ਪੜ੍ਹ ਕੇ ਇਸ ਪਿੰਡ ਦੇ ਬਹੁਤ ਸਾਰੇ ਵਿਦਿਆਰਥੀਆਂ ਨੇ ਸਰਕਾਰੀ ਨੌਕਰੀਆਂ ਪ੍ਰਾਪਤ ਕੀਤੀਆਂ ਹਨ।

NO COMMENTS