*ਸਾਲਾਨਾ ਜੋੜ ਮੇਲੇ ਦੌਰਾਨ ਲਗਾਏ ਕੈਂਪ ਚ 45 ਯੂਨਿਟ ਖੂਨਦਾਨ ਕੀਤਾ*

0
32

ਸਰਦੂਲਗੜ੍ਹ/ਝੁਨੀਰ 15 ਜੂਨ  (ਸਾਰਾ ਯਹਾਂ/ਬਲਜੀਤ ਪਾਲ ): ਡੇਰਾ ਸ੍ਰੀ ਮਹਾਰਾਜ ਜੰਗ ਸਿੰਘ ਜੀ ਦੇ ਸਾਲਾਨਾ ਜੋੜ ਮੇਲੇ ਦੌਰਾਨ ਖੂਨਦਾਨ ਕੈਂਪ ਲਗਾਇਆ ਗਿਆ। ਜਾਣਕਾਰੀ ਦਿੰਦਿਆਂ ਮਨਜੀਤ ਸਿੰਘ ਅਤੇ ਹਰਬੰਸ ਸਿੰਘ ਸਿੱਧੂ ਨੇ ਦੱਸਿਆ ਕਿ ਸ੍ਰੀ ਮਹਾਰਾਜ ਜੰਗ ਸਿੰਘ ਦੀ 52ਵੀਂ ਬਰਸੀ ਮੌਕੇ ਜੁੜੇ ਜੋੜ ਮੇਲੇ ਦੌਰਾਨ ਸਮੂਹ ਸੰਗਤ ਪਿੰਡ ਦੇ ਸਮੂਹ ਨੌਜਵਾਨਾਂ ਵੱਲੋਂ ਡੇਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਇਕ ਖੂਨਦਾਨ ਕੈਂਪ ਲਗਾਇਆ ਗਿਆ। ਇਸ ਖੂਨਦਾਨ ਕੈਂਪ ਦਾ ਉਦਘਾਟਨ ਡੇਰੇ ਦੇ ਮੁੱਖ ਸੇਵਾਦਾਰ ਬਾਬਾ ਕੌਰ ਸਿੰਘ ਜੀ ਵੱਲੋਂ ਕੀਤਾ ਗਿਆ। ਕੈਂਪ ਦੌਰਾਨ ਸਿਵਲ ਹਸਪਤਾਲ ਮਾਨਸਾ ਦੇ ਬਲੱਡ ਬੈਂਕ ਦੀ ਟੀਮ ਖੂੁਨ ਇਕੱਤਰ ਕਰਨ ਲਈ ਪਹੁੰਚੀ। ਇਸ ਮੌਕੇ 45 ਸਵੈ-ਇੱਛਤ ਖੂਨਦਾਨੀਆਂ ਵੱਲੋਂ ਖੂਨਦਾਨ ਕੀਤਾ ਗਿਆ। ਇਸ ਮੌਕੇ ਬੋਲਦਿਆਂ ਮੈਡੀਕਲ ਅਫਸਰ ਰਣਜੀਤ ਰਾਏ ਨੇ ਕਿਹਾ ਕਿ ਖ਼ੂਨਦਾਨ ਇੱਕ ਮਹਾਦਾਨ ਹੈ। ਖ਼ੂਨਦਾਨ ਕਰਕੇ ਅਸੀਂ ਖੂਨ ਦੀ ਕਮੀ ਨਾਲ ਮਰਨ ਵਾਲੀਆਂ ਕੀਮਤੀ ਜਾਨਾਂ ਨੂੰ ਬਚਾ ਸਕਦੇ ਹਾਂ। ਉਨ੍ਹਾਂ ਕਿਹਾ ਕਿ ਮਨੁੱਖੀ ਖੂੂਨ ਨੂੰ ਫੈਕਟਰੀਆਂ ਵਿਚ ਪੈਦਾ ਨਹੀਂ ਕੀਤਾ ਜਾ ਸਕਦਾ ਮਨੁੱਖੀ ਖੂਨ ਦੀ ਪੂਰਤੀ ਸਿਰਫ਼ ਮਨੁੱਖੀ ਖੂਨ ਰਾਹੀਂ ਕੀਤੀ ਜਾ ਸਕਦੀ ਹੈ। ਇਸ ਲਈ ਹਰ 18 ਸਾਲ ਤੋਂ 60 ਸਾਲ ਤੱਕ ਦਾ ਹਰ ਤੰਦਰੁਸਤ ਵਿਅਕਤੀ ਖੂਨਦਾਨ ਕਰ ਸਕਦਾ ਹੈ। ਹਰ ਵਿਅਕਤੀ ਨੂੰ ਆਪਣੀ ਜ਼ਿੰਦਗੀ ਵਿਚ ਖੂਨਦਾਨ ਜ਼ਰੂਰ ਕਰਨਾ ਚਾਹੀਦਾ ਹੈ ਤਾਂ ਕਿ ਖੂਨ ਦੀ ਕਮੀ ਨਾਲ ਹੋਣ ਵਾਲੀਆਂ ਮੌਤਾਂ ਦੀ ਦਰ ਨੂੰ ਘਟਾਇਆ ਜਾਵੇ। ਕੈੰਪ ਅਤੇ ਸਲਾਨਾਂ ਜੋੜ ਮੇਲੇ ਦੌਰਾਨ ਜ਼ਿਲਾ ਪ੍ਰੀਸ਼ਿਦ ਦੇ ਚੇਅਰਮੈਨ ਬਿਕਰਮ ਮੋਫਰ ਨੇ ਵਿਸ਼ੇਸ ਤੌਰ ਤੇ ਹਾਜਰੀ ਲਗਵਾਈ। ਇਸ ਮੌਕੇ ਸਰਪੰਚ ਕੁਲਵਿੰਦਰ ਸਿੰਘ, ਕਿਸਾਨ ਆਗੂ ਹਰਦੇਵ ਸਿੰਘ ਕੋਟ ਧਰਮੂ, ਗੁਰਪ੍ਰੀਤ ਸਿੰਘ ਭੰਮੇ, ਡਾ. ਹਰਦੇਵ ਸਿੰਘ ਕੋਰਵਾਲਾ ਸਮੂਹ ਪਿੰਡ ਵਾਸੀ ਆਦਿ ਅਤੇ ਸਿੱਖ ਸੰਗਤ ਹਾਜ਼ਰ ਸਨ।

NO COMMENTS