*ਸਾਰੀ ਮਾਨਸਾ ਦਾ ਬੁਰਾ ਹਾਲ- ਕਿਸ ਕੋਲ ਦੁਖੜਾ ਰੋਈਏ ਜਾਕੇ/ਮਾਨਸਾ ਦਾ ਨਹੀਂ ਕੋਈ ਵਾਲੀਵਾਰਿਸ*

0
112

ਮਾਨਸਾ, 05 ਜਨਵਰੀ- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) : ਮਾਨਸਾ ਜ਼ਿਲ੍ਹੇ ਨੂੰ ਅੱਜ ਤੱਕ ਕੋਈ ਵਾਲੀਵਾਰਿਸ ਨਹੀਂ ਮਿਲਿਆ ਜੋ ਮਾਨਸਾ ਦੀ ਸਾਰ ਲੈ ਸਕੇ। ਆਮ ਆਦਮੀ ਪਾਰਟੀ ਦਾ ਚੁਣਿਆ ਹੋਇਆ ਇੱਕ MLA ਕਈ ਸੀਨੀਅਰ ਆਗੂ ਜੋ ਆਪਣੇ ਆਪ ਨੂੰ MLA ਤੋਂ ਘੱਟ ਨਹੀਂ ਸਮਝਦੇ ਪਰ ਉਹ ਸਿਰਫ਼ ਤੇ ਸਿਰਫ਼ ਫੋਟੋਆਂ ਖਿਚਵਾਉਣ ਲਈ ਹੀ ਨੇ। ਸਾਰਾ ਸ਼ਹਿਰ ਗੰਦਗੀ ਨਾਲ ਭਰਿਆ ਪਿਆ ਹੈ ਇਨ੍ਹਾਂ ਰਸਤਿਆਂ ਤੋਂ ਹੀ ਲੀਡਰ ਲੰਘਦੇ ਹਨ, ਪਰ ਇਨ੍ਹਾਂ ਨੂੰ ਇਹ ਦਿਸਦਾ ਨਹੀਂ। ਸਹਿਰ ਦੇ ਮੇਨ ਬਜਾਰਾਂ , ਗਲ਼ੀਆਂ ਵਿੱਚ ਥਾਂ ਥਾਂ ਤੇ ਸਿਵਰੇਜ ਦਾ ਓਵਰਫਲੋਹ ਬਿਨਾ ਬਾਰਿਸ ਹੋਏ ,ਬਾਬਾ ਭਾਈ ਗੁਰਦਾਸ ਟੋਭੇ ਵਿੱਖੇ ਕੁੜੇ ਵਾਲੀ ਮਸੀਨ ਨਾਲ ਫੋਟੋਆ ਤਾ ਬਹੁਤ ਹੋ ਗਈਆ ਸੀ ਮਿਠਾਈਆਂ ਵੀ ਵੰਡ ਦਿੱਤੀਆਂ ਸੀ। ਪਰ ਮਾਨਸਾ ਸਹਿਰ ਦਾ ਹਾਲ ਉਸੇ ਤਰ੍ਹਾਂ ਦਾ ਹੈ ਜਿਸ ਤਰ੍ਹਾਂ ਪੁਰਾਣੀਆਂ ਸਰਕਾਰਾਂ ਵੇਲੇ ਸੀ। ਮਾਨਸਾ ਸਹਿਰ ਦੇ ਮੇਨ ਗਊਸ਼ਾਲਾ ਮਾਰਕਿਟ ਜਿਥੇ ਸਾਰੇ ਮਾਨਸਾ ਜ਼ਿਲ੍ਹੇ ਦੇ ਲੋਕ ਹਜ਼ਾਰਾਂ ਦੀ ਗਿਣਤੀ ਵਿੱਚੋਂ ਇਸ ਜਗ੍ਹਾ ਤੋਂ ਲੰਘਦੇ ਹਨ ।ਦੁਕਾਨਦਾਰ ਗੰਦੇ ਪਾਣੀ ਕਾਰਨ ਦੁਕਾਨਾ ਬੰਦ ਕਰਨ ਲਈ ਮਜਬੂਰ ਹਨ । ਮਾਨਸਾ ਦੇ ਸਮੂਹ ਦੁਕਾਨਦਾਰਾਂ ਨੇ ਕਿਹਾ ਕਿ ਮਾਨਸਾ ਦਾ ਕੋਈ ਰਾਜਾ ਬਾਬੂ ਨਹੀਂ ਕਿਸ ਨੂੰ ਦੁੱਖ ਸੁਣਾਇਆ ਜਾਵੇ ਇਹ ਵੀ ਨਹੀ ਪਤਾ ਲੱਗਦ, ਦੁਕਾਨਦਾਰਾਂ ਨੇ ਦੱਸਿਆ ਹਲਕਾ ਵਿਧਾਇਕ ਦੇ ਧਿਆਨ ਵਿੱਚ ਲਿਆ ਚੁੱਕੇ ਹਾ ਪਰ ਪਰਨਾਲਾ ਫਿਰ ਵੀ ਉੱਥੇ ਦਾ ਉੱਥੇ ਹੈ।

NO COMMENTS