*ਸਾਬਕਾ ਵਿਧਾਇਕ ਸੁਖਪਾਲ ਖਹਿਰ ਗ੍ਰਿਫ਼ਤਾਰ*

0
175

ਚੰਡੀਗੜ੍ਹ 11,ਨਵੰਬਰ (ਸਾਰਾ ਯਹਾਂ/ਬਿਊਰੋ ਨਿਊਜ਼): ਸਾਬਕਾ ਵਿਧਾਇਕ ਸੁਖਪਾਲ ਖਹਿਰ ਨੂੰ  ED ਵੱਲੋਂ ਗ੍ਰਿਫ਼ਤਾਰ ਕੀਤਾ ਗਿਆ। ED ਨੇ ਖਹਿਰਾ ਨੂੰ ਬਿਆਨ ਦਰਜ ਕਰਵਾਉਣ ਲਈ ਚੰਡੀਗੜ੍ਹ ਬੁਲਾਇਆ ਸੀ, ਜਿਸ ਮਗਰੋਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਪੰਜਾਬ ‘ਚ ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਸੁਖਪਾਲ ਖਹਿਰਾ ਨੂੰ ਈਡੀ ਨੇ ਮਨੀ ਲਾਂਡਰਿੰਗ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ।ਇਹ ਸਾਰਾ ਮਾਮਲਾ 2015 ਦਾ ਹੈ।ਅਬੋਹਰ ‘ਚ ਡਰਗੱਜ਼ ਤਸਕਰੀ ਦੇ ਆਰੋਪ ‘ਚ 9 ਲੋਕ ਗ੍ਰਿਫ਼ਤਾਰ ਹੋਏ ਸੀ।ਖਹਿਰਾ ਤੇ ਇਸਦੇ ਸੰਪਰਕ ਵਿੱਚ ਹੋਣ ਅਤੇ ਮੰਨੀ ਲੌਂਡਰਿੰਗ ਕਰਨ ਦੇ ਇਲਜ਼ਾਮ ਲਗੇ ਸੀ।9 ਮਾਰਚ ਨੂੰ ਖਹਿਰਾ ਦੀ ਚੰਡੀਗੜ੍ਹ ਰਿਹਾਇਸ਼ ‘ਤੇ ED ਨੇ ਛਾਪਾ ਮਾਰਿਆ ਸੀ।

ਖਹਿਰਾ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਜਿੱਤਿਆਂ ਸੀ।ਆਪ ਦੇ CLP ਲੀਡਰ ਬਣੇ ਪਰ ਹਾਈਕਮਾਨ ਨਾਲ ਅਣਬਣ ਹੋਣ ਕਾਰਨ ਉਨ੍ਹਾਂ ਨੂੰ ਸਸਪੈਂਡ ਕਰ ਦਿੱਤਾ ਗਿਆ।ਇਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਪੰਜਾਬ ਏਕਤਾ ਪਾਰਟੀ ਬਣਾਈ।

ਇਸ ਮਗਰੋਂ ਸਤੰਬਰ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਕਾਂਗਰਸ ਵਿੱਚ ਸ਼ਾਮਲ ਕਰ ਲਿਆ।ਖਹਿਰ ਨੇ ਆਪਣਾ ਅਸਤੀਫ਼ਾ ਸਪੀਕਰ ਨੂੰ ਭੇਜਿਆ ਸੀ ਜਿਸਨੂੰ ਉਨ੍ਹਾਂ ਮਨਜ਼ੂਰ ਕਰ ਲਿਆ ਸੀ।

NO COMMENTS