*ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਨਾਂਅ ਰਹਿੰਦੀ ਦੁਨੀਆਂ ਤੱਕ ਅਮਰ ਰਹੇਗਾ— ਹਰਿੰਦਰ ਸਾਹਨੀ*

0
47

ਬੁਢਲਾਡਾ 27 ਅਪ੍ਰੈਲ (ਸਾਰਾ ਯਹਾਂ/  ਅਮਨ ਮਹਿਤਾ) ਸਿਆਸਤ ਦੇ ਬਾਬਾ ਬੋਹੜ ਕਹੇ ਜਾਂਦੇ ਸਾਬਕਾ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦੇ ਅਕਾਲ ਚਲਾਣੇ ਨਾਲ ਜਿੱਥੇ ਦੇਸ਼ ਭਰ ਚ ਸੋਗ ਦੀ ਲਹਿਰ ਹੈ ਉਥੇ ਅਕਾਲੀ ਵਰਕਰਾਂ ਵਿੱਚ ਸੋਗ  ਦੀ ਲਹਿਰ ਹੈ। ਪੰਜਾਬ ਦੇ 6 ਵਾਰ ਮੁੱਖ ਮੰਤਰੀ ਰਹਿ ਚੁੱਕੇ ਪ੍ਰਕਾਸ਼ ਸਿੰਘ ਬਾਦਲ ਦੇ ਦਿਹਾਂਤ ਕਾਰਨ ਇਲਾਕੇ ਚ ਸੌਂਕ ਦੀ ਲਹਿਰ ਫੈਲ ਗਈ। ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਤੋਂ ਇਲਾਵਾ ਵੱਖ ਵੱਖ ਸਿਆਸੀ ਪਾਰਟੀ ਦੇ ਆਗੂਆਂ ਨੇ ਸਿਆਸਤ ਦੇ ਬਾਬਾ ਬੌਹੜ ਸ੍ਰ. ਪ੍ਰਕਾਸ਼ ਸਿੰਘ ਬਾਦਲ ਦੀ ਮੌਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ। ਉਹ ਸਿਆਸਤ ਦੇ ਇੱਕ ਨਗੀਨਾ ਸਨ। ਪੰਜਾਬ ਪੰਜਾਬੀਅਤ ਦੀ ਆਵਾਜ਼ ਬੁਲੰਦ ਕਰਨ ਵਾਲੇ ਪ੍ਰਕਾਸ਼ ਸਿੰਘ ਬਾਦਲ ਉਹ ਨੇਤਾ ਸਨ ਜੋ ਹਰ ਵਰਗ ਲਈ ਹਰਮਨ ਪਿਆਰੇ ਸਨ। ਉਨ੍ਹਾਂ ਦੀ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਹਰਿੰਦਰ ਸਿੰਘ ਸਾਹਨੀ, , ਮੇਵਾ ਸਿੰਘ ਦੌਦੜਾ, ਰਘਵੀਰ ਸਿੰਘ ਚਹਿਲ, ਬਿੱਟੂ ਚੋਧਰੀ, ਸੁਰਜੀਤ ਸਿੰਘ ਇੰਸਪੈਕਟਰ, ਤਨਜੋਤ ਸਿੰਘ ਸਾਹਨੀ, ਸ਼ਮਸ਼ੇਰ ਸਿੰਘ , ਨੱਥਾ ਸੰਧੂ, ਗੁਰਦਿਆਲ ਸਿੰਘ ਸੈਕਟਰੀ, ਕੌਂਸਲਰ ਸੁਭਾਸ਼ ਵਰਮਾਂ, ਮਹਿੰਦਰ ਸਿੰਘ ਚਹਿਲ, ਸੰਦੀਪ ਸਿੰਘ ਗਿੰਨੀ, ਠਾਕੁਰ ਗੰਨ, ਹਾਕਮ ਸਿੰਘ , ਸ਼ਾਮ ਲਾਲ ਧਲੇਵਾ, ਆਗਿਆਪਾਲ ਸਿੰਘ, ਮੋਹਨ ਲਾਲ ਨੰਬਰਦਾਰ, ਗੁਰਪ੍ਰਤਾਪ ਗਿੰਨੀ ਆਦਿ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ਣ।ਫੋਟੋ : ਬੁਢਲਾਡਾ—ਪ੍ਰਕਾਸ਼ ਸਿੰਘ ਬਾਦਲ ਦੀ ਮੌਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ

NO COMMENTS