ਸਾਬਕਾ ਫੌਜੀਆਂ ਨੇ ਏਕਤਾ ਕਪੂਰ ਦਾ ਪੁਤਲਾ ਫੂਕ ਕੱਢੀ ਭੜਾਸ, ਤਿੱਖੇ ਸੰਘਰਸ਼ ਦੀ ਵੀ ਦਿੱਤੀ ਚੇਤਾਵਨੀ

0
107

ਬਰਨਾਲਾ 7,ਜੂਨ (ਸਾਰਾ ਯਹਾ) : Adult ਵੈਬ ਸੀਰੀਜ਼ ‘XXX-2’ ਦੇ ਕਾਰਨ ਟੀਵੀ ਕਵੀਨ ਏਕਤਾ ਕਪੂਰ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ।ਫਿਲਮ ਮੇਕਰ ਏਕਤਾ ਕਪੂਰ ਦੇ ਖਿਲਾਫ ਅੱਜ ਬਰਨਾਲਾ ਦੇ ਸਾਬਕਾ ਫੌਜੀ ਜਵਾਨਾਂ ਨੇ ਰੋਸ ਵਜੋਂ ਪੁਤਲਾ ਫੂਕਿਆ ਅਤੇ ਆਪਣੀ ਭੜਾਸ ਕੱਢੀ।ਇੰਨਾ ਹੀ ਨਹੀਂ ਉਨ੍ਹਾਂ ਨੇ ਏਕਤਾ ਖਿਲਾਫ ਐਸਐਸਪੀ ਬਰਨਾਲਾ ਅਤੇ ਥਾਣਾ ਸੀਟੀ 2 ‘ਚ ਸ਼ਿਕਾਇਤ ਵੀ ਦਰਜ ਕਰਵਾਈ ਹੈ ਅਤੇ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ।

ਦਰਅਸਲ, ਅਲਟ ਬਾਲਾਜੀ ਦੀ ਵੈੱਬ ਸੀਰੀਜ਼ ‘XXX-2’ਵਿੱਚ ਰਾਸ਼ਟਰੀ ਚਿੰਨ੍ਹ, ਹਿੰਦੂ ਦੇਵਤਿਆਂ ਅਤੇ ਫੌਜ ਦੇ ਜਵਾਨਾਂ ਦਾ ਅਪਮਾਨ ਕੀਤਾ ਗਿਆ ਹੈ।ਕੱਲ ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ ਵੀ ਏਕਤਾ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਸੈਨਿਕ ਵਿੰਗ ਦੇ ਮੁਖੀ ਗੁਰਜਿੰਦਰ ਸਿੱਧੂ ਨੇ ਕਿਹਾ ਕਿ ” ਏਕਤਾ ਕਪੂਰ ਵੱਲੋਂ ਵੈੱਬ ਸੀਰੀਜ਼ ‘ਚ ਦਿਖਾਇਆ ਗਿਆ ਹੈ ਕਿ ਇੱਕ ਫੌਜੀ ਅਧਿਕਾਰੀ ਦੀ ਪਤਨੀ ਆਪਣੇ ਪਤੀ ਦੀ ਗੈਰ ਹਾਜ਼ਰੀ ਵਿੱਚ ਆਪਣੇ ਪ੍ਰੇਮੀ ਨੂੰ ਘਰ ਬੁਲਾਉਂਦੀ ਹੈ ਅਤੇ ਪਤੀ ਦੀ ਵਰਦੀ ਆਪਣੇ ਪ੍ਰੇਮੀ ਨੂੰ ਪਵਾਉਂਦੀ ਹੈ ਅਤੇ ਬਾਅਦ ਵਿੱਚ ਵਰਦੀ ਨੂੰ ਫਾੜ ਕਿ ਉਸ ‘ਤੇ ਲੱਗੇ ਅਸ਼ੋਕ ਚੱਕਰ ਨੂੰ ਪੈਰਾਂ ਹੇਠ ਰੌਂਦ ਦੀ ਹੈ।ਜੋ ਕਿ ਇਕ ਸਿਪਾਹੀ ਅਤੇ ਉਸਦੇ ਪਰਿਵਾਰ ਦਾ ਅਪਮਾਨ ਹੈ। “-

ਉਨ੍ਹਾਂ ਕਿਹਾ ਕਿ ਜੇਕਰ ਏਕਤਾ ਕਪੂਰ ਖ਼ਿਲਾਫ਼ ਕਾਨੂੰਨੀ ਕਾਰਵਾਈ ਨਾ ਕੀਤੀ ਗਈ ਤਾਂ ਪੰਜਾਬ ਦੇ 325000 ਸਾਬਕਾ ਸੈਨਿਕ ਪੂਰੇ ਪੰਜਾਬ ਵਿੱਚ ਤਿੱਖਾ ਸੰਘਰਸ਼ ਕਰਨਗੇ ਅਤੇ ਜਲਦੀ ਹੀ ਪੂਰੇ ਪੰਜਾਬ ਦੇ ਡਿਪਟੀ ਕਮਿਸ਼ਨਰਾਂ ਨੂੰ ਇੱਕ ਪੱਤਰ ਭੇਜ ਕੇ ਏਕਤਾ ਕਪੂਰ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਜਾਵੇਗੀ।

NO COMMENTS