*ਸਾਬਕਾ ਐਮ.ਸੀ ਵਿਜੇ ਕੁਮਾਰ ਨੇ ਚਾਈਨਾ ਡੋਰ ਨੂੰ ਲੈ ਕੇ ਕੀਤਾ ਅਨੋਖਾ ਪ੍ਰਦਰਸ਼ਨ , ਪ੍ਰਸ਼ਾਸ਼ਨ ਤੋਂ ਸਖਤੀ ਦੀ ਕੀਤੀ ਮੰਗ*

0
49

(ਸਾਰਾ ਯਹਾਂ/ਬਿਊਰੋ ਨਿਊਜ਼ ) : ਬਠਿੰਡਾ ਵਿਖੇ ਸਾਬਕਾ ਐਮ.ਸੀ ਵਿਜੇ ਕੁਮਾਰ ਵੱਲੋਂ ਚਾਈਨਾ ਡੋਰ ਨੂੰ ਲੈ ਕੇ ਅਨੋਖਾ ਪ੍ਰਦਰਸ਼ਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੇਰੇ ਵੱਲੋ ਬੰਦੇ ਛੱਡ ਦਿੱਤੇ ਹਨ ,ਜੋ ਕੋਈ ਚਾਈਨਾ ਡੋਰ ਵੇਚਦਾ ਦਿਖਾਈ ਦਿੱਤਾ ,ਉਸਦਾ ਫੈਸਲਾ ਚੌਕ ‘ਚ ਕੀਤਾ ਜਾਵੇਗਾ। ਵਿਜੇ ਕੁਮਾਰ ਨੇ ਖੂਨੀ ਰੰਗ ਨਾਲ ਲੱਥਪੱਥ ਹੋ ਚਾਈਨਾ ਡੋਰ ਗੱਲ ‘ਚ ਪਾ ਕੇ ਵੇਚਣ ਵਾਲਿਆ ਨੂੰ ਖਰੀਆਂ ਖਰੀਆਂ ਸੁਣਾਈਆਂ ਅਤੇ ਪ੍ਰਸ਼ਾਸ਼ਨ ਤੋਂ ਸਖਤੀ ਦੀ ਮੰਗ ਕੀਤੀ ਹੈ।   

ਜਿੱਥੇ ਬਸੰਤ ਪੰਚਮੀਂ ਵਿੱਚ ਕੁੱਝ ਦਿਨ ਹੀ ਬਾਕੀ ਰਹਿ ਗਏ ਹਨ ,ਉਥੇ ਹੀ ਬਠਿੰਡਾ ਪਰਸ ਰਾਮ ਨਗਰ ਚੌਕ ਵਿਖੇ ਚਾਈਨਾ ਡੋਰ ਦੇ ਹਮਲੇ ਨੂੰ ਲੈ ਕੇ ਅਨੋਖਾ ਪ੍ਰਦਰਸ਼ਨ ਕੀਤਾ ਗਿਆ ਹੈ। ਜਿਸ ਦੌਰਾਨ ਚਾਈਨਾ ਡੋਰ ਨੂੰ ਘਾਤਕ ਦੱਸਿਆ ਹੈ।  ਬੇਸ਼ਕ ਪੁਲਿਸ ਪ੍ਰਸ਼ਾਸਨ ਵੱਲੋਂ ਇਸਦੇ ਖਿਲਾਫ ਸਖਤੀ ਦਿਖਾਈ ਦੇ ਰਹੀ ਹੈ ਪਰ ਉਸਦੇ ਬਾਵਜੂਦ ਵੱਡੀ ਗਿਣਤੀ ਵਿੱਚ ਚਾਈਨਾ ਡੋਰ ਬਰਾਮਦ ਹੋ ਰਹੀ ਹੈ।   

 ਸਾਬਕਾ ਐਮਸੀ ਵਿਜੇ ਕੁਮਾਰ ਨੇ ਕਿਹਾ ਕਿ ਘਰੋ ਬਾਹਰ ਨਿਕਲਣਾ ਬਹੁਤ ਔਖਾ ਹੋ ਰਿਹਾ ਹੈ ਕਿਉਂਕਿ ਅੱਜ ਦੇ ਸਮੇਂ ਆਏ ਦਿਨ ਚਾਈਨਾ ਡੋਰ ਨਾਲ ਹਮਲੇ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਲੋਕਾਂ ਨੂੰ ਸੋਚਣਾ ਚਾਹੀਦਾ ਜੋ ਕੁੱਝ ਪੈਸੇ ਦੇ ਲਾਲਚ ‘ਚ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਰਹੇ ਹਨ ਅਤੇ ਉਨ੍ਹਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਚਾਹੀਦਾ ਕਿ ਕੇਵਲ ਧਰਾਵਾਂ ਨਾਲ ਨਹੀਂ ਹੋਣਾ ,ਕੁੱਝ ਸਖ਼ਤ ਸਜਾਵਾਂ ਦੇਣੀਆਂ ਚਾਹੀਦੀਆਂ ਹਨ।  

NO COMMENTS