ਸਾਬਕਾ ਐਮ ਸੀ ਜਗਵੀਰ ਕੌਰ ਢਿੱਲੋਂ ਅਤੇ ਉਸਦੇ ਪਤੀ ਰਾਜਪਾਲ ਸਿੰਘ ਢਿੱਲੋਂ ਵੱਲੋਂ ਅਕਾਲੀ ਦਲ ਤੋਂ ਅਸਤੀਫਾ

0
153

ਮਾਨਸਾ 30 ਮਾਨਸਾ (ਸਾਰਾ ਯਹਾਂ /ਬੀਰਬਲ ਧਾਲੀਵਾਲ ) : ਵਾਰਡ ਨੰਬਰ 4 ਦੀ ਸਾਬਕਾ ਐਮ ਸੀ ਜਗਵੀਰ ਕੌਰ ਢਿੱਲੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੀਆਂ ਨੀਤੀਆਂ ਤੋਂ ਤੰਗ ਆ ਕੇ ਅੱਜ ਪਾਰਟੀ ਵਿੱਚੋਂ ਅਸਤੀਫ਼ਾ ਦੇ ਦਿੱਤਾ ਹੈ ।ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਪਿਛਲੀ ਵਾਰ ਉਨ੍ਹਾਂ ਨੂੰ ਵਾਰਡ ਨੰਬਰ ਚਾਰ ਤੋਂ ਐਮ ਸੀ ਦੀ ਟਿਕਟ ਮਿਲੀ ਸੀ ਅਤੇ ਉਨ੍ਹਾਂ ਨੇ ਜਿੱਤ ਵੀ ਪ੍ਰਾਪਤ ਕੀਤੀ ਸੀ। ਜਗਵੀਰ ਕੌਰ ਢਿੱਲੋਂ ਅਤੇ ਉਸ ਦੇ ਪਤੀ ਰਾਜਪਾਲ ਸਿੰਘ ਢਿੱਲੋਂ ਜੋ ਸ਼੍ਰੋਮਣੀ ਅਕਾਲੀ ਦਲ ਬਾਦਲ ਮਾਨਸਾ ਦੇ ਵਾਰਡ ਨੰਬਰ ਚਾਰ ਤੋਂ ਬਹੁਤ ਸਰਗਰਮ ਵਰਕਰ ਸਨ । ਉਨ੍ਹਾਂ ਨੇ ਆਪਣੀ ਪਾਰਟੀ ਤੋਂ ਅਸਤੀਫਾ ਦਿੰਦੇ ਹੋਏ ਕਹਿਣਾ ਹੈ ਕਿ ਪਾਰਟੀ ਵੱਲੋਂ ਸਾਡੇ ਵਾਰਡ ਵਿਚ ਜੋ ਵੀ ਗਤੀਵਿਧੀਆਂ ਹੁੰਦੀਆਂ ਹਨ। ਹਰੇਕ ਵਿੱਚੋਂ ਸਾਨੂੰ ਵਾਂਝੇ ਰੱਖਿਆ ਜਾਂਦਾ ਹੈ।

ਪਾਰਟੀ ਮੀਟਿੰਗ ਅਤੇ ਹਰ ਤਰ੍ਹਾਂ ਜੋ ਵੀ ਪਾਰਟੀ ਦੇ ਸਬੰਧਤ ਫ਼ੈਸਲੇ ਵਾਰਡ ਵਿਚ ਹੁੰਦੇ ਹਨ ਸਾਨੂੰ ਕਦੇ ਵੀ ਬੁਲਾਇਆ ਨਹੀਂ ਗਿਆ। ਅਤੇ ਜਾਣ ਬੁੱਝ ਕੇ ਸਾਨੂੰ ਅੱਖੋਂ ਪਰੋਖੇ ਕੀਤਾ ਗਿਆ ਹੈ। ਅਸੀਂ ਸ਼ੁਰੂ ਤੋਂ ਹੀ ਪਾਰਟੀ ਦੇ ਵਫਾਦਾਰ ਸਿਪਾਹੀ ਰਹੇ ਹਾਂ ਅਤੇ ਬੜੀ ਮਿਹਨਤ ਅਤੇ ਇਮਾਨਦਾਰੀ ਨਾਲ ਪਾਰਟੀ ਲਈ ਕੰਮ ਕੀਤਾ ਹੈ। ਪਰ ਹੁਣ ਜਦੋਂ ਪਾਰਟੀ ਨੂੰ ਵੀ ਸਾਡੀ ਲੋੜ ਨਹੀਂ ਤਾਂ ਸਾਡਾ ਪਾਰਟੀ ਵਿੱਚ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ। ਇਸ ਲਈ ਅਸੀਂ ਆਪਣੀ ਪਾਰਟੀ ਤੋਂ ਅਸਤੀਫ਼ਾ ਦੇ ਰਹੇ ਹਾਂ। ਤਾਂ ਜੋ ਮੈਂ ਵਾਰਡ ਵਾਸੀਆਂ ਨਾਲ ਮਿਲ ਕੇ ਵਿਚਾਰ ਵਟਾਂਦਰਾ ਕਰਕੇ ਕੋਈ ਅਗਲੀ ਰਣਨੀਤੀ ਤਿਆਰ ਕਰ ਸਕੀਏ ਵਾਰਡ ਵਾਸੀਆਂ ਨਾਲ ਵਿਚਾਰ ਵਟਾਂਦਰਾ ਕਰਕੇ ਜੋ ਵੀ ਫੈਸਲਾ ਹੋਵੇਗਾ ਉਸ ਮੁਤਾਬਕ ਹੀ ਅਸੀਂ ਅਗਲੀ ਰਣਨੀਤੀ ਤਿਆਰ ਕਰਾਂਗੇ।

NO COMMENTS