*ਸਾਡੇ ਕੋਲੋਂ ਚਾਇਨਾ ਡੋਰ ਵਾਲੇ ਕਾਬੂ ਆਉਂਦੇ ਨਹੀਂ, ਹੋਰ ਅਸੀਂ ਕਿਹੜੀ ਮੱਲ ਮਾਰ ਲਵਾਂਗੇ*

0
61

ਮਾਨਸਾ, 15 ਜਨਵਰੀ- (ਸਾਰਾ ਯਹਾਂ/ ਗੁਰਪ੍ਰੀਤ ਧਾਲੀਵਾਲ) : ਚਾਇਨਾ ਡੋਰ ਦੇ ਮਾਮਲੇ ਦਿਨੋਂ ਦਿਨ ਵੱਧ ਰਹੇ ਹਨ, ਪਰ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਸੁੱਤਾ ਪਿਆ ਹੈ। ਰੋਜ਼ਾਨਾ ਖਬਰਾਂ ਆ ਰਹੀਆਂ ਹਨ ਕਿ ਚਾਇਨਾ ਡੋਰ ਨੇ ਕਈ ਘਰਾਂ ਦੇ ਦੀਵੇ ਬੁਝਾ ਦਿੱਤੇ ਤੇ ਕਿੰਨ੍ਹੇ ਲੋਕਾਂ ਨੂੰ ਜ਼ਖ਼ਮੀ ਕੀਤਾ। ਕਿੰਨ੍ਹੇ ਪੰਛੀ ਮਾਰੇ ਗਏ, ਕਿੰਨ੍ਹੇ ਪੰਛੀ ਫ਼ੱਟੜ ਹੋਏ, ਉਨ੍ਹਾਂ ਨੂੰ ਕਿਸ ਗੱਲ ਦੀ ਸਜ਼ਾ ਮਿਲਦੀ ਹੈ। ਪੰਛੀਆਂ ਨੂੰ ਤਾਂ ਕੋਈ ਯਾਦ ਹੀ ਨਹੀਂ ਕਰਦਾ। ਤਾਜ਼ਾ ਖ਼ਬਰਾਂ (1) ਸਮਰਾਲਾ ਦੇ ਚਾਰ ਸਾਲਾ ਬੱਚੇ ਦਾ ਚਿਹਰਾ ਚਾਈਨਾ ਡੋਰ ਨਾਲ ਚੀਰਿਆ ਗਿਆ। ਉਸ ਦੇ 70 ਤੋਂ ਵੱਧ ਟਾਂਕੇ ਲੱਗੇ ਹਨ।(2) ਬਾਗੜੀਆਂ ਪਿੰਡ ਦੇ 14 ਸਾਲਾ ਬੱਚੇ ਦੇ ਚਾਈਨਾ ਡੋਰ ਕਰਕੇ ਮੂੰਹ ‘ਤੇ 16 ਟਾਂਕੇ ਲੱਗੇ।(3) ਜਗਰਾਉਂ ਵੱਲ ਦੇ ਇਕ ਵਿਅਕਤੀ ਦੇ ਮੂੰਹ ‘ਤੇ 45 ਤੇ ਹੱਥ ‘ਤੇ 11 ਟਾਂਕੇ ਚਾਈਨਾ ਡੋਰ ਕਰਕੇ ਲੱਗੇ ਨੇ।ਇਹ ਸਿਰਫ 3-4 ਖਬਰਾਂ ਨੇ। ਕੁੱਲ ਗਿਣਤੀ ਕਰਨੀ ਹੋਵੇ ਤਾਂ ਇੱਕ ਸਾਲ ਵਿਚ ਸੈਂਕੜਿਆਂ ਤੱਕ ਪਹੁੰਚੇਗੀ।ਬੇਨਤੀ ਹੈ ਕਿ ਗੈਂਗਸਟਰਾਂ, ਲੁਟੇਰਿਆਂ ਤੇ ਤਸਕਰਾਂ ਨੂੰ ਫੇਰ ਕਾਬੂ ਕਰ ਲਿਓ, ਪਹਿਲਾਂ ਧਾਗਾ ਵੇਚਣ ਵਾਲੇ ਕਾਬੂ ਕਰ ਲਈਏ।ਸਾਡੇ ਕੋਲੋਂ ਧਾਗੇ ਵਾਲੇ ਕਾਬੂ ਆਉਂਦੇ ਨਹੀਂ, ਹੋਰ ਅਸੀਂ ਕਿਹੜੀ ਮੱਲ ਮਾਰ ਲਵਾਂਗੇ।ਚਾਇਨਾ ਡੋਰ ਆਉਂਦੀ ਕਿੱਥੋਂ ਹੈ? ਦੁਕਾਨਦਾਰਾਂ ਨੂੰ ਕਿਹੜਾ ਘਰ ਆ ਕੇ ਦੇ ਜਾਂਦੇ ਨੇ ਚਾਇਨਾ ਡੋਰ…. ਚਾਇਨਾ ਡੋਰ ਸਰਕਾਰਾਂ ਦੇ ਲੀਡਰਾਂ ਨਾਲ ਮਿਲ਼ ਕੇ ਵੇਚੀ ਜਾਂਦੀ ਹੈ- ਸਭ ਰਲ਼ੇ ਮਿਲੇ ਹੋਏ ਨੇ। ਜਦੋਂ ਚਿੱਟੇ ਵਰਗੇ ਨਸ਼ੇ ਵਿਕ ਰਹੇ ਨੇ ਹੁਣ ਭੁੱਕੀ ਦੇ ਠੇਕੇ ਖੋਲ੍ਹਣ ਜਾ ਰਹੀ ਹੈ ਨਵੀਂ ਸਰਕਾਰ। ਲਿਆਂਦਾ ਇੱਕ ਹੋਰ ਬਦਲਾਵ…ਚਾਇਨਾ ਡੋਰ ਤਾਂ ਆਮ ਗੱਲ ਹੈ……

NO COMMENTS