‘ਸਾਡਾ ਪਾਣੀ ਸਾਡਾ ਹੱਕ’, ਹੁਣ ਉੱਠਿਆ ਸਵਾਲ, ਜੇ ਰਾਜਸਥਾਨ ਪੱਥਰ ਦੇ ਪੈਸੇ ਵਸੂਲ ਸਕਦਾ ਤਾਂ ਪੰਜਾਬ ਪਾਣੀ ਦੇ ਕਿਉਂ ਨਹੀਂ?

0
13

ਚੰਡੀਗੜ੍ਹ17 ਨਵੰਬਰ (ਸਾਰਾ ਯਹਾ /ਬਿਓਰੋ ਰਿਪੋਰਟ): ਸੋਮਵਾਰ ਨੂੰ ਲੋਕ ਇਨਸਾਫ ਪਾਰਟੀ ਵੱਲੋਂ ਹਰੀਕੇ ਹੈੱਡ ਤੋਂ ਪੰਜਾਬ ਅਧਿਕਾਰ ਯਾਤਰਾ ਦੀ ਸ਼ੁਰੂਆਤ ਹੋਈ। ‘ਸਾਡਾ ਪਾਣੀ ਸਾਡਾ ਹੱਕ’ ਪੰਜਾਬ ਅਧਿਕਾਰ ਯਾਤਰਾ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਦੀ ਪ੍ਰਧਾਨਗੀ ਹੇਠ ਸ਼ੁਰੂਆਰ ਹੋਈ। ਇਸ ਦੀ ਸ਼ੁਰੂਆਤ ਵੱਡੀ ਗਿਣਤੀ ਵਿੱਚ ਕਾਰਕੁਨਾਂ ਦੇ ਕਾਫਲੇ ਨਾਲ ਹਰੀਕੇ ਹੈੱਡ ਤੋਂ ਹੋਈ।

ਦੱਸ ਦਈਏ ਕਿ ਇਹ ਕਾਫਿਲਾ ਸੋਮਵਾਰ ਨੂੰ ਹਰੀਕੇ ਹੈੱਡ ਤੋਂ ਸ਼ੁਰੂ ਹੋ ਕੇ ਮੱਖੂ, ਮੱਲਾਂਵਾਲਾ, ਫਿਰੋਜ਼ਪੁਰ ਸਿਟੀ, ਛਾਉਣੀ, ਕੋਟ ਇਸ ਖ਼ਾਂ ਤੇ ਧਰਮਕੋਟ ਰਾਹੀਂ ਹੁੰਦਾ ਹੋਇਆ ਮੋਗਾ ਪਹੁੰਚਿਆ ਤੇ ਰਾਤ ਉੱਥੇ ਰੁੱਕਿਆ। ਇਸ ਦੌਰਾਨ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਜੇ ਰਾਜਸਥਾਨ ਮਾਰਬਲ, ਬਿਹਾਰ, ਅਸਾਮ, ਝਾਰਖੰਡ ਕੋਲਾ, ਮੱਧ ਪ੍ਰਦੇਸ਼ ਸੰਗਵਾਨ ਦੀ ਲੱਕੜ ਦੇ ਪੈਸੇ ਲੈ ਸਕਦਾ ਹੈ, ਤਾਂ ਪੰਜਾਬ ਆਪਣੇ ਪਾਣੀ ਦੇ ਪੈਸੇ ਕਿਉਂ ਨਹੀਂ ਲੈ ਸਕਦਾ। ਉਨ੍ਹਾਂ ਕਿਹਾ ਕਿ ਪਾਣੀ ਰਾਜਸਥਾਨ ਨੂੰ ਕਿਸੇ ਵੀ ਕੀਮਤ ‘ਤੇ ਮੁਫਤ ਨਹੀਂ ਦਿੱਤਾ ਜਾਵੇਗਾ।

ਉਨ੍ਹਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਜਦੋਂ ਤੱਕ ਮੋਦੀ ਸਰਕਾਰ ਵੱਲੋਂ ਕਿਸਾਨ ਵਿਰੋਧੀ ਬਿੱਲ ਵਾਪਸ ਨਹੀਂ ਲੈ ਲਏ ਜਾਂਦੇ, ਲੋਕ ਇਨਸਾਫ ਪਾਰਟੀ ਇਸ ਦਾ ਸਖ਼ਤ ਵਿਰੋਧ ਕਰਦੀ ਰਹੇਗੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੀ ਕੇਂਦਰ ਸਰਕਾਰ ਦੇ ਨਾਲ ਮਿਲ ਗਈ ਹੈ। ਹਰ ਪੰਜਾਬੀ ਚਾਹੁੰਦਾ ਹੈ ਕਿ ਪੰਜਾਬ ਦੇ ਮੁਖੀ ਦਾ ਕਰਜ਼ਾ ਖ਼ਤਮ ਕੀਤਾ ਜਾਵੇ, ਕਿਸਾਨਾਂ ਤੇ ਦਲਿਤਾਂ ਨੂੰ ਕਰਜ਼ੇ ਤੋਂ ਮੁਕਤ ਕੀਤੀ ਜਾਵੇ, ਨਿੱਜੀ ਸਕੂਲਾਂ ਤੇ ਕਾਲਜਾਂ ਵਿੱਚ ਮੁਫਤ ਸਿੱਖਿਆ ਦਿੱਤੀ ਜਾਵੇ, ਨਿੱਜੀ ਹਸਪਤਾਲਾਂ ਵਿੱਚ ਸਰਕਾਰੀ ਖਰਚੇ ’ਤੇ ਇਲਾਜ ਕੀਤਾ ਜਾਵੇ, ਬੁਢਾਪਾ ਤੇ ਵਿਧਵਾ ਪੈਨਸ਼ਨ 10,000 ਰੁਪਏ ਮਹੀਨਾ ਹੋਏ।

ਬੈਂਸ ਨੇ ਅੱਗੇ ਕਿਹਾ ਕਿ ਇਹ ਸਭ ਕੁਝ ਹੋ ਸਕਦਾ ਹੈ ਜੇਕਰ ਸਰਕਾਰ ਰਾਜਸਥਾਨ ਤੋਂ ਬਣੇ ਪਾਣੀ ਦੀ ਕੀਮਤ 16 ਲੱਖ ਕਰੋੜ ਰੁਪਏ ਵਸੂਲ ਕਰੇ। ‘ਸਾਡਾ ਪਾਣੀ ਸਾਡਾ ਹੱਕ’ ਪੰਜਾਬ ਅਧਿਕਾਰ ਯਾਤਰਾ ਨੂੰ ਪਾਰਟੀ ਨੇ ਇਸ ਮੁੱਦੇ ‘ਤੇ ਸ਼ੁਰੂ ਕੀਤਾ ਹੈ। ਉਨ੍ਹਾਂ ਕਿਹਾ ਕਿ ਪਾਣੀ ਦੀ ਲਾਗਤ ਦੀ ਵਸੂਲੀ ਕਰਨਾ ਪੰਜਾਬ ਦਾ ਕਾਨੂੰਨੀ ਅਧਿਕਾਰ ਹੈ। ਉਨ੍ਹਾਂ ਕਿਹਾ ਕਿ ਇਸ ਦੇ ਲਈ ਰਾਜ ਦੇ 20 ਲੱਖ ਕਿਸਾਨਾਂ ਤੇ ਲੋਕਾਂ ਨਾਲ ਦਸਤਖਤ ਕਰਕੇ ਕਾਨੂੰਨੀ ਲੜਾਈ ਲੜੀ ਜਾਏਗੀ ਜੋ ਕਿ ਹੁਣ ਤੋਂ ਸ਼ੁਰੂ ਹੋ ਗਈ ਹੈ।

NO COMMENTS