ਸਾਗਰ ਸੇਤੀਆ ਆਈ ਏ ਐਸ ਨੇ ਬਤੋਰ ਐੱਸ ਡੀ ਐੱਮ ਚਾਰਜ ਸੰਭਾਲਿਆ

0
297

ਬੁਢਲਾਡਾ 11, ਜੁਨ(ਸਾਰਾ ਯਹਾ/ ਅਮਨ ਮਹਿਤਾ): ਪੰਜਾਬ ਸਰਕਾਰ ਵੱਲੋਂ ਬੁਢਲਾਡਾ ਸਬ ਡਵੀਜਨ ਦੇ ਮੇੈਜੀਸਟ੍ਰੈਟ ਦੇ ਤੌਰ ਤੇ ਸਾਗਰ ਸੇਤੀਆ ਆਈ ਏ ਐਸ ਨੂੰ ਤਾਇਨਾਤ ਕੀਤਾ ਗਿਆ ਹੈ ਜਿਨ੍ਹਾਂ ਨੇ ਅੱਜ ਬਤੋਰ ਐੱਸ ਡੀ ਐਮ ਚਾਰਜ ਸੰਭਾਲਦਿਆਂ। ਇਸ ਤੋਂ ਪਹਿਲਾ ਉਹ ਲੁਧਿਆਣਾ ਦੇ ਪਾਇਲ ਵਿਖੇ ਬਤੋਰ ਐਸ ਡੀ ਐਮ ਤਾਇਨਾਤ ਸਨ ਤੋਂ ਬਦਲ ਕੇ ਆਏ ਹਨ। ਉਨ੍ਹਾਂ ਸਬ ਡਵੀਜਨ ਦੇ ਕਰਮਚਾਰੀਆਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਦੀਆ ਯੋਜਨਾਵਾ ਨੂੰ ਇਨ ਬਿਨ ਲਾਗੂ ਕਰਨ ਲਈ ਸਹਿਯੋਗ ਦੇਣ। ਉਹਨਾਂ ਸਬ ਡਵੀਜ਼ਨ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਮਨ ਕਾਨੂੰਨ ਦੀ ਵਿਵਸਥਾਂ ਨੂੰ ਬਣਾਏ ਰੱਖਣ ਲਈ ਪ੍ਰਸ਼ਾਸ਼ਨ ਅਤੇ ਪੁਲਿਸ ਨੂੰ ਸਹਿਯੋਗ ਦੇਣ। ਉਨ੍ਹਾਂ ਕਿਹਾ ਕਿ ਕਰੋਨਾ ਮਹਾਮਾਰੀ ਦੇ ਚਲਦਿਆਂ ਸਰਕਾਰ ਵੱਲੋਂ ਦਿੱਤੀਆ ਗਈਆ ਹਦਾਇਤਾ ਅਤੇ ਇਤਿਆਤਾਂ ਦੀ ਵਰਤੋਂ ਕੀਤੀ ਜਾਵੇ ਤਾਂ ਜੋ ਇਸ ਮਹਾਮਾਰੀ ਨੂੰ ਆਪਾਂ ਸਭ ਮਿਲ ਕੇ ਹਰਾ ਸਕੀਏ। ਉਨ੍ਹਾਂ ਲੋਕਾਂ ਨੂੰ ਸ਼ੋਸ਼ਲ ਡਿਸਟੈਸ, ਮਾਸਕ ਪਹਿਨ ਕੇ ਰੱਖਣ ਆਦਿ ਦੀ ਅਪੀਲ ਕੀਤੀ ਅਤੇ ਕਿਹਾ ਕਿ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਸਮੇਂ ਸਿਰ ਕੀਤਾ ਜਾਵੇਗਾ। ਇਸ ਦੌਰਾਨ ਉਹਨਾਂ ਦੇ ਨਾਇਬ ਤਹਿਸੀਲਦਾਰ ਗੁਰਜੀਤ ਢਿੱੱਲੋਂ,ਜੂਨੀਅਰ ਸਹਾਇਕ ਸੁਖਦਰਸ਼ਨ ਕੁਲਾਣਾ, ਕੈਲਾਸ਼ ਚੰਦ, ਰਾਣੀ ਕੋਰ, ਰੀਡਰ ਰਣਦੀਪ ਕੁਮਾਰ, ਕਲਰਕ ਰਣਧੀਰ ਸਿੰਘ, ਧਰਮਜੀਤ ਸਿੰਘ, ਤਹਿਸੀਲਦਾਰ ਰੀਡਰ ਮੇਵਾ ਸਿੰਘ ਸਮੇਤ ਸਮੂਹ ਦਫਤਰੀ ਸਟਾਫ ਹਾਜ਼ਰ ਸਨ।   

NO COMMENTS