ਬੁਢਲਾਡਾ, 23 ਜੁਲਾਈ(ਅਮਨ ਮੇਹਤਾ): ਚੜ੍ਹ ਗਿਆ ਸਾਉਣ ਸਹੁਰੇ ਦੇਣਗੇ ਨੀ ਛੁੱਟੀ, ਖੁਸੀਆਂ ਦੇ ਜਸਨ ਮਨਾਉਦਿਆਂ ਨਾਭਾ ਕਲੋਨੀ ਦੇ ਖੁੱਲੇ ਵਿਹੜੇ ਵਿੱਚ ਬੋਲੀ ਸਮਾਰੋਹ ਦਾ ਆਯੋਜਨ ਕਰਵਾਇਆ ਗਿਆ। ਜਿਸ ਵਿੱਚ ਮੇਨ ਐਕਰ ਦੇ ਤੋਰ ਤੇ ਜਸਵੀਰ ਕੋਰ ਵਿਰਦੀ ਨੇ ਹਿੱਸਾ ਲਿਆ। ਇਸ ਮੌਕੇ ਤੇ ਉਨ੍ਹਾ ਪੰਜਾਬੀ ਸਭਿਆਚਾਰ,, ਪੁਰਾਤਨ ਵਿਰਸੇ ਨੂੰ ਸੰਭਾਲਣ ਲਈ ਔਰਤਾਂ ਤੋਂ ਸਹਿਯੋਗ ਦੀ ਮੰਗ ਕੀਤੀ। ਉਨ੍ਹਾ ਕਿਹਾ ਕਿ ਸਾਉਣ ਦਾ ਮਹੀਨਾ ਔਰਤਾਂ ਲਈ ਖੁਸੀਆਂ ਖੇੜਿਆ ਦਾ ਮਹੀਨਾ ਮੰਨੀਆ ਜਾਂਦਾ ਹੈ। ਉਨ੍ਹਾ ਕਿਹਾ ਕਿ ਇਸ ਮਹੀਨੇ ਦੋਰਾਨ ਗਿੱਧਾ, ਅਤੇ ਬੋਲੀਆਂ ਗਰੁੱਪਾ ਵਿੱਚ ਤੀਆਂ ਦਾ ਮੇਲਾ ਲਗਾ ਕੇ ਵਿਰਸੇ ਨੂੰ ਯਾਦ ਕੀਤਾ ਜਾਂਦਾ ਹੈ। ਮੀਹ ਵਰਦਾ ਬੋਲੀਆਂ ਦੇ ਬੈਨਰ ਹੇਠ ਐਕਰ ਵਿਰਦੀ ਨੇ ਬੋਲੀਆ ਪਾਈਆ। ਜਿੱਥੇ ਬੇਟੀ ਬਚਾਓ ਬੇਟੀ ਪੜਾਓ ਮੁਹਿੰਮ ਅਧੀਨ ਧੀਆਂ ਪ੍ਰਤੀ ਮਾਵਾਂ ਨੂੰ ਜਾਗਰੂਕ ਕੀਤਾ। ਇਸ ਸਮਾਰੋਹ ਵਿੱਚ ਵਿਸੇਸ ਤੋਰ ਤੇ ਸਰਬਜੀਤ ਕੋਰ, ਜਸਵਿੰਦਰ ਕੋਰ, ਸੁਰਜੀਤ ਕੋਰ ਆਦਿ ਨੇ ਭਾਗ ਲਿਆ।