ਸਾਉਣੀ ਦੀ ਫਸਲ ਤੋਂ ਪਹਿਲਾ ਖਰੀਦ ਕੇਦਰਾਂ ਨੂੰ ਜਾਣ ਵਾਲੀਆ ਸੜਕਾ ਦੀ ਮੁਰੰਮਤ ਪਹਿਲ ਦੇ ਆਧਾਰ ਤੇ ਕੀਤੀ ਜਾਵੇ : ਚੇਅਰਮੈਨ ਜਟਾਣਾ

0
21

ਬੁਢਲਾਡਾ 14 ਅਗਸਤ (ਸਾਰਾ ਯਹਾ/ਅਮਨ ਮਹਿਤਾ): ਮੰਡੀਕਰਨ ਬੋਰਡ ਨਾਲ ਸੰੰਬੰਧਤ ਕਿਸਾਨਾਂ ਮਜਦੂਰਾ ਅਤੇ ਆੜਤੀਆਂ ਦੀਆਂ ਮੁਸ਼ਕਿਲਾ ਦਾ ਹੱਲ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ। ਇਹ ਸ਼ਬਦ ਅੱਜ ਇੱਥੇ ਪਿੰਡ ਅਹਿਮਦਪੁਰ ਦੀ ਪੰਚਾਇਤ ਵੱਲੋਂ ਮਾਰਕਿਟ ਕਮੇਟੀ ਦੇ ਚੇਅਰਮੈਨ ਦੇ ਸਨਮਾਨ ਵਿੱਚ ਰੱਖੇ ਗਏ ਸਾਦਾ ਸਮਾਰੋਹ ਦੌਰਾਨ ਖੇਮ ਸਿੰਘ ਜਟਾਣਾ ਨੇ ਕਹੇ। ਉਨ੍ਹਾਂ ਕਿਹਾ ਕਿ ਮਾਰਕਿਟ ਕਮੇਟੀ ਅਧੀਨ ਖਰੀਦ ਕੇਦਰਾਂ ਨੂੰ ਜ਼ੋੜਨ ਵਾਲੀਆ ਲੰਿਕ ਸੜਕਾਂ ਦੀ ਮੁਰੰਮਤ ਅਤੇ ਨਵੇ ਸਿਰੇ ਤੋਂ ਨਿਰਮਾਣ ਲਈ ਜਲਦ ਹੀ ਕਮੇਟੀ ਦੀ ਮੀਟਿੰਗ ਬੁਲਾਉਣ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਪਿੰਡਾਂ ਦੇ ਪੰਚਾਂ ਸਰਪੰਚਾ ਨੂੰ ਅਪੀਲ ਕੀਤੀ ਕਿ ਉਹ ਸਾਉਣੀ ਦੀ ਫਸਲ ਤੋਂ ਪਹਿਲਾ ਆਪਣੀਆਂ ਮੁਸ਼ਕਲਾ ਲਿਖਤੀ ਤੋਰ ਤੇ ਮਾਰਕਿਟ ਕਮੇਟੀ ਨੂੰ ਦੇਣ। ਪਿੰਡ ਅਹਿਮਦਪੁਰ ਦੇ ਸਰਪੰਚ ਗੁਰਜੰਟ ਸਿੰਘ ਨੇ ਕਿਹਾ ਕਿ ਪਿੰਡ ਅਹਿਮਦਪੁਰ ਦੇ ਲੋਕਾਂ ਲਈ ਮਾਣ ਦੀ ਗੱਲ ਹੈ ਕਿ ਮਾਰਕਿਟ ਕਮੇਟੀ ਦਾ ਚੇਅਰਮੈਨ ਬਾਬਾ ਕਿਸ਼ੌਰ ਦਾਸ ਜੀ ਦੀ ਅਪਾਰ ਕਿਰਪਾ ਨਾਲ ਖੇਮ ਸਿੰਘ ਦੇ ਸਿਰ ਤੇ ਤਾਜ਼ ਸਜਿਆ ਹੈ। ਅਸੀਂ ਸਮੂਹ ਪਿੰਡ ਅਤੇ ਪੰਚਾਇਤ ਸਰਕਾਰ ਅਤੇ ਉਸ ਅਕਾਲ ਪੁਰਖ ਦਾ ਕੋਟਿਨ ਕੋਟਿਨ ਧੰਨਵਾਦ ਕਰਦੇ ਹਾਂ। ਇਸ ਮੌਕੇ ਤੇ ਪੰਚ ਗੁਰਪਾਲ ਸਿੰਘ, ਮਾਰਕਿਟ ਕਮੇਟੀ ਸਕੱਤਰ ਮਨਮੋਹਨ ਸਿੰਘ ਆਦਿ ਹਾਜ਼ਰ ਸਨ। 

NO COMMENTS