28-04-2024(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)
ਈਕੋ ਵੀਲਰਜ ਸਾਈਕਲ ਕਲੱਬ ਮਾਨਸਾ ਦੇ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਦੀ ਅਗਵਾਈ ਵਿੱਚ ਈਕੋ ਵੀਲਰਜ ਸਾਈਕਲ ਕਲੱਬ ਦੇ ਮੈਂਬਰਾਂ ਵੱਲੋਂ ਅੱਜ 50 ਕਿਲੋਮੀਟਰ ਦੀ ਰਾਈਡ ਲਗਾ ਕੇ ਪ੍ਰਾਚੀਨ ਦੁਰਗਾ ਮੰਦਿਰ ਉੱਭਾ ਵਿਖੇ ਨਤਮਸਤਕ ਹੋ ਕੇ ਦਰਸ਼ਨ ਕੀਤੇ ਅਤੇ ਗਰੁੱਪ ਦੀ ਚੜ੍ਹਦੀ ਕਲਾਂ ਤੇ ਮਨੁੱਖਤਾ ਦੇ ਭਲੇ ਲਈ ਅਸ਼ੀਰਵਾਦ ਮੰਗਿਆ। ਇਸ ਮੌਕੇ ਤੇ ਮਾਤਾ ਬਿਮਲਾ ਦੇਵੀ ਜੀ ਨੇ ਆਪਣੇ ਹੱਥਾਂ ਨਾਲ ਸਾਰੇ ਮੈਂਬਰਾ ਨੂੰ ਪ੍ਰਸ਼ਾਦ ਵਿਤਰਨ ਕੀਤਾ ਅਤੇ ਸਾਰੇ ਮੈਂਬਰਾ ਨੂੰ ਮਾਤਾ ਜੀ ਦੇ ਭੰਡਾਰੇ ਤੋਂ ਲੰਗਰ ਛੱਕਣ ਲਈ ਕਿਹਾ।
ਇਸ ਮੌਕੇ ਤੇ ਬੋਲਦਿਆਂ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਨੇ ਦੱਸਿਆ ਕਿ ਤੰਦਰੁਸਤ ਜੀਵਨ ਜਿਊਣ ਲਈ ਜਿਥੇ ਸਰੀਰਕ ਫਿਟਨੈੱਸ ਦੀ ਲੋੜ ਹੁੰਦੀ ਹੈ, ਉਥੇ ਹੀ ਸਰੀਰਕ ਫਿਟਨੈੱਸ ਲਈ ਵੀ ਸਾਨੂੰ
ਰੋਜਾਨਾਂ ਸਾਈਕਲਿੰਗ ਕਰਨੀ ਅਤੀ ਜਰੂਰੀ ਹੈ।ਇਸੇ ਮਕਸਦ ਲਈ ਈਕੋ ਸਾਈਕਲ ਕਲੱਬ ਸਾਈਕਲਿੰਗ ਦੇ ਨਾਲ ਨਾਲ ਵੱਖ ਵੱਖ ਧਾਰਮਿਕ ਸਥਾਨਾਂ ਦੀ ਯਾਤਰਾ ਕਰਦਾ ਰਹਿੰਦਾ ਹੈ, ਜਿਵੇ ਸ੍ਰੀ ਅਨੰਦਪੁਰ ਸਾਹਿਬ, ਤਖਤ ਸਾਹਿਬ ਤਲਵੰਡੀ ਸਾਬੋ, ਗੁਰਦੁਆਰਾ ਸੂਲੀਸਰ ਸਾਹਿਬ, ਮਾਤਾ ਮੰਦਰ ਖਿਆਲਾ ਅਤੇ ਮਾਤਾ ਉੱਭਾ ਮੰਦਿਰ ਆਦਿ। ਜਿਸ ਨਾਲ ਕਲੱਬ ਦੇ ਮੈਂਬਰਾਂ ਵਿੱਚ ਆਪਸੀ ਭਾਈਚਾਰਕ ਸਾਂਝ ਵੀ ਵੱਧਦੀ ਹੈ ਅਤੇ ਸਾਰੇ ਧਰਮਾਂ ਦਾ ਸਤਿਕਾਰ ਕਰਨ ਲਈ ਸਮਾਜ ਵਿੱਚ ਸਾਂਝੀਵਾਲਤਾ ਦਾ ਸੁਨੇਹਾ ਵੀ ਜਾਂਦਾ ਹੈ।
ਈਕੋ ਵ੍ਹੀਲਰ ਸਾਈਕਲ ਕਲੱਬ ਦੇ ਉਪ ਪ੍ਰਧਾਨ
ਬਲਜੀਤ ਸਿੰਘ ਬਾਜਵਾ ਨੇ ਇਸ ਮੌਕੇ ਕਿਹਾ ਕਿ ਸਾਨੂੰ ਮਾਣ ਹੈ ਕਿ ਈਕੋ ਵੀਲਰਜ ਸਾਈਕਲ ਕਲੱਬ ਪੂਰੇ ਭਾਰਤ ਵਿੱਚ ਆਪਣਾ ਵੱਖਰਾ ਹੀ ਸਥਾਨ ਰੱਖਦਾ ਹੈ, ਕਿਉਕਿ ਕਲੱਬ ਦੇ ਬਹੁਤ ਸਾਰੇ ਸਾਈਕਲਿਸਟ ਜੋ ਸਾਈਕਲ ਰੇਸਾ ਵਿੱਚ ਹਿੱਸਾ ਲੈ ਕੇ ਕਲੱਬ ਦਾ ਨਾਮ ਰੋਸ਼ਨ ਕਰ ਰਹੇ ਹਨ। ਪਿੱਛੇ ਜਿਹੇ ਹੀ ਕਲੱਬ ਦੇ ਸੈਕਟਰੀ ਅਮਨ ਔਲਖ ਨੇ ਇੰਡੋ-ਨੇਪਾਲ ਸਾਈਕਲ ਰੇਸ ਵਿੱਚ ਹਿੱਸਾ ਲੈ ਕੇ ਸਫਲਤਾ ਹਾਸਲ ਕੀਤੀ ਹੈ।
ਅੱਜ ਦੀ ਇਸ ਸਾਈਕਲ ਰਾਈਡ ਵਿੱਚ ਪ੍ਰਧਾਨ ਬਲਵਿੰਦਰ ਸਿੰਘ ਕਾਕਾ, ਬਲਜੀਤ ਸਿੰਘ ਬਾਜਵਾ,ਸਵੀ ਚਹਿਲ, ਅੰਕੁਸ਼ ਕੁਮਾਰ, ਨਿਰਮਲ ਧਾਲੀਵਾਲ, ਜਸਵਿੰਦਰ ਸਿੱਧੂ, ਗੁਰਪ੍ਰੀਤ ਸਦਿਓੜਾ,ਹਰਮਨਜੀਤ ਨਰੂਲਾ, ਜਰਨੈਲ ਸਿੰਘ, ਲੋਕ ਰਾਮ, ਗੁਰਪ੍ਰੀਤ ਸਿੰਘ ਸਿੱਧੂ, ਹੈਪੀ ਬਾਲਾਜੀ, ਗੋਲਡੀ ਮਾਨ, ਹਰਜੀਤ ਸੱਗੂ, ਹੈਪੀ ਜਿੰਦਲ ਤੇ ਸੋਨੀ ਭੁੱਲਰ ਆਦਿ ਮੈਂਬਰ ਹਾਜ਼ਰ ਸਨ।