*ਸਾਈਕਲਿੰਗ ਇੱਕ ਲਾਹੇਵੰਦ ਕਸਰਤ… ਟੋਨੀ ਸ਼ਰਮਾ*

0
42

ਮਾਨਸਾ (ਸਾਰਾ ਯਹਾਂ/  ਮੁੱਖ ਸੰਪਾਦਕ) : ਮਾਨਸਾ ਸਾਇਕਲ ਗਰੁੱਪ ਦੇ ਮੈਂਬਰ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਲੋਕਾਂਪ ਨੂੰ ਸਾਇਕਲਿੰਗ ਦੇ ਫਾਇਦੇ ਦੱਸ ਕੇ ਸਾਇਕਲ ਚਲਾਉਣ ਲਈ ਪ੍ਰੇਰਿਤ ਕਰ ਰਹੇ ਸਨ ਨੇ ਅੱਜ 58 ਕਿਲੋਮੀਟਰ ਦੀ ਸਾਇਕਲ ਰਾਈਡ ਗਰੁੱਪ ਦੇ 67 ਸਾਲਾ ਸੀਨੀਅਰ ਮੈਂਬਰ ਕਿ੍ਸ਼ਨ ਗਰਗ ਦੀ ਅਗਵਾਈ ਹੇਠ ਲਗਾਈ।
ਇਹ ਜਾਣਕਾਰੀ ਦਿੰਦਿਆਂ ਗਰੁੱਪ ਦੇ ਮੈਂਬਰ ਪ੍ਰਵੀਨ ਟੋਨੀ ਸ਼ਰਮਾ ਨੇ ਦੱਸਿਆ ਕਿ ਸਾਇਕਲਿੰਗ ਇੱਕ ਲਾਹੇਵੰਦ ਕਸਰਤ ਹੈ ਇਸ ਨਾਲ ਸ਼ੂਗਰ ਅਤੇ ਬਲੱਡ ਪੈ੍ਸ਼ਰ ਦੇ ਮਰੀਜ਼ਾਂ ਨੂੰ ਕਾਫੀ ਰਾਹਤ ਮਿਲਦੀ ਹੈ ਗਰੁੱਪ ਦੇ ਕਈ ਮੈਂਬਰ ਜੋ ਇਹਨਾਂ ਬੀਮਾਰੀਆਂ ਦੀਆਂ ਦਵਾਈਆਂ ਲੈ ਰਹੇ ਸਨ ਉਹਨਾਂ ਦੀਆਂ ਦਵਾਈਆਂ ਬੰਦ ਹੋ ਗਈਆਂ ਹਨ ਇਸ ਲਈ ਹਰੇਕ ਇਨਸਾਨ ਨੂੰ ਘੱਟੋ ਘੱਟ ਵੀਹ ਕਿਲੋਮੀਟਰ ਸਾਇਕਲਿੰਗ ਜ਼ਰੂਰ ਕਰਨੀ ਚਾਹੀਦੀ ਹੈ।
ਗਰੁੱਪ ਦੇ ਸੀਨੀਅਰ ਮੈਂਬਰ ਕਿ੍ਸ਼ਨ ਗਰਗ ਨੇ ਰਾਈਡ ਲਗਾਉਣ ਉਪਰੰਤ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਗਰੁੱਪ ਨਾਲ ਜੁੜ ਕੇ ਅਜਿਹੀਆਂ ਰਾਈਡਾ ਲਗਾ ਰਹੇ ਹਨ ਅਤੇ ਅੱਜ 67 ਸਾਲ ਦੀ ਉਮਰ ਵਿੱਚ ਵੀ ਇਹ ਰਾਈਡ ਲਗਾ ਕੇ ਕਿਸੇ ਤਰ੍ਹਾਂ ਦੀ ਕੋਈ ਥਕਾਵਟ ਮਹਿਸੂਸ ਨਹੀਂ ਕਰ ਰਹੇ ਸਗੋਂ ਸ਼ਰੀਰਕ ਪੱਖੋਂ ਤੰਦਰੁਸਤ ਅਤੇ ਮਾਨਸਿਕ ਤਨਾਅ ਤੋਂ ਮੁਕਤ ਮਹਿਸੂਸ ਕਰ ਰਹੇ ਹਨ।ਰੌਕੀ ਸ਼ਰਮਾਂ ਜੋ ਕਿ ਲੰਬੀਆਂ ਰਾਈਡਾ ਲਗਾ ਚੁੱਕੇ ਹਨ ਨੇ ਕਿਹਾ ਕਿ ਗਰੁੱਪ ਮੈਂਬਰਾਂ ਨਾਲ ਸਾਇਕਲਿੰਗ ਕਰਦਿਆਂ ਭਾਈਚਾਰਕ ਸਾਂਝ ਵੀ ਵਧਦੀ ਹੈ ਅਤੇ ਇੱਕ ਦੂਜੇ ਦੀ ਮਦਦ ਕਰਨ ਦੀ ਭਾਵਨਾ ਵੀ ਪੈਦਾ ਹੁੰਦੀ ਹੈ।
ਇਸ ਮੌਕੇ ਸੰਜੀਵ ਪਿੰਕਾਂ,ਕਿ੍ਸ਼ਨ ਗਰਗ, ਪ੍ਰਵੀਨ ਟੋਨੀ ਸ਼ਰਮਾ,ਰੌਕੀ ਸ਼ਰਮਾਂ, ਸੰਜੀਵ ਕੁਮਾਰ, ਨਰੇਸ਼ ਕੁਮਾਰ ਹਾਜ਼ਰ ਸਨ।

NO COMMENTS